ਦਿਲ ਦਹਿਲਾ ਦੇਣ ਵਾਲਾ ਮੰਜ਼ਰ, ਮਿੰਨੀ ਬੱਸ ਦੇ ਬੋਨਟ ''ਤੇ ਸ਼ਖ਼ਸ ਨੂੰ ਕਈ ਕਿਲੋਮੀਟਰ ਤੱਕ ਘੜੀਸਿਆ

Monday, Dec 18, 2023 - 03:00 PM (IST)

ਦਿਲ ਦਹਿਲਾ ਦੇਣ ਵਾਲਾ ਮੰਜ਼ਰ, ਮਿੰਨੀ ਬੱਸ ਦੇ ਬੋਨਟ ''ਤੇ ਸ਼ਖ਼ਸ ਨੂੰ ਕਈ ਕਿਲੋਮੀਟਰ ਤੱਕ ਘੜੀਸਿਆ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਲਗਾਤਾਰ ਅਪਰਾਧ ਦਾ ਗਰਾਫ਼ ਵੱਧਦਾ ਜਾ ਰਿਹਾ ਹੈ। ਲੁੱਟ-ਖੋਹ, ਚੋਰੀ ਦੀਆਂ ਘਟਨਾਵਾਂ ਆਮ ਹੀ ਹੋ ਗਈਆਂ ਹਨ। ਲਗਾਤਾਰ ਹੋ ਰਹੀਆਂ ਇਨ੍ਹਾਂ ਅਪਰਾਧਕ ਘਟਨਾਵਾਂ 'ਤੇ ਦਿੱਲੀ ਪੁਲਸ ਨੇ ਆਪਣੀ ਨਜ਼ਰ ਬਣਾਈ ਹੋਈ ਹੈ ਪਰ ਫਿਰ ਵੀ ਅਪਰਾਧ ਘੱਟ ਨਹੀਂ ਹੋ ਰਹੇ ਹਨ।  ਦੱਖਣੀ ਦਿੱਲੀ ਵਿਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਲਾਜਪਤ ਨਗਰ ਇਲਾਕੇ ਵਿਚ ਇਕ ਮਿੰਨੀ ਬੱਸ ਨੇ ਇਕ ਸ਼ਖ਼ਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਪੀੜਤ ਸ਼ਖ਼ਸ ਨੂੰ ਕੁਝ ਦੂਰੀ ਤੱਕ ਬੋਨਟ 'ਤੇ ਵੀ ਘੜੀਸਿਆ ਗਿਆ। ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

ਇਹ ਵੀ ਪੜ੍ਹੋ-  ਕਸ਼ਮੀਰ ਦੀ ਖੂਬਸੂਰਤੀ ਨੂੰ ਬਰਫ਼ਬਾਰੀ ਨੇ ਲਾਏ ਚਾਰ-ਚੰਨ, ਬਰਫ਼ ਦੀ ਸਫੈਦ ਚਾਦਰ ਨਾਲ ਢੱਕੀ ਪੂਰੀ ਵਾਦੀ

ਬੱਸ ਦੇ ਬੋਨਟ 'ਤੇ ਲਟਕਿਆ ਰਿਹਾ ਸ਼ਖ਼ਸ

ਵੀਡੀਓ ਵਿਚ ਮਿੰਨੀ ਬੱਸ ਤੋਂ ਇਕ ਵਿਅਕਤੀ ਘਸੀੜਦੇ ਹੋਏ ਵਿਖਾਈ ਦੇ ਰਿਹਾ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਮਿੰਨੀ ਬੱਸ ਦੇ ਬੋਨਟ 'ਤੇ ਵਿਅਕਤੀ ਲਟਕਿਆ ਹੋਇਆ ਹੈ। ਬੱਸ ਡਰਾਈਵਰ ਨੇ ਵਿਅਕਤੀ ਨੂੰ ਵੇਖ ਕੇ ਵੀ ਬੱਸ ਨਹੀਂ ਰੋਕੀ ਅਤੇ ਉਸ ਨੂੰ ਕਈ ਕਿਲੋਮੀਟਰ ਤੱਕ ਘਸੀੜਦਾ ਰਿਹਾ। ਹਾਲਾਂਕਿ ਇਸ ਵਿਅਕਤੀ ਨੂੰ ਕਿਸ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ। ਪੁਲਸ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਤਾਮਿਲਨਾਡੂ 'ਚ ਮੋਹਲੇਧਾਰ ਮੀਂਹ ਦਾ ਕਹਿਰ, ਸਕੂਲ-ਕਾਲਜ ਬੰਦ, ਤਸਵੀਰਾਂ 'ਚ ਵੇਖੋ ਹਾਲਾਤ

ਇਸ ਸਾਲ ਦੀ ਸ਼ੁਰੂਆਤ 'ਚ ਵੀ ਵਾਪਰਿਆ ਸੀ ਅਜਿਹਾ ਹਾਦਸਾ

ਦੱਸਣਯੋਗ ਹੈ ਕਿ 2023 ਦੀ ਸ਼ੁਰੂਆਤ ਵਿਚ ਦਿੱਲੀ ਦੇ ਕੰਝਾਵਾਲਾ ਹਿੱਟ ਐਂਡ ਰਨ ਕੇਸ ਵਾਪਰਿਆ ਸੀ। ਜਿਸ ਨੇ ਔਰਤਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਸਨ। ਇਸ ਘਟਨਾ ਵਿਚ ਅੰਜਲੀ ਨਾਂ ਦੀ ਕੁੜੀ ਨੂੰ ਪਹਿਲਾਂ ਕਾਰ ਨੇ ਟੱਕਰ ਮਾਰੀ ਅਤੇ ਉਹ ਕਾਰ ਦੇ ਹੇਠਲੇ ਹਿੱਸੇ ਵਿਚ ਫਸ ਗਈ। ਕਾਰ ਡਰਾਈਵਰ ਨੇ ਗੱਡੀ ਨਹੀਂ ਰੋਕੀ ਅਤੇ ਅੰਜਲੀ ਨੂੰ 14 ਕਿਲੋਮੀਟਰ ਤੱਕ ਕਾਰ ਨਾਲ ਘਸੀੜਦਾ ਲੈ ਗਿਆ ਅਤੇ ਉਸ ਦੀ ਮੌਤ ਹੋ ਗਈ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


 


author

Tanu

Content Editor

Related News