G-20 ਨੇਤਾਵਾਂ ਦੀਆਂ ਪਤਨੀਆਂ ਲਈ ਪਰੋਸੇ ਗਏ ਮੋਟੇ ਅਨਾਜ ਦੇ ਪਕਵਾਨ

Sunday, Sep 10, 2023 - 04:07 PM (IST)

G-20 ਨੇਤਾਵਾਂ ਦੀਆਂ ਪਤਨੀਆਂ ਲਈ ਪਰੋਸੇ ਗਏ ਮੋਟੇ ਅਨਾਜ ਦੇ ਪਕਵਾਨ

ਨਵੀਂ ਦਿੱਲੀ (ਭਾਸ਼ਾ)-ਜੀ-20 ਸੰਮੇਲਨ 'ਚ ਹਿੱਸਾ ਲੈਣ ਵਾਲੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਦੀਆਂ ਪਤਨੀਆਂ ਲਈ ਸ਼ਨੀਵਾਰ ਨੂੰ ਜੈਪੁਰ ਹਾਊਸ 'ਚ ਵਿਸ਼ੇਸ਼ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਖਾਣੇ ਤੋਂ ਬਾਅਦ ਉਨ੍ਹਾਂ ਨੂੰ ਨੈਸ਼ਨਲ ਮਿਊਜ਼ੀਅਮ ਆਫ ਮਾਡਰਨ ਆਰਟ (ਐੱਨ.ਜੀ.ਐੱਮ.ਏ.) ਵਿਖੇ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਦੇ ਦੌਰੇ 'ਤੇ ਲਿਜਾਇਆ ਗਿਆ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬ ਦੇ ਗੱਭਰੂ ਦੀ ਹੋਈ ਮੌਤ, ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ

ਇੱਕ ਸੂਤਰ ਨੇ ਕਿਹਾ ਕਿ ਸਮੂਹ ਨੂੰ ਬਾਜਰੇ-ਅਧਾਰਤ ਪਕਵਾਨ ਪਰੋਸੇ ਗਏ ਅਤੇ ਕੁਝ 'ਸਟ੍ਰੀਟ ਫੂਡ' ਦਾ ਆਨੰਦ ਵੀ ਲਿਆ ਗਿਆ। ਸੂਤਰ ਨੇ ਕਿਹਾ, “ਤੁਰਕੀ, ਜਾਪਾਨ, ਬ੍ਰਿਟੇਨ, ਆਸਟ੍ਰੇਲੀਆ ਅਤੇ ਮਾਰੀਸ਼ਸ ਦੇ ਰਾਜ ਮੁਖੀਆਂ ਦੀਆਂ ਪਤਨੀਆਂ ਨੇ ਐੱਨ.ਜੀ.ਐੱਮ.ਏ. ਪਰਦਰਸ਼ਨੀਆਂ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਕੁਝ ਵਿਸ਼ਵ ਨੇਤਾਵਾਂ ਦੀਆਂ ਪਤਨੀਆਂ  ਨੇ ਮੋਟੇ ਅਨਾਜ ਦੀ ਕਾਸ਼ਤ ਬਾਰੇ ਜਾਣਨ ਲਈ ਪੂਸਾ ਕੈਂਪਸ ਦਾ ਦੌਰਾ ਕੀਤਾ। ਸੂਤਰ ਨੇ ਕਿਹਾ ਕਿ ਉਨ੍ਹਾਂ (ਨੇਤਾਵਾਂ ਦੀਆਂ ਪਤਨੀਆਂ) ਨੇ ਬਾਜਰੇ ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਦਿਖਾਈ।

ਇਹ ਵੀ ਪੜ੍ਹੋ- ਫਿਰੋਜ਼ਪੁਰ ’ਚ ਪੁਰਾਣੀ ਰੰਜਿਸ਼ ਕਾਰਨ ਸ਼ਰੇਆਮ ਚੱਲੀਆਂ ਗੋਲੀਆਂ, ਨੌਜਵਾਨ ਅਮਿਤ ਦੀ ਹੋਈ ਮੌਤ

ਆਦਿਵਾਸੀ ਕਿਸਾਨ ਲਹਿਰੀ ਬਾਈ ਨਾਲ ਮੁਲਾਕਾਤ

ਇੱਕ ਘੰਟੇ ਦੇ ਦੌਰੇ ਦੌਰਾਨ ਵਫ਼ਦ ਮੱਧ ਪ੍ਰਦੇਸ਼ ਦੀ ਇੱਕ ਮਹਿਲਾ ਕਬਾਇਲੀ ਕਿਸਾਨ ਲਹਿਰੀ ਬਾਈ ਨੂੰ ਵੀ ਮਿਲੇ, ਜਿਸ ਨੇ ਆਪਣੇ ਖੇਤ ਵਿੱਚ ਮੋਟੇ ਅਨਾਜ ਦੀ ਸੰਭਾਲ ਵਿੱਚ ਅਹਿਮ ਯੋਗਦਾਨ ਪਾਇਆ ਹੈ। ਲਹਿਰੀ ਬਾਈ ਦੂਰ-ਦੁਰਾਡੇ ਪਿੰਡਾਂ ਦੀਆਂ 20 ਔਰਤਾਂ ਕਿਸਾਨਾਂ ਵਿੱਚੋਂ ਇੱਕ ਹੈ ਜੋ ਆਈ.ਏ.ਆਰ.ਆਈ 'ਚ ਸ਼ਾਮਲ ਹੋਈਆਂ ਹਨ। ਜੀ-20 ਨੇਤਾਵਾਂ ਦੀਆਂ ਪਤਨੀਆਂ ਨਾਲ ਬਾਜਰੇ ਦੀ ਖੇਤੀ ਬਾਰੇ ਆਪਣਾ ਅਨੁਭਵ ਅਤੇ ਗਿਆਨ ਸਾਂਝਾ ਕੀਤਾ।

ਇਹ ਵੀ ਪੜ੍ਹੋ- ਬਟਾਲਾ ਵਿਖੇ ਫ਼ੈਕਟਰੀ ’ਚ ਕੰਮ ਕਰਦੀ ਔਰਤ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ

ਮੋਟਾ ਅਨਾਜ ਉਤਪਾਦਕ 11 ਰਾਜਾਂ ਤੋਂ  ਮਹਿਲਾ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ 
11 ਮੋਟੇ ਅਨਾਜ ਉਤਪਾਦਕ 11 ਰਾਜਾਂ ਮੱਧ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਉੱਤਰ ਪ੍ਰਦੇਸ਼, ਤਾਮਿਲਨਾਡੂ, ਉੱਤਰਾਖੰਡ ਅਤੇ ਉੜੀਸਾ ਦੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਮਹਿਲਾ ਕਿਸਾਨਾਂ ਨੂੰ ਬੁਲਾਇਆ ਗਿਆ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News