ਦਿੱਲੀ : ਊਰਜਾ ਮੰਤਰਾਲਾ ਦਾ ਅਧਿਕਾਰੀ ਕੋਰੋਨਾ ਪਾਜ਼ੇਟਿਵ, ਲੇਬਰ ਸ਼ਕਤੀ ਭਵਨ ਦੀ 6ਵੀਂ ਮੰਜ਼ਲ ਸੀਲ

05/11/2020 12:53:01 PM

ਨਵੀਂ ਦਿੱਲੀ- ਦਿੱਲੀ 'ਚ ਕੇਂਦਰੀ ਊਰਜਾ ਮੰਤਰਾਲੇ ਦਾ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਲੇਬਰ ਸ਼ਕਤੀ ਭਵਨ ਨੂੰ ਖਾਲੀ ਕਰਵਾਇਆ ਗਿਆ ਹੈ। ਲੇਬਰ ਸ਼ਕਤੀ ਭਵਨ ਦੀ 6ਵੀਂ ਮੰਜ਼ਲ 'ਤੇ ਹੀ ਊਰਜਾ ਮੰਤਰਾਲੇ ਦਾ ਦਫ਼ਤਰ ਹੈ। ਫਿਲਹਾਲ 6ਵੀਂ ਮੰਜ਼ਲ ਸੀਲ ਕੀਤੀ ਗਈ ਹੈ। ਸੈਨੀਟਾਈਜੇਸ਼ਨ ਦੇ ਬਾਅਦ ਹੀ ਕਰਮਚਾਰੀਆਂ ਨੂੰ ਅੰਦਰ ਜਾਣ ਦਿੱਤਾ ਜਾਵੇਗਾ। ਕੇਂਦਰੀ ਊਰਜਾ ਮੰਤਰਾਲੇ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ,''ਊਰਜਾ ਮੰਤਰਾਲੇ ਦਾ ਇਕ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਨੀਅਤ ਪ੍ਰੋਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ। ਮੰਤਰਾਲੇ ਦਾ ਕੰਮ ਫਰਕ ਫਰਾਮ ਹੋਮ ਦੇ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮ ਕੰਮਕਾਜ ਮੰਗਲਵਾਰ ਤੋਂ ਫਿਰ ਤੋਂ ਸ਼ੁਰੂ ਹੋਵੇਗਾ।''

ਦੱਸਣਯੋਗ ਹੈ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ 'ਚ 97 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਚਾਰ ਹਜ਼ਾਰ 213 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਹਾਲੇ ਤੱਕ ਇਕ ਦਿਨ 'ਚ ਸਭ ਤੋਂ ਵਧ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 67 ਹਜ਼ਾਰ 152 ਲੋਕ ਇਨਫੈਕਸ਼ਨ ਹੋ ਚੁਕੇ ਹਨ। ਉੱਥੇ ਹੀ 2206 ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲਾਂਕਿ 20 ਹਜ਼ਾਰ 917 ਲੋਕ ਠੀਕ ਵੀ ਹੋਏ ਹਨ।


DIsha

Content Editor

Related News