20 ਰੁਪਈਆਂ ਖ਼ਾਤਰ ਮਾਰ''ਤੀ ਮਾਂ ! ਨਸ਼ੇੜੀ ਪੁੱਤ ਨੇ ਕੁਹਾੜੀ ਨਾਲ ਵੱਢ''ਤੀ ਧੌਣ
Monday, Jul 21, 2025 - 09:25 AM (IST)

ਨੈਸ਼ਨਲ ਡੈਸਕ- ਹਰਿਆਣਾ ਸੂਬੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਨੂਹ ਜ਼ਿਲ੍ਹੇ ’ਚ ਇਕ ਨੌਜਵਾਨ ਨੇ ਸਿਰਫ਼ 20 ਰੁਪਏ ਖ਼ਾਤਰ ਆਪਣੀ ਮਾਂ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਹੈ, ਜਿਸ ਨੇ ਨਸ਼ੇ 'ਚ ਇਹ ਕਦਮ ਚੁੱਕਿਆ ਹੈ।
ਨੂਹ ਦੇ ਜੈਸਿੰਘਪੁਰਾ ਨਿਵਾਸੀ ਰਿਜਾਉਲ ਨੇ ਦੱਸਿਆ ਕਿ ਉਸ ਦੇ ਭਰਾ ਜਮਸ਼ੇਦ ਨੇ 19 ਜੁਲਾਈ ਦੀ ਰਾਤ ਨੂੰ ਮਾਂ ਕੋਲੋਂ ਨਸ਼ੇ ਲਈ 20 ਰੁਪਏ ਮੰਗੇ ਤਾਂ ਮਾਂ ਨੇ ਉਸ ਨੂੰ ਸਵੇਰੇ ਪੈਸੇ ਦੇਣ ਦੀ ਗੱਲ ਕਹੀ। ਪੈਸੇ ਨਾ ਮਿਲਣ ’ਤੇ ਜਮਸ਼ੇਦ ਮਾਂ ਨਾਲ ਬਹਿਸ ਕਰਨ ਲੱਗਾ। ਇਸ ਬਹਿਸਬਾਜ਼ੀ ’ਚ ਉਸ ਨੇ ਮਾਂ ਰਜੀਆ ਨੂੰ ਧੱਕਾ ਮਾਰ ਦਿੱਤਾ ਅਤੇ ਫਿਰ ਕੋਲ ਪਈ ਕੁਹਾੜੀ ਨਾਲ ਉਨ੍ਹਾਂ ਦੀ ਧੌਣ ’ਤੇ ਵਾਰ ਕਰ ਦਿੱਤਾ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਕਤ ਵਾਰਦਾਤ ਤੋਂ ਬਾਅਦ ਜਮਸ਼ੇਦ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੈਟਰੋਲਿੰਗ 'ਤੇ ਗਏ 7 ਪੁਲਸ ਮੁਲਾਜ਼ਮ ਹੋ ਗਏ 'ਗ਼ਾਇਬ'
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਜਮਸ਼ੇਦ ਦੀ ਆਪਣੀ ਪਤਨੀ ਨਾਲ ਅਨਬਣ ਚੱਲ ਰਹੀ ਹੈ ਤੇ ਦੋਹਾਂ ਵਿਚਾਲੇ ਝਗੜੇ ਦਾ ਕਾਰਨ ਵੀ ਜਮਸ਼ੇਦ ਦਾ ਨਸ਼ਾ ਕਰਨਾ ਹੀ ਹੈ। ਜਮਸ਼ੇਦ ਦੇ ਨਸ਼ੇ ਕਾਰਨ ਉਸ ਦੀ ਪਤਨੀ ਪਿਛਲੇ 5 ਸਾਲਾਂ ਤੋਂ ਪੇਕੇ ਘਰ ਰਹਿੰਦੀ ਹੈ। ਰਿਜਾਉਲ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਮਾਂ ਦੇ ਨਾਲ ਉਹ ਜੈਸਿੰਘਪੁਰਾ ’ਚ ਨਹਿਰ ਕੰਢੇ ਪੁਲੀ ਦੇ ਕੋਲ ਝੁੱਗੀ ’ਚ ਰਹਿੰਦਾ ਹੈ। ਉਹ ਮੂਲ ਰੂਪ ’ਚ ਆਸਾਮ ਦੇ ਚਿਰਾਂਗ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪਰਿਵਾਰ ਕਬਾੜ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਮਸ਼ਹੂਰ IT ਕੰਪਨੀ ਦੀ HR Head ਨਾਲ ਵੀਡੀਓ ਵਾਇਰਲ ਹੋਣ ਮਗਰੋਂ CEO ਨੂੰ ਦੇਣਾ ਪਿਆ ਅਸਤੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e