10ਵੀਂ ਜਮਾਤ ਦੀ ਵਿਦਿਆਰਥਣ ਨੇ ਸਕੂਲ ਦੀ ਚੌਥੀ ਮੰਜ਼ਿਲ ਤੋਂ ਮਾਰ''ਤੀ ਛਾਲ! CCTV ''ਚ ਕੈਦ ਹੋ ਗਈ ਸਾਰੀ ਘਟਨਾ
Friday, Jul 25, 2025 - 05:17 PM (IST)

ਵੈੱਬ ਡੈਸਕ : ਅਹਿਮਦਾਬਾਦ ਸ਼ਹਿਰ ਦੇ ਨਵਰੰਗਪੁਰਾ ਦੇ ਸੋਮ ਲਲਿਤ ਸਕੂਲ ਵਿੱਚ ਪੜ੍ਹਨ ਵਾਲੀ 10ਵੀਂ ਜਮਾਤ ਦੀ ਵਿਦਿਆਰਥਣ ਨੇ ਵੀਰਵਾਰ ਨੂੰ ਸਕੂਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਵਿਦਿਆਰਥਣ ਦੇ ਹੱਥਾਂ, ਲੱਤਾਂ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਮਗਰੋਂ ਉਸ ਨੂੰ ਇਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਸਕੂਲ ਵਿਚ ਵਾਪਰੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਵਿਦਿਆਰਥਣ ਦੇ ਦੋਸਤਾਂ ਨੇ ਉਸ ਨੂੰ ਰੋਕਿਆ ਸੀ ਪਰ ਉਸ ਨੇ ਆਪਣਾ ਹੱਥ ਛੁਡਾ ਕੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਵਿਦਿਆਰਥਣ ਰਿਸੈਸ ਦੌਰਾਨਦੌਰਾਨ ਕਲਾਸ ਤੋਂ ਬਾਹਰ ਆਈ ਸੀ, ਜਦੋਂ ਉਸਦੇ ਤਿੰਨ ਦੋਸਤਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇੱਕ ਦੋਸਤ ਨੇ ਵੀ ਉਸਦਾ ਹੱਥ ਫੜਿਆ ਹੋਇਆ ਸੀ। ਪਰ ਵਿਦਿਆਰਥਣ ਨੇ ਆਪਣਾ ਹੱਥ ਛੁਡਾ ਕੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਉਸਨੂੰ ਗੰਭੀਰ ਹਾਲਤ ਵਿੱਚ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸੂਚਨਾ ਮਿਲਣ 'ਤੇ ਵਿਦਿਆਰਥਣ ਦੇ ਮਾਪੇ ਵੀ ਸਕੂਲ ਪਹੁੰਚੇ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਦਿਆਰਥਣ ਨੇ ਇਹ ਕਦਮ ਕਿਉਂ ਚੁੱਕਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਤਾ ਨਹੀਂ ਧੀ ਨੇ ਅਜਿਹਾ ਕਿਉਂ ਕੀਤਾ: ਪਿਤਾ
ਇਸ ਦੌਰਾਨ, ਕੁੜੀ ਦੇ ਪਿਤਾ ਨੇ ਕਿਹਾ - ਮੇਰੀ ਧੀ ਅੱਜ ਆਮ ਵਾਂਗ ਸਕੂਲ ਗਈ ਸੀ। ਸਭ ਕੁਝ ਰੁਟੀਨ ਸੀ। ਮੈਨੂੰ ਸਕੂਲ ਤੋਂ 12:45 ਵਜੇ ਜਾਣਕਾਰੀ ਮਿਲੀ। ਇਸ ਲਈ ਮੈਂ ਤੁਰੰਤ ਹਸਪਤਾਲ ਪਹੁੰਚਿਆ। ਇੱਥੇ ਮੈਨੂੰ ਪਤਾ ਲੱਗਾ ਕਿ ਉਸਦੀ ਹਾਲਤ ਗੰਭੀਰ ਸੀ।
ਅਸੀਂ ਸੀਸੀਟੀਵੀ ਫੁਟੇਜ ਅਤੇ ਸਾਰੀ ਜਾਣਕਾਰੀ ਪੁਲਸ ਨੂੰ ਦੇਵਾਂਗੇ: ਸਕੂਲ
ਪ੍ਰਬੰਧਕ ਪ੍ਰਗਨੇਸ਼ ਸ਼ਾਸਤਰੀ ਨੇ ਕਿਹਾ ਕਿ ਇਸ ਕੁੜੀ ਨੇ ਉੱਪਰੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਕੁੜੀ ਦੇ ਮਾਪਿਆਂ ਨੂੰ ਵੀ ਸਭ ਕੁਝ ਪਤਾ ਹੈ। ਅਸੀਂ ਸੀਸੀਟੀਵੀ ਫੁਟੇਜ ਅਤੇ ਸਾਰੀ ਜਾਣਕਾਰੀ ਪੁਲਸ ਨੂੰ ਦੇਵਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e