ਤੇਲੰਗਾਨਾ ਦੀ ਮੰਤਰੀ ਸੁਰੇਖਾ ਖਿਲਾਫ 100 ਕਰੋੜ ਦਾ ਮਾਣਹਾਨੀ ਮੁਕੱਦਮਾ ਦਾਇਰ

Tuesday, Oct 22, 2024 - 10:32 PM (IST)

ਹੈਦਰਾਬਾਦ, (ਭਾਸ਼ਾ)- ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਕਾਰਜਕਾਰੀ ਪ੍ਰਧਾਨ ਕੇ. ਟੀ. ਰਾਮਾ ਰਾਓ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਥਿਤ ਤੌਰ ’ਤੇ ‘ਮੰਦਭਾਗੀ ਅਤੇ ਘਟੀਆ’ ਟਿੱਪਣੀ ਕਰਨ ਲਈ ਤੇਲੰਗਾਨਾ ਦੀ ਮੰਤਰੀ ਕੋਂਡਾ ਸੁਰੇਖਾ ਦੇ ਖਿਲਾਫ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।

ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਰਾਮਾ ਰਾਓ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਅਦਾਲਤ ’ਚ ਸੱਚਾਈ ਦੀ ਜਿੱਤ ਹੋਵੇਗੀ। ਰਾਮਾ ਰਾਓ ਨੇ ਇਸ ਤੋਂ ਪਹਿਲਾਂ ਇਕ ਅਦਾਲਤ ਵਿਚ ਸੁਰੇਖਾ ਦੀਆਂ ਟਿੱਪਣੀਆਂ ਲਈ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਸੁਰੇਖਾ ਨੇ ਦੋਸ਼ ਲਾਇਆ ਸੀ ਕਿ ਅਦਾਕਾਰਾ ਸਮੰਥਾ ਰੂਥ ਪ੍ਰਭੂ ਅਤੇ ਅਦਾਕਾਰ ਨਾਗਾ ਚੈਤਨਿਆ ਦੇ ਤਲਾਕ ਲਈ ਰਾਮਾ ਰਾਓ ਜ਼ਿੰਮੇਵਾਰ ਸਨ।


Rakesh

Content Editor

Related News