ਪ੍ਰਵਾਸੀ ਮਜ਼ਦੂਰਾਂ ਨੂੰ ਮਨਰੇਗਾ ''ਚ ਆਸ਼ਾਨੀ ਨਾਲ ਮਿਲੇਗਾ ਰੋਜ਼ਗਾਰ: ਪਾਇਲਟ

Thursday, May 21, 2020 - 10:31 PM (IST)

ਜੈਪੁਰ - ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀਰਵਾਰ ਨੂੰ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਬਾਹਰੋਂ ਆ ਰਹੇ ਹਨ ਉਨ੍ਹਾਂ ਨੂੰ ਸੂਬੇ 'ਚ ਆਸਾਨੀ ਨਾਲ ਮਨਰੇਗਾ 'ਚ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ 36 ਲੱਖ ਲੋਕ ਅੱਜ ਰਾਜਸਥਾਨ 'ਚ ਮਨਰੇਗਾ 'ਚ ਕੰਮ ਕਰ ਰਹੇ ਹਨ ਅਤੇ ਇਸ ਲਿਹਾਜ਼ ਨਾਲ ਸੂਬਾ ਦੇਸ਼ 'ਚ ਪਹਿਲੇ ਨੰਬਰ 'ਤੇ ਹੈ। ਪਿਛਲੇ 10 ਸਾਲ ਦਾ ਰਿਕਾਰਡ ਟੁੱਟਿਆ ਹੈ ਅਤੇ ਲੱਗਭੱਗ 1900 ਕਰੋੜ ਰੁਪਏ ਦੇ 37,000 ਕੰਮ ਮਨਜ਼ੂਰ ਕੀਤੇ ਹਨ।

ਪਾਇਲਟ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਬਾਹਰੋਂ ਜਿਹੜੇ ਪ੍ਰਵਾਸੀ ਮਜ਼ਦੂਰ ਰਾਜਸਥਾਨ 'ਚ ਆਉਣਗੇ, ਬਹੁਤ ਆਸਾਨੀ ਨਾਲ ਉਨ੍ਹਾਂ ਦਾ ਜਾਬ ਕਾਰਡ ਬਣੇਗਾ ਅਤੇ ਇਸ ਦੇ ਲਈ ਉਨ੍ਹਾਂ ਦੇ 14 ਦਿਨ ਦੇ ਕੁਆਰੰਟੀਨ-ਰਿਹਾਇਸ਼ ਦੇ ਸਮੇਂ ਦੀ ਵਰਤੋ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਨੂੰ ਜਲਦ ਕੰਮ ਮਨਜ਼ੂਰ ਕੀਤਾ ਜਾ ਸਕੇ। ਪਾਇਲਟ ਦੇ ਅਨੁਸਾਰ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਹੋਰ ਪੈਸਾ ਦੇਣ ਨੂੰ ਕਿਹਾ ਹੈ ਅਤੇ ਮਨਰੇਗਾ 'ਚ ਰੋਜ਼ਗਾਰ ਦੇ ਦਿਨ 100 ਦੀ ਥਾਂ 200 ਕਰਣ ਦੀ ਵੀ ਅਪੀਲ ਕੀਤੀ ਹੈ। ਪੇਂਡੂ ਖੇਤਰ 'ਚ ਅਸੀਂ ਨਾਅਰਾ ਦਿੱਤਾ ਹੈ ਇੱਕ ਪਿੰਡ ਚਾਰ ਕੰਮ ਅਤੇ ਇਹ ਚਾਰਾਂ ਕੰਮ ਹੋ ਰਹੇ ਹੈ।

ਪ੍ਰਦੇਸ਼ ਕਾਂਗਰਸ ਮੁੱਖ ਦਫਤਰ 'ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਦੇ ਦੱਸੇ ਰਸਤੇ 'ਤੇ ਚੱਲ ਰਹੀ ਹੈ। ਉੱਤਰ ਪ੍ਰਦੇਸ਼ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਕਾਂਗਰਸ ਦੁਆਰਾ ਭੇਜੀਆਂ ਗਈਆਂ ਬੱਸਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਪ੍ਰਵੇਸ਼ ਨਹੀਂ ਦਿੱਤੇ ਜਾਣ 'ਤੇ ਪਾਇਲਟ ਨੇ ਕਿਹਾ ਕਿ ਕਿਸੇ ਦੀ ਮਦਦ ਲੈਣ ਨਾਲ ਕੋਈ ਛੋਟਾ ਨਹੀਂ ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ, ‘‘ਜੇਕਰ ਕਾਂਗਰਸ ਪਾਰਟੀ ਨੇ ਮਜ਼ਦੂਰਾਂ ਲਈ 1000 ਬੱਸਾਂ ਉਪਲੱਬਧ ਕਰਵਾਈਆਂ ਸਨ ਤਾਂ ਇਸ 'ਚ ਕੀ ਗਲਤ ਕੀਤਾ। ਮਨੁੱਖਤਾ ਲਈ ਲੋਕਾਂ ਦੀ ਮਦਦ ਕਰਣਾ ਗਲਤ ਨਹੀਂ ਹੈ ਪਰ ਬਿਨਾਂ ਵਜ੍ਹਾ ਅੜਿੱਕਾ ਪੈਦਾ ਕਰਣਾ,  ਲੋਕਾਂ ਨੂੰ ਗ੍ਰਿਫਤਾਰ ਕਰਣਾ, ਮਾਮਲਾ ਦਰਜ ਕਰਣਾ,  ਗਲਤੀਆਂ ਕੱਢਣਾ ਇਹ ਉਚਿਤ ਨਹੀਂ ਹੈ। ਕੋਈ ਗਰੀਬ ਜੇਕਰ ਆਪਣੇ ਘਰ ਪਹੁੰਚ ਰਿਹਾ ਸੀ ਤਾਂ ਉਨ੍ਹਾਂ ਨੂੰ ਬਿਨਾਂ ਵਜ੍ਹਾਂ ਰੋਕਣ ਦੀ ਕੀ ਜ਼ਰੂਰਤ ਸੀ।


Inder Prajapati

Content Editor

Related News