ਜਲ ਸੈਨਾ ਨੂੰ ਮਿਜ਼ਾਈਲਾਂ ਦੇਵੇਗੀ ਇਹ ਕੰਪਨੀ, ਮਿਲਿਆ 2,960 ਕਰੋੜ ਦਾ ਠੇਕਾ

Friday, Jan 17, 2025 - 10:46 AM (IST)

ਜਲ ਸੈਨਾ ਨੂੰ ਮਿਜ਼ਾਈਲਾਂ ਦੇਵੇਗੀ ਇਹ ਕੰਪਨੀ, ਮਿਲਿਆ 2,960 ਕਰੋੜ ਦਾ ਠੇਕਾ

ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਭਾਰਤੀ ਜਲ ਸੈਨਾ ਲਈ 2,960 ਕਰੋੜ ਰੁਪਏ ਦੀ ਲਾਗਤ ਨਾਲ ਮੱਧਮ ਦੂਰੀ ਦੀ ਸਤਿਹ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ (ਐੱਮ.ਆਰ.ਐੱਸ.ਏ.ਐੱਮ.) ਦੀ ਖਰੀਦ ਸਰਕਾਰੀ ਕੰਪਨੀ ਭਾਰਤ ਡਾਇਨੇਮਿਕਸ ਲਿਮਟਿਡ ਨਾਲ ਸਮਝੌਤਾ ਕੀਤਾ ਹੈ। ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ 'ਚ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ। 

ਮੰਤਰਾਲਾ ਨੇ ਬਿਆਨ 'ਚ ਕਿਹਾ,''ਐੱਮਆਰਐੱਸਏਐੱਮ ਪ੍ਰਣਾਲੀ, ਇਕ ਮਾਨਕ ਪ੍ਰਣਾਲੀ ਹੈ ਜੋ ਕਈ ਭਾਰਤੀ ਜਲ ਸੈਨਾ ਜਹਾਜ਼ਾਂ 'ਤੇ ਲਗਾਈ ਜਾਂਦੀ ਹੈ। ਇਸ ਨੂੰ ਭਵਿੱਖ 'ਚ ਖਰੀਦੇ ਜਾਣ ਵਾਲੇ ਜ਼ਿਆਦਾਤਰ ਜਹਾਜ਼ਾਂ 'ਤੇ ਲਗਾਉਣ ਦੀ ਵੀ ਯੋਜਨਾ ਹੈ।'' ਇਸ 'ਚ ਕਿਹਾ ਗਿਆ,''ਇਹ ਸਮਝੌਤਾ ਭਾਰਤ ਦੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਉੱਨਤ ਫ਼ੌਜ ਤਕਨਾਲੋਜੀ ਨੂੰ ਸਵਦੇਸ਼ੀ ਬਣਾਉਣ ਲਈ ਜਾਰੀ ਕੋਸ਼ਿਸ਼ਾਂ ਨਾਲ ਇਕ ਮਹੱਤਵਪੂਰਨ ਉਪਲੱਬਧੀ ਹੈ। ਮੰਤਰਾਲਾ ਨੇ ਕਿਹਾ,''ਆਤਮਨਿਰਭਰ ਭਾਰਤ 'ਤੇ ਜ਼ੋਰ ਦਿੰਦੇ ਹੋਏ ਮਿਜ਼ਾਈਲਾਂ ਦੀ ਸਪਲਾਈ ਬੀਡੀਐੱਲ ਵਲੋਂ 'ਬਾਏ (ਇੰਡੀਅਨ)' (ਭਾਰਤੀ ਖਰੀਦਾਂ) ਸ਼੍ਰੇਣੀ ਦੇ ਅਧੀਨ ਕੀਤੀ ਜਾਵੇਗੀ, ਜਿਸ 'ਚ ਜ਼ਿਆਦਾਤਰ ਸਮੱਗਰੀ ਸਵਦੇਸ਼ੀ ਹੋਵੇਗੀ।'' ਇਸ 'ਚ ਕਿਹਾ ਗਿਆ,''ਇਸ ਸਮਝੌਤੇ ਨਾਲ ਵੱਖ-ਵੱਖ ਸੂਖਮ, ਲਘੁ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਸਮੇਤ ਰੱਖਿਆ ਉਦਯੋਗ 'ਚ ਕਰੀਬ 3.5 ਲੱਖ ਮਨੁੱਖੀ ਕਿਰਤ ਦਿਵਸ ਦੇ ਰੁਜ਼ਗਾਰ ਦੀ ਸਿਰਜਣਾ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News