ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੂੰ ਪੱਛਮੀ ਬੰਗਾਲ ''ਚ ਮਿਲੇਗੀ Z ਕੈਟੇਗਰੀ ਸੁਰੱਖਿਆ

Wednesday, Mar 03, 2021 - 10:19 PM (IST)

ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੂੰ ਪੱਛਮੀ ਬੰਗਾਲ ''ਚ ਮਿਲੇਗੀ Z ਕੈਟੇਗਰੀ ਸੁਰੱਖਿਆ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਨਿਤਿਆਨੰਦ ਰਾਏ ਨੂੰ ਪੱਛਮੀ ਬੰਗਾਲ ਦੌਰੇ 'ਤੇ Z ਕੈਟੇਗਰੀ ਦੀ ਸੁਰੱਖਿਆ ਮਿਲੇਗੀ। ਉਨ੍ਹਾਂ ਦੀ ਸੁਰੱਖਿਆ ਵਿੱਚ ਸੀ.ਆਰ.ਪੀ.ਐੱਫ. ਦੇ ਜਵਾਨ ਤਾਇਨਾਤ ਹੋਣਗੇ।

ਇਸ ਤੋਂ ਪਹਿਲਾਂ ਦਸੰਬਰ ਮਹੀਨੇ ਬੀਜੇਪੀ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਸੀ। ਉਨ੍ਹਾਂ ਦੀ ਸੁਰੱਖਿਆ ਵਧਾ ਕੇ Z ਕੈਟੇਗਰੀ ਕਰ ਦਿੱਤੀ ਗਈ ਸੀ। ਦੱਸ ਦਈਏ ਕਿ ਬੀਜੇਪੀ ਸੱਤਾਧਾਰੀ ਟੀ.ਐੱਮ.ਸੀ. 'ਤੇ ਰਾਜਨੀਤਕ ਹਿੰਸਾ ਕਰਨ ਦਾ ਦੋਸ਼ ਲਗਾਉਂਦੀ ਰਹੀ ਹੈ।

ਬੰਗਾਲ ਦੀ ਵਿਧਾਨਸਭਾ ਦੀ 294 ਸੀਟਾਂ 'ਤੇ 27 ਮਾਰਚ ਤੋਂ 29 ਅਪ੍ਰੈਲ ਵਿਚਾਲੇ ਅੱਠ ਪੜਾਅਵਾਂ ਵਿੱਚ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News