ਜੰਮੂ 'ਚ ਇਕ ਘਰ ਚੋਂ ਬੰਦੂਕ ਦੀ ਨੋਕ 'ਤੇ ਅੱਤਵਾਦੀ ਲੈ ਗਏ ਖਾਣਾ

Tuesday, Mar 27, 2018 - 05:46 PM (IST)

ਜੰਮੂ 'ਚ ਇਕ ਘਰ ਚੋਂ ਬੰਦੂਕ ਦੀ ਨੋਕ 'ਤੇ ਅੱਤਵਾਦੀ ਲੈ ਗਏ ਖਾਣਾ

ਜੰਮੂ— ਰਾਜੌਰੀ ਜ਼ਿਲੇ ਦੇ ਸੁੰਦਰਬਨੀ ਇਲਾਕੇ 'ਚ ਪਿਛਲੇ ਤਿੰਨ ਦਿਨਾਂ ਤੋਂ ਸ਼ੱਕੀ ਅੱਤਵਾਦੀ ਖੁੱਲ੍ਹੇਆਮ ਘੁੰਮ ਰਹੇ ਹਨ। ਹਾਲਾਂਕਿ, ਫੌਜ ਰਾਜ ਪੁਲਸ ਅਤੇ ਸਪੈਸ਼ਲ ਅਪਰੇਸ਼ਨ ਗਰੁੱਪ (ਐੈੱਸ.ਓ.ਜੀ.) ਵੱਲੋਂ ਅੱਤਵਾਦੀਆਂ ਨੂੰ ਲੱਭਣ ਲਈ ਸੰਯੁਕਤ ਤੌਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਇਹ ਏਜੰਸੀਆਂ ਹੁਣ ਤੱਕ ਅੱਤਵਾਦੀਆਂ ਨੂੰ ਅਜੇ ਤੱਕ ਲੱਭਣ 'ਚ ਅਸਫ਼ਲ ਰਹੀਆਂ ਹਨ। ਦੱਸਣਾ ਚਾਹੁੰਦੇ ਹਾਂ ਕਿ 2 ਅੱਤਵਾਦੀ ਬੀਤੇ ਸੋਮਵਾਰ ਦੇਰ ਰਾਤ ਸੁੰਦਰਬਨੀ ਤੋਂ ਸਟੇ ਬਨਪੁਰੀ, ਯੋਗੀ ਨਾਲਾ ਸਥਿਤ ਇਕ ਘਰ 'ਚ ਦਾਖਲ ਹੋ ਕੇ ਬੰਦੂਕ ਦੀ ਨੋਕ 'ਤੇ ਖਾਣਾ ਲੈ ਗਏ। ਇਸ ਸੰਬੰਧ 'ਚ ਜਦੋਂ ਜੰਮੂ-ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਡਾ. ਐੈੱਸ.ਪੀ. ਵੈਦ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਦਾ ਕਹਿਣਾ ਹੈ ਕਿ ਤੁਸੀਂ ਐੈੱਸ.ਐੈੱਸ.ਪੀ. ਰਾਜੌਰੀ ਨਾਲ ਗੱਲਬਾਤ ਕਰਕੇ ਇਸ ਘਟਨਾ ਦੀ ਜਾਣਕਾਰੀ ਦਿਓ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਸਥਾਨਕ ਲੋਕਾਂ ਵੱਲੋਂ ਰਾਜੌਰੀ ਇਲਾਕੇ 'ਚ ਕੁਝ ਸ਼ੱਕੀ ਅੱਤਵਾਦੀਆਂ ਨੂੰ ਦੇਖਿਆ ਗਿਆ ਸੀ। ਫੌਜ ਅਤੇ ਪੁਲਸ ਅਧਿਕਾਰੀਆਂ ਨੂੰ ਇਸ ਖ਼ਬਰ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਫੌਜ, ਪੁਲਸ ਅਤੇ ਸਪੈਸ਼ਲ ਅਪਰੇਸ਼ਨ ਗਰੁੱਪ ਦੇ ਜਵਾਨਾਂ ਨੂੰ ਲੈ ਕੇ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਅਜੇ ਤੱਕ ਸੁਰੱਖਿਆ ਫੋਰਸ ਦੇ ਹੱਥ ਕੋਈ ਸਬੂਤ ਨਹੀਂ ਲੱਗਿਆ।
ਫੌਜ ਦੀ ਵਰਦੀ 'ਚ ਅੱਤਵਾਦੀ
ਸਥਾਨਕ ਪੀ.ਡੀ.ਪੀ. ਨੇਤਾ ਅਤੇ ਜੰਮੂ-ਕਸ਼ਮੀਰ ਕਿਸਾਨ ਸਲਾਹਕਾਰ ਬੋਰਡ ਦੇ ਮੈਂਬਰ ਅਰੁਣ ਕੁਮਾਰ ਸੂਦਨ ਨੇ 'ਪੰਜਾਬ ਕੇਸਰੀ' ਨੂੰ ਦੱਸਿਆ ਕਿ ਸੋਮਵਾਰ ਦੇਰ ਰਾਤ ਸੋਮਵਾਰ ਲੱਗਭਗ 9.30 ਵਜੇ ਉਨ੍ਹਾਂ ਦੇ ਚਚੇਰੇ ਭਰਾ ਭੂਸ਼ਣ ਕੁਮਾਰ ਸ਼ਰਮਾ ਦਾ ਪਰਿਵਾਰ ਖਾਣਾ ਖਾ ਰਿਹਾ ਸੀ ਤਾਂ ਅੱਤਵਾਦੀ ਫੌਜ ਦੀ ਵਰਦੀ 'ਚ ਉਨ੍ਹਾਂ ਦੇ ਘਰ 'ਚ ਦਾਖਲ ਹੋਏ, ਉਨ੍ਹਾਂ ਦੋਵਾਂ ਅੱਤਵਾਦੀਆਂ ਦੇ ਹੱਥ 'ਚ ਰਾਈਫਲਾਂ ਸਨ। ਇਸ ਨਾਲ ਘਰ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।


Related News