ਹਵਾ ਪ੍ਰਦੂਸ਼ਣ ਕਾਰਨ ਦੇਸ਼ ’ਚ ਹਰ ਸਾਲ ਮਰ ਰਹੇ ਹਨ ਲੱਖਾਂ ਲੋਕ, ਅੰਕੜੇ ਕਰ ਦੇਣਗੇ ਹੈਰਾਨ

Thursday, Nov 30, 2023 - 07:53 PM (IST)

ਹਵਾ ਪ੍ਰਦੂਸ਼ਣ ਕਾਰਨ ਦੇਸ਼ ’ਚ ਹਰ ਸਾਲ ਮਰ ਰਹੇ ਹਨ ਲੱਖਾਂ ਲੋਕ, ਅੰਕੜੇ ਕਰ ਦੇਣਗੇ ਹੈਰਾਨ

ਨਵੀਂ ਦਿੱਲੀ, (ਅਨਸ)- ਸਾਡੇ ਆਲੇ-ਦੁਆਲੇ ਦੀ ਹਵਾ ਦਿਨੋਂ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਦੁਨੀਆ ਦੀਆਂ ਸਾਰੀਆਂ ਏਜੰਸੀਆਂ ਦੇ ਯਤਨਾਂ ਦੇ ਬਾਵਜੂਦ ਹਵਾ ਪ੍ਰਦੂਸ਼ਣ ਵਧ ਰਿਹਾ ਹੈ। ਇਸ ਦੌਰਾਨ ਇਕ ਅਜਿਹਾ ਅਧਿਐਨ ਸਾਹਮਣੇ ਆਇਆ ਹੈ ਜਿਸ ਨੇ ਭਾਰਤੀ ਵਿਗਿਆਨੀਆਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਇਕ ਅਧਿਐਨ ਮੁਤਾਬਕ ਭਾਰਤ ਵਿਚ ਹਰ ਸਾਲ ਬਾਹਰੀ ਹਵਾ ਪ੍ਰਦੂਸ਼ਣ ਕਾਰਨ 20 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ।

ਇਹ ਵੀ ਪੜ੍ਹੋ- ਆਮ ਆਦਮੀ ਨੂੰ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ, ਅਗਲੇ 5 ਸਾਲਾਂ ਤਕ ਮਿਲਦਾ ਰਹੇਗਾ ਮੁਫਤ ਅਨਾਜ

ਦਿ ਬੀ. ਐੱਮ. ਜੇ. ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਬਾਹਰੀ ਹਵਾ ਪ੍ਰਦੂਸ਼ਣ ਕਾਰਨ ਭਾਰਤ ਵਿਚ ਹਰ ਸਾਲ 2.18 ਮਿਲੀਅਨ ਮੌਤਾਂ ਹੋ ਰਹੀਆਂ ਹਨ, ਜੋ ਚੀਨ ਤੋਂ ਬਾਅਦ ਦੂਜੇ ਨੰਬਰ ’ਤੇ ਹਨ। ਪ੍ਰਦੂਸ਼ਣ ਦੇ ਇਨ੍ਹਾਂ ਕਾਰਨਾਂ ਵਿਚ ਲਗਭਗ ਸਾਰੇ ਬਾਹਰੀ ਸਰੋਤ ਸ਼ਾਮਲ ਹਨ। ਖੋਜ ਵਿਚ ਪਾਇਆ ਗਿਆ ਹੈ ਕਿ ਉਦਯੋਗ, ਬਿਜਲੀ ਉਤਪਾਦਨ ਅਤੇ ਆਵਾਜਾਈ ਵਿਚ ਫਾਸਿਲ ਫਿਊਲ ਦੀ ਵਰਤੋਂ ਕਾਰਨ ਹੋਣ ਵਾਲਾ ਹਵਾ ਪ੍ਰਦੂਸ਼ਣ ਹਰ ਸਾਲ ਵਿਸ਼ਵ ਭਰ ਵਿਚ 5.1 ਮਿਲੀਅਨ ਵਾਧੂ ਮੌਤਾਂ ਦਾ ਕਾਰਨ ਬਣਦਾ ਹੈ। ਇਸ ਅਧਿਐਨ ਲਈ ਇਕ ਨਵੇਂ ਮਾਡਲ ਵਰਤਿਆ ਗਿਆ ਸੀ।

ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਅੰਕੜਾ 2019 ਵਿਚ ਸਾਰੇ ਸਰੋਤਾਂ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਕਾਰਨ ਦੁਨੀਆ ਭਰ ਵਿਚ ਕੁੱਲ ਅਨੁਮਾਨਿਤ 8.3 ਮਿਲੀਅਨ ਮੌਤਾਂ ਦਾ 61 ਫੀਸਦੀ ਹੈ।

ਇਹ ਵੀ ਪੜ੍ਹੋ- ਅਚਾਨਕ ਉੱਡਦੇ ਜਹਾਜ਼ ਦੀ ਛੱਤ 'ਚੋਂ ਟਪਕਣ ਲੱਗਾ ਪਾਣੀ, ਯਾਤਰੀਆਂ 'ਚ ਮਚੀ ਹਫੜਾ-ਦਫੜੀ (ਵੀਡੀਓ)


author

Rakesh

Content Editor

Related News