ਇੱਥੇ ਐਤਵਾਰ ਨੂੰ ਆਲੂ ਦੇ ਪਰਾਂਠੇ ਨਹੀਂ ਬਲਕਿ ਖਾਧੇ ਜਾਂਦੇ ਹਨ ਚੂਹੇ

Thursday, Dec 27, 2018 - 01:17 PM (IST)

ਇੱਥੇ ਐਤਵਾਰ ਨੂੰ ਆਲੂ ਦੇ ਪਰਾਂਠੇ ਨਹੀਂ ਬਲਕਿ ਖਾਧੇ ਜਾਂਦੇ ਹਨ ਚੂਹੇ

ਕੁਮਾਰਿਕਤਾ— ਆਸਾਮ ਦੇ ਬਕਸਾ ਜ਼ਿਲੇ ਦੇ ਇਕ ਹਫਤਾਵਾਰ ਪੇਂਡੂ ਬਾਜ਼ਾਰ 'ਚ ਚੂਹੇ ਦਾ ਮਾਸ ਕਾਫੀ ਲੋਕਪ੍ਰਿਯ ਹੋ ਰਿਹਾ ਹੈ। ਮਸਾਲਿਆਂ ਦੀ ਗ੍ਰੇਵੀ ਦੇ ਨਾਲ ਬਣਾਏ ਜਾਣ ਵਾਲੇ ਇਸ ਭੋਜਨ ਨੂੰ ਐਤਵਾਰ ਦਾ ਸੁਆਦੀ ਭੋਜਨ ਦੱਸਿਆ ਜਾਂਦਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਹ ਭੋਜਨ ਉੱਤਰੀ-ਪੂਰਬੀ ਇਲਾਕਿਆਂ ਦੀ ਕੁਝ ਜਨਜਾਤੀਆਂ ਦਾ ਰਵਾਇਤੀ ਭੋਜਨ ਹੈ, ਜੋ ਬ੍ਰਾਈਲਰ ਚਿਕਨ ਦੀ ਹੀ ਤਰ੍ਹਾਂ 200 ਰੁਪਏ ਪ੍ਰਤੀ ਕਿਲੋ ਵੇਚਿਆ ਜਾਂਦਾ ਹੈ। ਗੁਹਾਟੀ ਤੋਂ 90 ਕਿਲੋਮੀਟਰ ਦੂਰ ਭਾਰਤ-ਭੂਟਾਨ ਸਰਹੱਦ ਨਾਲ ਲੱਗਦੇ ਕੁਮਾਰਿਕਤਾ ਦੇ ਐਤਵਾਰ ਬਾਜ਼ਾਰ 'ਚ ਲੋਕ ਕਾਫੀ ਗਿਣਤੀ 'ਚ ਆਪਣਾ ਮਨਪਸੰਦ ਚੂਹੇ ਦਾ ਮਾਸ ਖਰੀਦਣ ਲਈ ਆਉਂਦੇ ਹਨ। ਐਤਵਾਰ ਬਾਜ਼ਾਰ 'ਚ ਚਿਕਨ ਅਤੇ ਸੂਰ ਦੇ ਮਾਸ ਦੇ ਮੁਕਾਬਲੇ ਚੂਹੇ ਦਾ ਮਾਸ ਜ਼ਿਆਦਾ ਲੋਕਪ੍ਰਿਯ ਹੈ। ਚੂਹੇ ਵੇਚਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਗੁਆਂਢੀ ਨਲਬਾੜੀ ਅਤੇ ਬਾਰਪੇਟਾ ਜ਼ਿਲੇ 'ਚ ਮਾਸ ਦਾ ਮੁੱਖ ਸਰੋਤ ਹੈ। ਸਥਾਨਕ ਕਿਸਾਨ ਫਸਲਾਂ ਦੀ ਕਟਾਈ ਦੌਰਾਨ ਰਾਤ ਦੇ ਸਮੇਂ ਬਾਂਸ ਦੇ ਬਣੇ ਚੂਹੇਦਾਨ 'ਚ ਇਨ੍ਹਾਂ ਚੂਹਿਆਂ ਨੂੰ ਕੈਦ ਕਰ ਲੈਂਦੇ ਹਨ।

ਇਕ ਚੂਹੇ ਦਾ ਭਾਰ ਇਕ ਕਿਲੋ ਤੋਂ ਵਧ ਹੁੰਦਾ ਹੈ। ਚੂਹਿਆਂ ਨੂੰ ਫੜਨ ਨਾਲ ਕਿਸਾਨ ਆਪਣੀ ਫਸਲ ਨੂੰ ਖਰਾਬ ਹੋਣ ਤੋਂ ਵੀ ਬਚਾ ਲੈਂਦੇ ਹਨ। ਕਿਸਾਨਾਂ ਦਾ ਦਾਅਵਾ ਹੈ ਕਿ ਚੂਹੇ ਫੜਨ ਨਾਲ ਹਾਲ ਦੇ ਦਿਨਾਂ 'ਚ ਉਨ੍ਹਾਂ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ 'ਚ ਕਮੀ ਆਈ ਹੈ। ਚੂਹਿਆਂ ਨੂੰ ਫੜਨ ਦਾ ਤਰੀਕਾ ਦੱਸਦੇ ਹੋਏ ਇਕ ਵਪਾਰੀ ਨੇ ਕਿਹਾ ਕਿ ਰਾਤ ਦੇ ਸਮੇਂ ਜਦੋਂ ਉਹ ਆਪਣੇ ਬਿਲ ਕੋਲ ਆਉਂਦੇ ਹਨ, ਉਦੋਂ ਉਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਇਸ ਦੌਰਾਨ ਉਹ ਬਿਲ ਨੇੜੇ ਲਗਾਏ ਗਏ ਚੂਹੇਦਾਨ 'ਚ ਫਸ ਜਾਂਦੇ ਹਨ। ਚੂਹੇ ਦਾ ਮਾਸ ਵੇਚਣ ਦਾ ਕੰਮ ਹਮੇਸ਼ਾ ਆਰਥਿਕ ਰੂਪ ਨਾਲ ਕਮਜ਼ੋਰ ਭਾਈਚਾਰਿਆਂ ਦੇ ਲੋਕ ਕਰਦੇ ਹਨ, ਉਨ੍ਹਾਂ ਦੇ ਲਏ ਚਾਹ ਬਗੀਚਿਆਂ 'ਚ ਕੰਮ ਕਰਨ ਤੋਂ ਇਲਾਵਾ ਇਹ ਆਮਦਨੀ ਦਾ ਇਕ ਹੋਰ ਜ਼ਰੀਆ ਹੈ।


Related News