ਅਮਰੀਕਾ ''ਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Wednesday, Jul 23, 2025 - 11:12 AM (IST)

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)– ਅਮਰੀਕਾ ਤੋਂ ਇਕ ਵਾਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਸੋਮਵਾਰ, 21 ਜੁਲਾਈ 2025 ਨੂੰ ਸ਼ਾਮ 6:52 ਵਜੇ, ਫਰਿਜ਼ਨੋ ਪੁਲਿਸ ਨੂੰ ਨਾਰਥਵੇਸਟ ਜ਼ਿਲ੍ਹੇ ਵਿੱਚ ਸਟੇਟ ਐਵਨਿਊ ਤੇ ਅਕੇਸ਼ੀਆ ਐਵਨਿਊ ਨੇੜੇ ਗੋਲੀ ਲੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪੁੱਜੇ ਅਧਿਕਾਰੀਆਂ ਨੂੰ 33 ਸਾਲਾ ਭਾਰਤੀ ਮੂਲ ਦੇ ਕੁਵਰ ਕੁਮਾਰ ਨੂੰ ਬੇਹੋਸ਼ ਹਾਲਤ ਵਿੱਚ ਲੱਭਿਆ। ਜ਼ਿੰਦਗੀ ਬਚਾਉਣ ਦੀਆਂ ਕੋਸ਼ਿਸ਼ਾਂ ਬਾਵਜੂਦ ਕੁਵਰ ਨੂੰ ਮੌਕੇ ’ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਵਿਦੇਸ਼ੀ ਧਰਤੀ 'ਤੇ ਭਾਰਤੀ ਵਿਅਕਤੀ 'ਤੇ ਨਸਲਵਾਦੀ ਹਮਲਾ, ਬੇਰਹਿਮੀ ਨਾਲ ਕੁੱਟਮਾਰ
ਪੁਲਿਸ ਦੇ ਕਰਾਇਮ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕ ਹੈ ਕਿ ਕੁਵਰ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਘਰ ਆ ਰਿਹਾ ਸੀ। ਪੁਲਿਸ ਇਲਾਕੇ ਵਿੱਚ ਪੁੱਛਗਿੱਛ ਕਰ ਰਹੀ ਹੈ ਅਤੇ ਕਿਸੇ ਵੀ ਗਵਾਹ ਜਾਂ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਅਪੀਲ ਕਰ ਰਹੀ ਹੈ ਕਿ ਉਹ ਅੱਗੇ ਆ ਕੇ ਜਾਣਕਾਰੀ ਸਾਂਝੀ ਕਰੇ। ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਫਰਿਜ਼ਨੋ ਪੁਲਿਸ ਜਾਂ ਕ੍ਰਾਈਮ ਸਟਾਪਰਸ (559) 498-STOP (7867) ’ਤੇ ਗੁਪਤ ਤੌਰ ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।
ਕਰਾਇੰਮ ਵਿਭਾਗ ਨਾਲ ਸੰਪਰਕ ਕਰਨ ਲਈ ਹੇਠ ਲਿਖੇ ਨੰਬਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ:
• ਡਿਟੈਕਟਿਵ ਜੇ. ਬਾਰੋਨੀ – (559) 621-2516
• ਡਿਟੈਕਟਿਵ ਐੱਮ. ਯੀ – (559) 621-2407
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।