'ਮਰਕਜ਼' ਦੇ ਲੋਕਾਂ ਦੀ ਵਜ੍ਹਾ ਨਾਲ ਵਧੇ ਕੋਰੋਨਾ ਦੇ ਮਰੀਜ਼, ਸਾਵਧਾਨੀ ਜ਼ਰੂਰੀ : ਸਿਹਤ ਮੰਤਰਾਲਾ

04/01/2020 4:42:29 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਰੋਜ਼ਾਨਾ ਵਾਂਗ ਅੱਜ ਭਾਵ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਲਾਕ ਡਾਊਨ ਨੂੰ ਸਫਲ ਬਣਾਉਣ ਲਈ ਲੋਕ ਘਰਾਂ ਅੰਦਰ ਹੀ ਰਹਿਣ। ਛੋਟੀ ਜਿਹੀ ਗਲਤੀ ਸਾਡੇ ਸਾਰਿਆਂ 'ਤੇ ਭਾਰੀ ਪੈ ਸਕਦੀ ਹੈ। ਹੁਣ ਤੱਕ ਕੁੱਲ 1637 ਮਰੀਜ਼ ਹੋ ਚੁੱਕੇ ਹਨ ਅਤੇ 132 ਲੋਕ ਠੀਕ ਹੋਏ ਹਨ। 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 24 ਘੰਟਿਆਂ ਅੰਦਰ 386 ਨਵੇਂ ਕੇਸ ਸਾਹਮਣੇ ਆਏ ਹਨ। ਕੱਲ ਤੋਂ ਵਧੇਰੇ ਪਾਜ਼ੀਟਿਵ ਮਾਮਲਿਆਂ 'ਚ ਵਾਧਾ ਹੋਇਆ ਹੈ। ਇਸ ਦੇ ਪਿੱਛੇ ਮੁੱਖ ਵਜ੍ਹਾ ਇਹ ਹੈ ਕਿ ਤਬਲੀਗੀ ਜਮਾਤ ਦੇ ਮੈਂਬਰਾਂ ਵਲੋਂ ਯਾਤਰਾ ਕਰਨਾ। 

ਉਨ੍ਹਾਂ ਕਿਹਾ ਕਿ ਦਿੱਲੀ ਦੇ ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ ਇਮਾਰਤ ਨੂੰ ਖਾਲੀ ਕਰ ਲਿਆ ਗਿਆ ਹੈ। 'ਤਬਲੀਗੀ ਜਮਾਤ' ਦੇ ਲੋਕਾਂ ਦੇ ਘੁੰਮਣ ਨਾਲ ਦੇਸ਼ ਅੰਦਰ ਕੋਰੋਨਾ ਦੇ ਕੇਸ ਵਧੇ ਹਨ। ਵੱਡੀ ਗਿਣਤੀ 'ਚ ਲੋਕ ਮਰਕਜ਼ ਇਮਾਰਤ 'ਚ ਸਨ, ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਹੈ। ਜਮਾਤ ਨਾਲ ਸਬੰਧਤ 1800 ਲੋਕਾਂ ਨੂੰ 9 ਵੱਖਰੇ-ਵੱਖਰੇ ਹਸਪਤਾਲਾਂ ਅਤੇ ਕੁਆਰੰਟੀਨ ਸੈਂਟਰਾਂ 'ਚ ਭੇਜਿਆ ਗਿਆ ਹੈ। ਲਵ ਅਗਰਵਾਲ ਨੇ ਕਿਹਾ ਕਿ ਸਾਵਧਾਨੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਖਤਰੇ 'ਚ ਪਾ ਦੇਵਾਂਗੇ। ਇਸ ਲਈ ਜਿਨ੍ਹਾਂ ਹੋ ਸਕੇ ਘਰਾਂ 'ਚ ਬੰਦ ਰਹੋ, ਸੁਰੱਖਿਅਤ ਰਹੋ। 

ਇਹ ਕੀਤੀ ਜਾ ਰਹੀ ਹੈ ਤਿਆਰੀ—ਲਵ ਅਗਰਵਾਲ ਨੇ ਕਿਹਾ ਕਿ ਰੇਲਵੇ 20,000 ਕੋਚਾਂ ਨੂੰ ਆਈਸੋਲੇਸ਼ ਅਤੇ ਕੁਆਰੰਟਾਈਨ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ 'ਚ 3.2 ਲੱਖ ਵੱਖਰੇ-ਵੱਖਰੇ ਬੈੱਡ ਕੁਆਰੰਟੀਨ ਕੀਤੇ ਜਾ ਰਹੇ ਹਨ। 5000 ਕੋਚਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਜ਼ਰੂਰੀ ਚੀਜ਼ਾਂ ਜਿਵੇਂ ਟੈਸਟਿੰਗ ਕਿੱਟਾਂ, ਦਵਾਈਆਂ ਅਤੇ ਮਾਸਕ ਲਈ ਲਾਈਫਲਾਈਨ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। ਸੂਬਾ ਸਰਕਾਰਾਂ ਪ੍ਰਵਾਸੀ ਮਜ਼ਦੂਰਾਂ ਲਈ ਭੋਜਨ ਅਤੇ ਸ਼ੈਲਟਰਾਂ ਦੀ ਵਿਵਸਥਾ ਕਰ ਰਹੇ ਹਨ। ਕਰੀਬ 21,486 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ, ਜਿੱਥੇ 6,75,133 ਲੋਕਾਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਹੁਣ ਤਕ 47,951 ਟੈਸਟ ਕੀਤੇ ਹਨ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੈੱਟਵਰਕ 'ਚ 126 ਲੈਬਜ਼ ਹਨ। ਪ੍ਰਾਈਵੇਟ ਲੈਬਸ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਦੀ ਗਿਣਤੀ 51 ਹੈ।


Tanu

Content Editor

Related News