ਮੋਟਾ ਅਨਾਜ ਖ਼ੁਰਾਕ ਸੁਰੱਖਿਆ ਦੀਆਂ ਚੁਣੌਤੀਆਂ ਨਾਲ ਨਜਿੱਠਣ ''ਚ ਕਰ ਸਕਦੈ ਮਦਦ: PM ਮੋਦੀ

03/18/2023 5:42:03 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੋਟਾ ਅਨਾਜ ਖ਼ੁਰਾਕ ਸੁਰੱਖਿਆ ਦੇ ਨਾਲ-ਨਾਲ ਖਾਣ-ਪੀਣ ਸਬੰਧੀ ਆਦਤਾਂ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ 'ਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਖੇਤੀ ਵਿਗਿਆਨਕਾਂ ਨੂੰ ਦੇਸ਼ ਦੀ ਖ਼ੁਰਾਕ ਟੋਕਰੀ 'ਚ ਇਨ੍ਹਾਂ ਪੋਸ਼ਕ ਅਨਾਜਾਂ ਦੀ ਹਿੱਸੇਦਾਰੀ ਵਧਾਉਣ ਦੀ ਦਿਸ਼ਾ 'ਚ ਕੰਮ ਕਰਨ ਨੂੰ ਕਿਹਾ। ਪ੍ਰਧਾਨ ਮੰਤਰੀ ਮੋਦੀ 'ਗਲੋਬਲ ਸ਼੍ਰੀ ਅੰਨ ਸੰਮੇਲਨ' ਦੇ ਉਦਘਾਟਨ ਮਗਰੋਂ ਇਕ ਸਭਾ ਨੂੰ ਸੰਬੋਧਿਤ ਕਰ ਰਹੇ ਸਨ।

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸੌਗਾਤ, ਉਪ ਰਾਜਪਾਲ ਵਲੋਂ 'ਦੁਰਗਾ ਭਵਨ' ਦਾ ਉਦਘਾਟਨ

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਲਈ ਇਹ ਬਹੁਤ ਸਨਮਾਨ ਦੀ ਗੱਲ ਹੈ ਕਿ ਭਾਰਤ ਦੇ ਪ੍ਰਸਤਾਵ ਅਤੇ ਕੋਸ਼ਿਸ਼ਾਂ ਮਗਰੋਂ ਸੰਯੁਕਤ ਰਾਸ਼ਟਰ ਨੇ 2023 ਨੂੰ 'ਕੌਮਾਂਤਰੀ ਮੋਟਾ ਅਨਾਜ ਸਾਲ' ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਮੋਟੇ ਅਨਾਜ ਜਾਂ ਸ਼੍ਰੀ ਅੰਨ ਨੂੰ ਗਲੋਬਲ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਮੋਟਾ ਅਨਾਜ ਜਲਵਾਯੂ ਹਲਾਤਾਂ ਵਿਚ ਅਤੇ ਰਸਾਇਣਾਂ ਅਤੇ ਖਾਦਾਂ ਦਾ ਇਸਤੇਮਾਲ ਕੀਤੇ ਬਿਨਾਂ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਅਮਿਤ ਸ਼ਾਹ ਬੋਲੇ- 2024 'ਚ ਭਾਜਪਾ ਜਿੱਤੇਗੀ 303 ਤੋਂ ਵੱਧ ਸੀਟਾਂ, ਲਗਾਤਾਰ ਤੀਜੀ ਵਾਰ PM ਬਣਨਗੇ ਮੋਦੀ

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਮੋਟਾ ਅਨਾਜ ਮਿਸ਼ਨ ਨਾਲ ਢਾਈ ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਖ਼ੁਰਾਕ ਟੋਕਰੀ ਵਿਚ ਅੱਜ ਮੋਟਾ ਅਨਾਜ ਦੀ ਹਿੱਸੇਦਾਰੀ ਸਿਰਫ 5-6 ਫ਼ੀਸਦੀ ਹੈ। ਮੈਂ ਭਾਰਤ ਦੇ ਵਿਗਿਆਨੀਆਂ ਅਤੇ ਖੇਤੀ ਮਾਹਰਾਂ ਨੂੰ ਇਸ ਹਿੱਸੇਦਾਰੀ ਨੂੰ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨ ਦੀ ਅਪੀਲ ਕਰਦਾ ਹਾਂ। ਸਾਨੂੰ ਇਸ ਲਈ ਹਾਸਲ ਕੀਤੇ ਜਾ ਸਕਣ ਯੋਗ ਟੀਚੇ ਤੈਅ ਕਰਨੇ ਹੋਣਗੇ। ਭਾਰਤ ਵਿਚ ਮੋਟੇ ਅਨਾਜ ਨੂੰ ਹੁਣ ਸ਼੍ਰੀ ਅੰਨ ਦੀ ਪਛਾਣ ਦਿੱਤੀ ਗਈ ਹੈ। 


Tanu

Content Editor

Related News