ਸਵਦੇਸ਼ੀ ਨੂੰ ਬੜਾਵਾ, ਰੱਖਿਆ ਮੰਤਰਾਲਾ ਤਿਆਰ ਕਰ ਰਿਹਾ ਦੂਜੀ ਨੈਗੇਟਿਵ ਡਿਫੈਂਸ ਇੰਪੋਰਟ ਲਿਸਟ
Thursday, Aug 27, 2020 - 12:21 AM (IST)
ਨਵੀਂ ਦਿੱਲੀ - ਸਥਾਨਕ ਰੱਖਿਆ ਉਦਯੋਗ ਨੂੰ ਮਜ਼ਬੂਤ ਕਰਨ ਦੇ ਟੀਚੇ ਨਾਲ ਰੱਖਿਆ ਮੰਤਰਾਲਾ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਅਜਿਹੀ ਦੂਜੀ ਸੂਚੀ ਜਾਰੀ ਕਰੇਗਾ, ਜਿਸ ਦਾ ਆਯਾਤ ਇਸ ਸਾਲ ਦੇ ਅੰਤ ਤੱਕ ਬੰਦ ਕਰ ਦਿੱਤਾ ਜਾਵੇਗਾ।
ਸਰਕਾਰੀ ਸੂਤਰਾਂ ਨੇ ਦੱਸਿਆ, ਇੱਕ ਵਿਆਪਕ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਇਸ ਨੂੰ ਇਸ ਸਾਲ ਦੇ ਅੰਤ ਤੱਕ ਜਾਰੀ ਕਰ ਦਿੱਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਇਸ ਸੂਚੀ 'ਚ ਵੱਡੀ ਗਿਣਤੀ 'ਚ ਚੀਜਾਂ ਸ਼ਾਮਲ ਹੋਣਗੀਆਂ। ਅਜਿਹੇ ਹਥਿਆਰ ਅਤੇ ਛੋਟੇ ਆਇਟਮਸ ਦੀ ਤਿਆਰੀ ਲਈ ਤਿੰਨਾਂ ਸੇਵਾਵਾਂ ਤੋਂ ਸਲਾਹ ਵੀ ਲਈ ਜਾ ਰਹੀ ਹੈ, ਜਿਨ੍ਹਾਂ ਨੂੰ ਦੇਸ਼ 'ਚ ਹੀ ਉਤਪਾਦਿਤ ਅਤੇ ਇਸਤੇਮਾਲ ਕੀਤਾ ਜਾ ਸਕੇ।
ਰੱਖਿਆ ਮੰਤਰਾਲਾ ਵੱਲੋਂ ਹਥਿਆਰਾਂ ਦੇ ਆਯਾਤ ਦੀ ਪਹਿਲੀ ਨੈਗੇਟਿਵ ਲਿਸਟ 9 ਅਗਸਤ ਨੂੰ ਜਾਰੀ ਕੀਤੀ ਗਈ ਸੀ ਜਿਸ 'ਚ ਵੱਡੀ ਗਿਣਤੀ 'ਚ ਤੋਪਾਂ, ਪਣਡੁੱਬੀ ਅਤੇ ਹਲਕੇ ਭਾਰ ਵਾਲੇ ਲੜਾਕੂ ਜਹਾਜ਼ ਸ਼ਾਮਲ ਸਨ।
ਸੂਤਰਾਂ ਨੇ ਕਿਹਾ ਕਿ ਦੇਸ਼ 'ਚ ਆਰਥਿਕ ਵਿਕਾਸ ਨੂੰ ਬੜਾਵਾ ਦੇਣ ਲਈ ਸਵਦੇਸ਼ੀ ਰੱਖਿਆ ਉਤਪਾਦਨ ਵਧੇ ਅਤੇ ਇੱਕ ਮਜ਼ਬੂਤ ਫੌਜੀ ਉਦਯੋਗ ਬਣਾਇਆ ਜਾ ਸਕੇ, ਨਾਲ ਹੀ ਵਿਦੇਸ਼ੀ ਵਿਕਰੇਤਾਵਾਂ ਵਲੋਂ ਆਰਡਰ ਆਉਣ 'ਤੇ ਵੱਡੀ ਗਿਣਤੀ 'ਚ ਨੌਕਰੀਆਂ ਪੈਦਾ ਕੀਤੀ ਜਾ ਸਕਣ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉੱਚ ਤਰਜੀਹ 'ਚੋਂ ਇੱਕ ਹੈ।