ਪਤਨੀ ਦੀ ਯਾਦ ''ਚ ਬਣਵਾ ਰਿਹਾ ਸੀ ਮਿੰਨੀ ਤਾਜ ਮਹੱਲ ਪਰ ਮਨ ਬਦਲਿਆ

Tuesday, Jun 27, 2017 - 10:16 AM (IST)

ਪਤਨੀ ਦੀ ਯਾਦ ''ਚ ਬਣਵਾ ਰਿਹਾ ਸੀ ਮਿੰਨੀ ਤਾਜ ਮਹੱਲ ਪਰ ਮਨ ਬਦਲਿਆ

ਬੁਲੰਦਸ਼ਹਿਰ - ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਇਕ ਰਿਟਾਇਰਡ ਪੋਸਟ ਮਾਸਟਰ ਫੈਜੁਲ ਕਾਦਰੀ ਆਪਣੀ ਮ੍ਰਿਤਕ ਪਤਨੀ ਤਾਜਮੁਲੀ ਬੇਗਮ ਲਈ ਇਕ ਛੋਟਾ ਜਿਹਾ ਤਾਜ ਮਹੱਲ ਬਣਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। 81 ਸਾਲਾ ਫੈਜੁਲ ਏਸਨ ਕਾਦਰੀ ਦੀ ਪਤਨੀ ਦੀ ਮੌਤ 2011 ਵਿਚ ਹੋ ਗਈ ਸੀ। ਉਹ ਪਤਨੀ ਦੀ ਮੌਤ ਤੋਂ ਬਾਅਦ ਆਪਣੀ ਪੈਨਸ਼ਨ ਰਾਹੀਂ ਪੈਸੇ ਜਮ੍ਹਾ ਕਰਨ ਵਿਚ ਲੱਗ ਗਿਆ ਤਾਂ ਜੋ ਤਾਜ ਮਹੱਲ ਬਣਵਾ ਸਕੇ ਪਰ 2015 ਵਿਚ ਉਸ ਨੇ ਆਪਣਾ ਫੈਸਲਾ ਬਦਲ ਦਿੱਤਾ ਅਤੇ ਤਾਜ ਮਹੱਲ ਦੀ ਥਾਂ ਇਕ ਗਰਲਜ਼ ਸਕੂਲ ਬਣਾਉਣ ਦਾ ਐਲਾਨ ਕਰ ਦਿੱਤਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸਦੇ ਲਈ ਉਸ ਨੇ ਆਪਣੀ ਆਖਰੀ ਜ਼ਮੀਨ ਵੀ ਦਾਨ ਕਰ ਦਿੱਤੀ ਸੀ। ਉਸ ਨੇ ਇਸ ਸਮਾਜਿਕ ਕਾਰਜ ਲਈ ਕਿਸੇ ਤੋਂ ਵੀ ਕਿਸੇ ਤਰ੍ਹਾਂ ਦੀ ਵਿੱਤੀ ਮਦਦ ਨਹੀਂ ਮੰਗੀ ਹੈ। ਆਉਣ ਵਾਲਾ ਖਰਚਾ ਉਹ ਆਪਣੀ ਪੈਨਸ਼ਨ ਤੋਂ ਪੂਰਾ ਕਰੇਗਾ।


Related News