ਭਾਰਤੀ ਹਵਾਈ ਫ਼ੌਜ ਦਾ ਮਿਗ-21 ਜਹਾਜ਼ ਹਾਦਸੇ ਦਾ ਸ਼ਿਕਾਰ, ਗਰੁੱਪ ਕੈਪਟਨ ਦੀ ਮੌਤ

Wednesday, Mar 17, 2021 - 03:47 PM (IST)

ਭਾਰਤੀ ਹਵਾਈ ਫ਼ੌਜ ਦਾ ਮਿਗ-21 ਜਹਾਜ਼ ਹਾਦਸੇ ਦਾ ਸ਼ਿਕਾਰ, ਗਰੁੱਪ ਕੈਪਟਨ ਦੀ ਮੌਤ

ਨਵੀਂ ਦਿੱਲੀ— ਭਾਰਤੀ ਹਵਾਈ ਫ਼ੌਜ ਦਾ ਮਿਗ-21 ਬਾਇਸਨ ਬੁੱਧਵਾਰ ਯਾਨੀ ਕਿ ਅੱਜ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਹਵਾਈ ਫ਼ੌਜ ਦੇ ਇਕ ਗਰੁੱਪ ਕੈਪਟਨ ਦੀ ਮੌਤ ਹੋ ਗਈ।  ਇਹ ਜਹਾਜ਼ ਮੱਧ ਭਾਰਤ ਦੇ ਇਕ ਹਵਾਈ ਫ਼ੌਜ ਦੇ ਏਅਰਬੇਸ ’ਚ ਲੜਾਕੂ ਸਿਖਲਾਈ ਮਿਸ਼ਨ ਲਈ ਰਵਾਨਾ ਹੋਇਆ ਸੀ। ਭਾਰਤੀ ਹਵਾਈ ਫ਼ੌਜ ਮੁਤਾਬਕ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

PunjabKesari

ਹਵਾਈ ਫ਼ੌਜ ਨੇ ਟਵੀਟ ਕੀਤਾ ਕਿ ਜਹਾਜ਼ ਨੇ ਇਕ ਲੜਾਕੂ ਸਿਖਲਾਈ ਟ੍ਰੇਨਿਗ ਲਈ ਉਡਾਣ ਭਰੀ ਸੀ, ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਗਰੁੱਪ ਕੈਪਟਨ ਏ. ਗੁਪਤਾ ਦੀ ਜਾਨ ਚੱਲੀ ਗਈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ‘ਕੋਰਟ ਆਫ਼ ਇਕੁਵਾਇਰੀ’ ਸ਼ੁਰੂ ਕੀਤੀ ਗਈ ਹੈ। ਹਵਾਈ ਫ਼ੌਜ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਕਿ ਅਸੀਂ ਗਰੁੁੱਪ ਕੈਪਟਨ ਦੇ ਪਰਿਵਾਰ ਨਾਲ ਦ੍ਰਿੜਤਾ ਨਾਲ ਖੜ੍ਹੇ ਹਾਂ। ਹਾਦਸੇ ਦਾ ਕਾਰਨਾਂ ਦਾ ਪਤਾ ਲਾਉਣ ਦੇ ਆਦੇਸ਼ ਦਿੱਤੇ ਗਏ ਹਨ।


author

Tanu

Content Editor

Related News