ਮਰਚੈਂਟ ਨੇਵੀ ਦਾ ਮੁਲਾਜ਼ਮ ਗ੍ਰਿਫ਼ਤਾਰ, ਪਾਕਿ ਨੂੰ ਭੇਜਦਾ ਸੀ ਖੁਫ਼ੀਆ ਜਾਣਕਾਰੀ
Monday, May 20, 2024 - 10:25 AM (IST)
ਲਖਨਊ (ਇੰਟ.)- ਲਖਨਊ ਏ.ਟੀ.ਐੱਸ. ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਏਜੰਟਾਂ ਨੂੰ ਭਾਰਤੀ ਸਮੁੰਦਰੀ ਫ਼ੌਜ ਨਾਲ ਸਬੰਧਤ ਜਾਣਕਾਰੀ ਦੇਣ ਵਾਲੇ ਮਰਚੈਂਟ ਨੇਵੀ ਦੇ ਇਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਭਾਰਤੀ ਸਮੁੰਦਰੀ ਫ਼ੌਜ ਦੀ ਖੁਫ਼ੀਆ ਜਾਣਕਾਰੀ ਤੇ ਦਸਤਾਵੇਜ਼ ਪਾਕਿਸਤਾਨ ਦੀਆਂ ਮਹਿਲਾ ਏਜੰਟਾਂ ਨੂੰ ਭੇਜਦਾ ਸੀ। ਉਸ ਨੇ ਫੇਸਬੁੱਕ ਰਾਹੀਂ ਆਈ.ਐੱਸ.ਆਈ. ਦੀ ਇਕ ਮਹਿਲਾ ਏਜੰਟ ਨਾਲ ਦੋਸਤੀ ਕੀਤੀ ਸੀ।
ਫੜੇ ਗਏ ਵਿਅਕਤੀ ਦਾ ਨਾਂ ਰਾਮ ਸਿੰਘ ਹੈ, ਜੋ ਪਿਪਰਾਚ ਥਾਣਾ ਰਾਮਾਪੁਰ (ਗੋਰਖਪੁਰ) ਦਾ ਰਹਿਣ ਵਾਲਾ ਹੈ। ਰਾਮ ਸਿੰਘ ਸ਼ਿਪਯਾਰਡ ’ਚ ਆਈ. ਐੱਨ. ਐੱਸ ਵਿਕਰਮਾਦਿਤਿਆ ਤੇ ਆਈ.ਐੱਨ.ਐੱਸ. ਵਿਕਰਾਂਤ ਦੀਆਂ ਫੋਟੋਆਂ ਪਾਕਿਸਤਾਨੀ ਏਜੰਟਾਂ ਨੂੰ ਭੇਜਦਾ ਸੀ। ਪਾਕਿਸਤਾਨੀ ਮਹਿਲਾ ਜਾਸੂਸ ਨੇ ਰਾਮ ਸਿੰਘ ਦੇ ਬੈਂਕ ਖਾਤੇ ’ਚ ਵੱਡੀ ਰਕਮ ਜਮ੍ਹਾਂ ਕਰਵਾਈ ਸੀ। ਰਾਮ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਕਰੀਬ 3 ਸਾਲਾਂ ਤੋਂ ਫੇਸਬੁੱਕ ਤੇ ਵ੍ਹਟਸਐਪ ਰਾਹੀਂ ਪਾਕਿਸਤਾਨੀ ਮਹਿਲਾ ਜਾਸੂਸ ਦੇ ਸੰਪਰਕ ’ਚ ਸੀ। ਰਾਮ ਸਿੰਘ ਗੋਆ ਸ਼ਿਪਯਾਰਡ ਨੇਵਲ ਬੇਸ ’ਚ ਪਾਰਟ-ਟਾਈਮ ਵਰਕਰ ਵਜੋਂ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ਾਂ ’ਚ ਇੰਸੂਲੇਸ਼ਨ ਲਾਉਣ ਦਾ ਕੰਮ ਕਰਦਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8