ਮਾਈਕ੍ਰੋ ਚੀਟਿੰਗ : ਪਿਆਰ ’ਚ ਧੋਖੇ ਦੀਆਂ ਨਵੀਆਂ ਰਾਹਾਂ ਖੋਲ੍ਹਦਾ ਇੰਟਰਨੈੱਟ

03/18/2020 2:19:02 AM

ਨਵੀਂ ਦਿੱਲੀ (ਵਿਸ਼ੇਸ਼)-ਛੋਟੀ ਜਿਹੀ ਬੇਵਫਾਈ ਕਹਿਣਾ ਅਾਸਾਨ ਹੈ ਪਰ ਇਸ ਨਾਲ ਤੁਹਾਡੇ ਸਬੰਧ ਟੁੱਟ ਸਕਦੇ ਹਨ। ਤੁਹਾਡੀ ਛੋਟੀ ਜਿਹੀ ਬੇਵਫਾਈ ਤੁਹਾਨੂੰ ਤੁਹਾਡੇ ਪਾਰਟਨਰ ਤੋਂ ਦੂਰ ਕਰ ਸਕਦੀ ਹੈ ਅਤੇ ਤੁਹਾਨੂੰ ਪੂਰੀ ਤਰ੍ਹਾਂ ਬੇਵਫਾ ਬਣਾ ਸਕਦੀ ਹੈ।

ਇੰਟਰਨੈੱਟ ਨੇ ਧੋਖਾ ਦੇਣ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਹੈ ਅਤੇ ਇਸ ਨੂੰ ਨਾਂ ਦਿੱਤਾ ਹੈ ਮਾਈਕ੍ਰੋ ਚੀਟਿੰਗ। ਇੰਟਰਨੈੱਟ ਨੇ ਆਪਣੇ ਪ੍ਰੇਮੀ ਨੂੰ ਧੋਖਾ ਦੇਣਾ ਇਸ ਹੱਦ ਤਕ ਆਸਾਨ ਬਣਾ ਦਿੱਤਾ ਹੈ ਕਿ ਤੁਸੀਂ ਖੁਦ ਨੂੰ ਆਰਾਮਦਾਇਕ ਮੰਨਦੇ ਹੋ ਪਰ ਹਰ ਕੋਈ ਆਪਣੇ ਲੰਬੇ ਸਮੇਂ ਤੋਂ ਬਣੇ ਪਾਰਟਨਰ ਦੇ ਨਾਲ ਵਿਸ਼ਵਾਸਘਾਤ ਕਰਨਾ ਨਹੀਂ ਚਾਹੁੰਦਾ। ਉਦਾਹਰਣ ਵਜੋਂ ਤੁਸੀਂ ਕਿਸੇ ਵੀ ਇੰਸਟਾਗ੍ਰਾਮ ’ਤੇ ਫੋਟੋ ਨੂੰ ਪਾਉਣਾ ਪਸੰਦ ਕਰਦੇ ਹੋ। ਇਸ ਨਾਲ ਤੁਹਾਡੇ ਪਾਰਟਨਰ ਦੇ ਭਰਵੱਟੇ ਤਾਣੇ ਜਾਂਦੇ ਹਨ ਅਤੇ ਤੁਸੀਂ ਵਾਰ-ਵਾਰ ਆਪਣੇ ਪਾਰਟਨਰ ਦੇ ਸਾਹਮਣੇ ਮਾਸੂਮੀਅਤ ਨੂੰ ਬਣਾੲੀ ਰੱਖਣਾ ਚਾਹੁੰਦੇ ਹੋ। ਆਸਟਰੇਲੀਆਈ ਮਨੋਵਿਗਿਆਨਕ ਮੇਲਾਨੀ ਸ਼ਿਲਿੰਗ ਐਲੇ ਨੇ ਅਜਿਹੀ ਕਿਰਿਆ ਨੂੰ ਮਾਈਕ੍ਰੋ ਚੀਟਿੰਗ ਕਿਹਾ ਹੈ।

PunjabKesari

ਮਾਈਕ੍ਰੋ ਕਿਉਂ?
ਐਲੇ ਨੇ ਕਿਹਾ ਕਿਉਂਕਿ ਇਹ ਪ੍ਰਤੀਤ ਹੁੰਦਾ ਹੈ ਕਿ ਛੋਟੇ ਕੰਮਾਂ ਦੀ ਇਕ ਲੜੀ ਹੈ, ਜੋ ਕਿਸੇ ਵਿਅਕਤੀ ਨੂੰ ਭਾਵਨਾਤਮਕ ਜਾਂ ਸਰੀਰਕ ਰੂਪ ਨਾਲ ਉਨ੍ਹਾਂ ਦੇ ਰਿਸ਼ਤੇ ਦੇ ਬਾਹਰ ਕਿਸੇ ਵਿਅਕਤੀ ’ਤੇ ਧਿਆਨ ਕੇਂਦਰਿਤ ਕਰਨ ਦਾ ਸੰਕੇਤ ਦਿੰਦੀ ਹੈ।

ਹਾਲਾਂਕਿ ‘ਸਾਇੰਸ ਆਫ ਹੈਪਿਲੀ ਐਵਰ ਆਫਟਰ’ ਦੇ ਲੇਖਕ ਟਾਈ ਤਸ਼ਿਰੋ ਦਾ ਕਹਿਣਾ ਹੈ ਕਿ ਬੇਵਫਾਈ ਮਾਮੂਲੀ ਗੱਲ ਨਹੀਂ ਹੁੰਦੀ, ਆਪਰੇਟਿਵ ਸ਼ਬਦ ਹੈ। ਜਦ ਕੋਈ ਵਿਅਕਤੀ ਆਪਣੇ ਪਾਰਟਨਰ ਦਾ ਵਿਸ਼ਵਾਸ ਤੋੜਦਾ ਹੈ ਤਾਂ ਉਸ ਦੇ ਪਾਰਟਨਰ ਲਈ ਹਮੇਸ਼ਾ ਹੀ ਇਕ ਭਾਵਨਾਤਮਕ ਨਤੀਜਾ ਨਿਕਲਦਾ ਹੈ, ਜੋ ਸਬੰਧਾਂ ਦੀ ਅਖੰਡਤਾ ਨੂੰ ਪ੍ਰਭਾਵਿਤ ਕਰਦਾ ਹੈ।

PunjabKesari

ਉਨ੍ਹਾਂ ਕਿਹਾ ਕਿ ਤੁਹਾਡੀ ਕਿਰਿਆ ਬੇਸ਼ੱਕ ਖੰਡਨਯੋਗ ਹੈ ਇਹ ਤੁਹਾਡੇ ਨਿਸ਼ਠਾ ਦੀ ਆਪਸੀ ਸਹਿਮਤੀ ਨੂੰ ਤੋੜ ਨਹੀਂ ਸਕਦਾ ਪਰ ਜਿਸ ਨਾਲ ਬੇਵਫਾਈ ਹੁੰਦੀ ਹੈ, ਉਹ ਆਪਣੇ ਪਾਰਟਨਰ ਦੀ ਬੇਵਫਾਈ ਵਰਗੇ ਵਿਵਹਾਰ ਨਾਲ ਸਬੰਧਾਂ ਨੂੰ ਪ੍ਰਭਾਸ਼ਿਤ ਕਰਦੇ ਹਨ। ਇਹ ਉਨ੍ਹਾਂ ਦੇ ਪਾਰਟਨਰ ਦੀ ਵਿਅਾਖਿਆ ਹੋ ਸਕਦੀ ਹੈ। ਉਨ੍ਹਾਂ ਦਾ ਪਾਰਟਨਰ ਇਸ ਮਾਮਲੇ ਨੂੰ ਮਹਿਸੂਸ ਕਰ ਸਕਦਾ ਹੈ।

ਮਨੋਰੰਜਨ ਜਾਂ ਬੇਵਫਾਈ : ਪਾਰਟਨਰ ਜੋ ਮਾਈਕ੍ਰੋ ਚੀਟਿੰਗ ਨੂੰ ਸਬੰਧ ਤੋੜਨ ਵਾਲਾ ਮੰਨਦੇ ਹਨ

ਮਾਈਕ੍ਰੋ ਚੀਟਿੰਗ ਨੂੰ ਕਿੰਨੇ ਲੋਕ ਧੋਖਾ ਮੰਨਦੇ ਹਨ
ਸੋਸ਼ਲ ਮੀਡੀਆ ’ਤੇ ਇਕ ਸਾਬਕਾ ਸੂਚਨਾ ਦਾ ਸਮਰਥਨ 24 ਫੀਸਦ
ਸੋਸ਼ਲ ਮੀਡੀਆ ਪੁਰਾਣੀ ਪੋਸਟ ਨੂੰ ਲਾਈਕ ਕਰਨਾ 37 ਫੀਸਦੀ
ਵਾਰ ਵਾਰ ਕਿਸੇ ਪ੍ਰੋਫਾਈਲ ’ਤੇ ਜਾਣਾ 41 ਫੀਸਦੀ
ਤੁਹਾਡੇ ਰਿਲੇਸ਼ਨਸ਼ਿਪ ਸਟੇਟਸ ਦੇ ਬਾਰੇ ’ਚ 54 ਫੀਸਦੀ

ਆਨਲਾਈਨ ਜਾਣਕਾਰੀ ਹਾਸਲ ਕਰਨ
ਇਕ ਸਰਗਰਮ ਡੇਟਿੰਗ ਪ੍ਰੋਫਾਈਲ ਦੀ ਖੋਜ 58 ਫੀਸਦੀ
ਇਕ ਸਾਬਕਾ ਸੰਪਰਕ ਅਤੇ ਉਸ ਨੂੰ ਲੁਕਾਉਣਾ 62 ਫੀਸਦ
ਕਿਸੇ ਹੋਰ ਦੇ ਨਾਲ ਭਾਵਨਾਤਮਕ ਸੰਪਰਕ ਬਣਾਉਣਾ 68 ਫੀਸਦੀ
ਨਕਲੀ ਨਾਮ ਦੇ ਤਹਿਤ ਸਬੰਧ ਬਚਾਉਣਾ 75 ਫੀਸਦੀ
ਕਿਸੇ ਹੋਰ ਨਾਲ ਮਿਲਣਾ 83 ਫੀਸਦੀ
ਅਸ਼ਲੀਲ ਤਸਵੀਰਾਂ ਭੇਜਣਾ 88 ਫੀਸਦੀ

PunjabKesari

ਪੁਰਾਣੇ ਰੁਝਾਨ ਦਾ ਨਵਾਂ ਨਾਂ
ਬੀ.ਬੀ.ਸੀ. ਦੇ ਆਰਟੀਕਲ ’ਚ ਕਿਹਾ ਗਿਆ ਹੈ ਕਿ ਮਾਈਕ੍ਰੋ ਚੀਟਿੰਗ ਬੇਵਫਾਈ ਵਰਗੇ ਪੁਰਾਣੇ ਰੁਝਾਨ ਦਾ ਨਵਾਂ ਨਾਮ ਹੈ। ਪਹਿਲਾਂ ਇਸ ਦਾ ਅਰਥ ਹੁੰਦਾ ਸੀ ‘ਇਕ ਰਾਤ ਬਾਹਰ ਹੋਣ ਨਾਲ ਪਹਿਲੇ ਵਿਆਹ ਦੀ ਅੰਗੂਠੀ ਨੂੰ ਚੋਰੀ ਛੁਪੇ ਹਟਾ ਦੇਣਾ’ ਪਰ ਅੱਜ ਅਜਿਹਾ ਕਰਨਾ ਆਸਾਨ ਹੈ ਅਤੇ ਤੁਸੀਂ ਇਸ ਨੂੰ ਕਈ ਹੋਰ ਤਰੀਕਿਆਂ ਨਾਲ ਕਰ ਸਕਦੇ ਹੋ। ਮਨੋਵਿਗਿਆਨਕ ਅਸਤੇਰ ਪਰੇਲ ਦਾ ਕਹਿਣਾ ਹੈ ਕਿ, ‘‘ ਕਿਉਂਕਿ ਸਾਡਾ ਪਹਿਲਾ ਕਰਤੱਵ ਸਾਡੇ ਖੁਦ ਲਈ ਹੈ, ਭਲੇ ਹੀ ਇਹ ਉਨ੍ਹਾਂ ਲੋਕਾਂ ਦੇ ਪਿਆਰ ਦੀ ਕੀਮਤ ’ਤੇ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ। ਡੇਟਿੰਗ ਮਾਹਿਰ ਰਾਚੇਲ ਲਾਈਡ ਨੇ ‘ ਦਿ ਸਨ’ ਨੂੰ ਦੱਸਿਆ ਟੈਕਨਾਲੋਜੀ ’ਚ ਤਰੱਕੀ ਅਤੇ ਉਪਲੱਬਧ ਪਲੇਟਫਾਰਮਾਂ ਦੀ ਭੀੜ ਦਾ ਅਰਥ ਹੈ ਕਿ ਲੋਕ ਅਕਸਰ ਮਹਿਸੂਸ ਕਰਦੇ ਹਨ- ਹੁਣ ਚੋਣ ਕਰਨਾ ਮੁਸ਼ਕਲ ਗੱਲ ਨਹੀਂ ਹੈ।

PunjabKesari

ਅਜਿਹੀ ਬੇਵਫਾਈ ਤੁਹਾਡੇ ਸਬੰਧਾਂ ਨੂੰ ਤੋੜਦੀ ਤਾਂ ਨਹੀਂ ਪਰ ਤੁਹਾਡੀ ਵਚਨਬੱਧਤਾ ’ਤੇ ਸਵਾਲ ਉਠਾ ਸਕਦੀ ਹੈ। ਇਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਤੁਸੀਂ ਕਿਸੇ ਦੇ ਵਿਵਹਾਰ ਬਾਰੇ ’ਚ ਸੋਚਦੇ ਹੋ, ਜੋ ਤੁਹਾਡਾ ਪਾਰਟਨਰ ਨਹੀਂ ਹੈ। ਮਾਈਕ੍ਰੋ ਚੀਟਿੰਗ ਦਾ ਖਤਰਾ ਇਹ ਹੁੰਦਾ ਹੈ ਕਿ ਇਹ ਤੁਹਾਨੂੰ ਪੂਰੀ ਤਰ੍ਹਾਂ ਬੇਵਫਾ ਬਣਾ ਸਕਦੀ ਹੈ। ਹਾਲਾਂਕਿ ਮਾਈਕ੍ਰੋ ਚੀਟਿੰੰਗ ਦਾ ਅਧਿਅਨ ਕਰਨ ਵਾਲੇ ਜੇਸਨ ਡਿਬਲ ਨੇ ਬੈਕ ਬਰਨਰ ਹੋਣ ਦੀ ਗੱਲ ਕਹੀ ਹੈ, ਜੋ ਕਿ ਇਕ ਸੰਭਾਵਿਤ ਭਵਿੱਖ ਦਾ ਰੋਮਾਂਟਿਕ ਸਾਥੀ ਹੈ, ਜੋ ਰੋਮਾਂਟਿਕ ਰੂਪ ਨਾਲ ਸ਼ਾਮਲ ਲੋਕਾਂ ਦੇ ਵਿਚ ਸਬੰਧ ਨਿਵੇਸ਼ ਜਾਂ ਪ੍ਰਤੀਬੱਧਤਾ ਦੇ ਲਈ ਕੋਈ ਔਸਤ ਦਰਜੇ ਦਾ ਅੰਤਰ ਨਹੀਂ ਰੱਖਦਾ, ਜਦ ਤਕ ਕਿ ਉਨ੍ਹਾਂ ਦੀ ਮਾਈਕ੍ਰੋ ਚੀਟਿੰਗ ਸਰੀਰਕ ਜਾਂ ਭਾਵਨਾਤਮਕ ਰੂਪ ਨਾਲ ਰੇਖਾ ਨੂੰ ਪਾਰ ਨਹੀਂ ਕਰਦੀ।


Karan Kumar

Content Editor

Related News