ਮਾਇਕਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਦੇ ਪਿਤਾ ਦਾ ਹੋਇਆ ਦਿਹਾਂਤ

Friday, Sep 13, 2019 - 11:09 PM (IST)

ਮਾਇਕਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਦੇ ਪਿਤਾ ਦਾ ਹੋਇਆ ਦਿਹਾਂਤ

ਹੈਦਰਾਬਾਦ— ਮਾਇਕਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੱਤਿਆ ਨਡੇਲਾ ਦੇ ਪਿਤਾ ਅਤੇ ਸਾਬਕਾ ਨੌਕਰਸ਼ਾਹ ਬੀ.ਐੱਨ. ਯੁੰਗਧਰ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਯੁੰਗਧਰ ਨੇ ਸਵਰਗੀ ਪੀ.ਵੀ. ਨਰਸਿਮਹਾ ਰਾਵ ਦੇ ਕਾਰਜਕਾਲ 'ਚ ਪ੍ਰਧਾਨ ਮੰਤਰੀ ਕਾਰਜਕਾਲ 'ਚ ਮਸੂਰੀ 'ਚ ਲਾਲ ਬਹਾਦੁਰ ਸ਼ਾਸ਼ਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਦੇ ਨਿਰਦੇਸ਼ਕ ਦੇ ਰੂਪ 'ਚ ਸੇਵਾਵਾਂ ਦਿੱਤੀਆਂ ਸੀ। ਸਾਬਕਾ ਨੌਕਰਸ਼ਾਹ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਦੁਪਹਿਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੱਸਿਆ ਕਿ ਯੁੰਗਧਰ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ।

ਯੁੰਗਧਰ ਦੀ ਪਤਨੀ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ ਤੇ ਸੱਤਿਆ ਨਡੇਲਾ ਉਨ੍ਹਾਂ ਦੀ ਇਕਲੌਤੀ ਸੰਤਾਨ ਹੈ। 1962 ਬੈਚ ਦੇ ਆਈ.ਏ.ਐੱਸ. ਅਧਿਕਾਰੀ ਯੁੰਗਧਰ ਨੇ ਕੇਂਦਰੀ ਦਿਹਾਤੀ ਵਿਕਾਸ ਮੰਤਰਾਲਾ 'ਚ ਸਕੱਤਰ ਦੇ ਤੌਰ 'ਤੇ ਸੇਵਾਵਾਂ ਦਿੱਤੀਆਂ ਸਨ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਯੋਜਨਾ ਕਮਿਸ਼ਨ ਦੇ ਮੈਂਬਰ ਦੇ ਤੌਰ 'ਤੇ ਉਨ੍ਹਾਂ ਨੇ ਯੋਜਨਾ 'ਚ ਅਪਾਹਜ ਲੋਕਾਂ ਸਬੰਧੀ ਮਾਮਲਿਆਂ 'ਤੇ ਪੂਰਾ ਅਧਿਆਏ ਸ਼ਾਮਲ ਕਰਨ 'ਚ ਅਹਿਮ ਭੂਮਿਕਾ ਨਿਭਾਈ।


author

Inder Prajapati

Content Editor

Related News