ਮੰਤਰੀ ਦੇ ਘਰ ਬਾਹਰ ਮੋਟਰ ਸਾਈਕਲ ਸਵਾਰਾਂ ਨੇ ਮੁੰਡੇ ਨੂੰ ਮਾਰ ''ਤੀ ਗੋਲੀ
Thursday, Jun 19, 2025 - 12:53 PM (IST)

ਪਟਨਾ- ਬਿਹਾਰ ਦੇ ਪਟਨਾ 'ਚ ਇਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਮੰਤਰੀ ਅਸ਼ੋਕ ਚੌਧਰੀ ਦੇ ਘਰ ਦੇ ਗੇਟ ਕੋਲ ਇਕ ਨੌਜਵਾਨ 'ਤੇ ਕੁਝ ਬਾਈਕ ਸਵਾਰਾਂ ਵਲੋਂ ਗੋਲੀ ਚਲਾ ਦਿੱਤੀ ਗਈ। ਨਾਲ ਹੀ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਦਾ ਵੀ ਬੰਗਲਾ ਹੈ। ਪਟਨਾ ਦੇ ਵੀਆਈਪੀ ਇਲਾਕੇ 'ਚ ਗੋਲੀ ਚਲਾਉਣ ਦੀ ਘਟਨਾ ਨਾਲ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਬਾਈਕ ਸਵਾਰ ਅਪਰਾਧੀਆਂ ਨੇ ਜਿਸ ਨੌਜਵਾਨ 'ਤੇ ਗੋਲੀ ਚਲਾਈ ਸੀ, ਉਹ ਵਾਲ-ਵਾਲ ਬਚ ਗਿਆ। ਪੁਲਸ ਨੇ ਦੱਸਿਆ ਕਿ ਜਿਸ 'ਤੇ ਫਾਇਰਿੰਗ ਹੋਈ ਹੈ, ਉਸ ਨੌਜਵਾਨ ਦਾ ਨਾਂ ਰਾਹੁਲ ਹੈ। ਸਵੇਰੇ-ਸਵੇਰੇ ਪੈਦਲ ਡਿਊਟੀ 'ਤੇ ਜਾ ਰਿਹਾ ਸੀ, ਇਸ ਦੌਰਾਨ ਉਸ ਦੇ ਉੱਪਰ ਫਾਇਰਿੰਗ ਹੋਈ।
ਇਹ ਵੀ ਪੜ੍ਹੋ : ਆ ਗਿਆ ਮਾਨਸੂਨ! ਜਾਰੀ ਹੋ ਗਿਆ IMD ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਭਾਰੀ ਮੀਂਹ
ਪੁਲਸ ਨੇ ਦੱਸਿਆ ਕਿ ਅਪਰਾਧੀਆਂ ਨੂੰ ਫੜਨ ਲਈ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੇਖਿਆ ਜਾ ਰਿਹਾ ਹੈ, ਇਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਸਵੇਰੇ ਲਗਭਗ 8.30 ਵਜੇ ਦੀ ਹੈ। ਪੁਲਸ ਨੇ ਦੱਸਿਆ ਕਿ ਜਿੱਥੇ ਗੋਲੀ ਚੱਲੀ, ਉਹ ਵੀਆਈਪੀ ਇਲਾਕਾ ਹੈ। ਇੱਥੇ ਥੋੜ੍ਹੀ ਦੂਰੀ 'ਤੇ ਮੁੱਖ ਮੰਤਰੀ ਘਰ, ਉੱਪ ਮੁੱਖ ਮੰਤਰੀ ਦਾ ਘਰ, ਵਿਰੋਧੀ ਧਿਰ ਦੇ ਨੇਤਾ ਅਤੇ ਕਈ ਬਿਹਾਰ ਸਰਕਾਰ ਦੇ ਵੱਡੇ ਮੰਤਰੀਆਂ ਦਾ ਵੀ ਘਰ ਹੈ। ਫਾਇਰਿੰਗ ਦੀ ਇਹ ਘਟਨਾ ਹਾਈ ਕੋਰਟ ਦੇ ਜੱਜ ਅਤੇ ਬਿਹਾਰ ਸਰਕਾਰ ਦੇ ਮੰਤਰੀ ਅਸ਼ੋਕ ਚੌਧਰੀ ਦੀ ਬਾਊਂਡ੍ਰੀ ਦੇ ਵਿਚੋ-ਵਿਚ ਸੜਕ 'ਤੇ ਹੋਈ ਹੈ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8