ਪਾਕਿਸਤਾਨ ਦੇ ਘਰ ਦੀਆਂ ਸਿਰਫ਼ ਯਾਦਾਂ ਹੀ ਹਨ, ਵੰਡ ਮਗਰੋਂ ਭਾਰਤ ਆਏ ਲੋਕਾਂ ਦੀ ਦਾਸਤਾਨ

08/14/2022 5:17:16 PM

ਨਵੀਂ ਦਿੱਲੀ– ‘‘ਪਾਕਿਸਤਾਨ ’ਚ ਆਪਣੇ ਘਰ ਜਾਣਾ ਤਾਂ ਚਾਹੁੰਦੇ ਹੋ ਪਰ ਹੁਣ ਕੌਣ ਲੈ ਕੇ ਜਾਵੇਗਾ...’’ ਇਹ ਕਹਿੰਦੇ ਹੋਏ ਦਿੱਲੀ ਦੇ ਕਰੋਲ ਬਾਗ ’ਚ ਰਹਿਣ ਵਾਲੀ 90 ਸਾਲਾ ਸਵਰਣਕਾਂਤਾ ਜੋਸ਼ੀ ਦੀਆਂ ਅੱਖਾਂ ਨਮ ਹੋ ਗਈਆਂ। ਆਜ਼ਾਦੀ ਦੇ 75 ਸਾਲ ਬਾਅਦ ਪਾਕਿਸਤਾਨ ’ਚ ਆਪਣੇ ਜੱਦੀ ਘਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਭ ਕੁਝ ਤਾਂ ਉਥੇ ਹੀ ਰਹਿ ਗਿਆ ਅਤੇ ਜੋ ਹੱਥ ਲੱਗਾ ਉਹ ਲੈ ਕੇ ਅਸੀਂ ਇੱਥੇ ਆ ਗਏ। ਭਾਰਤ ਇਸ ਸਾਲ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਅੰਮ੍ਰਿਤ ਮਹਾਉਤਸਵ ਦੇ ਰੂਪ ’ਚ ਮਨਾ ਰਿਹਾ ਹੈ... ਤਾ ਉੱਥੇ ਆਪਣੇ ਜੱਦੀ ਘਰਾਂ ਨੂੰ ਛੱਡ ਕੇ ਆਏ ਲੋਕਾਂ ’ਚ ਅੱਜ ਵੀ ਆਪਣੇ ਘਰਾਂ ਨੂੰ ਵੇਖਣ ਦੀ ਇਕ ਆਸ ਬਚੀ ਹੈ।

ਦੇਸ਼ ਦੀ ਵੰਡ ਦੇ ਸਮੇਂ ਜੋਸ਼ੀ ਦਾ ਪਰਿਵਾਰ ਪਾਕਿਸਤਾਨ ਦੇ ਮੁਲਤਾਨ, ਡੇਰਾ ਇਸਮਾਈਲ ਖਾਨ ਇਲਾਕੇ ’ਚ ਰਹਿੰਦਾ ਸੀ। ਜੋਸ਼ੀ ਉਸ ਸਮੇਂ ਉਹ ਕਰੀਬ 16 ਸਾਲ ਦੀ ਸੀ। ਉਨ੍ਹਾਂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ’ਚ ਕਿਹਾ, ‘‘ਸਾਡੇ ਘਰ ’ਚ ਅਮਰੂਦ ਅਤੇ ਅੰਬ ਦੇ ਦਰੱਖ਼ਤ ਸਨ। ਅਸੀਂ ਬੱਚੇ ਆਪਣੇ ਸਾਥੀਆਂ ਨਾਲ ਫਲਾਂ ਦਾ ਆਨੰਦ ਮਾਣਦੇ ਸੀ।’’ 

ਜੋਸ਼ੀ ਵਾਂਗ ਕੁੰਦਨਲਾਲ ਸ਼ਰਮਾ ਵੀ ਉਸੇ ਇਲਾਕੇ ’ਚ ਰਹਿੰਦੇ ਸਨ। ਹੁਣ ਦਿੱਲੀ ਦੇ ਕਰੋਲ ਬਾਗ ’ਚ ਰਹੇ ਰਹਿ 85 ਸਾਲਾ ਕੁੰਦਨਲਾਲ ਨੇ ਕਿਹਾ, ‘‘ਅਸੀਂ ਉਸ ਪਾਸੇ ਵੱਲ ਕਦੇ ਨਹੀਂ ਜਾਣਾ ਚਾਹੁੰਦੇ, ਜਿਸ ਨੇ ਸਾਡਾ ਸਭ ਕੁਝ ਖੋਹ ਲਿਆ ਅਤੇ ਸਾਨੂੰ ਵੰਡ ਦਿੱਤਾ।’’ ਉਸ ਸਮੇਂ ਕਰੀਬ 10 ਸਾਲ ਦੇ ਰਹੇ ਸ਼ਰਮਾ ਨੇ ਕਿਹਾ, ‘‘14-15 ਅਗਸਤ ਦੀ ਦਰਮਿਆਨ ਰਾਤ ਨੂੰ ਮੈਂ ਕਿਸੇ ਤਰ੍ਹਾਂ ਦੌੜਦੇ ਹੋਏ ਟਰੇਨ ਫੜੀ। ਥੋੜ੍ਹੀ ਦੇਰ ਬਾਅਦ ਮੈਂ ਵੇਖਿਆ ਕਿ ਕੁਝ ਲੋਕ ਸਾਰਿਆਂ ਦੇ ਨਾਂ ਪੁੱਛ ਰਹੇ ਸਨ। ਵਿਸ਼ੇਸ਼ ਵਰਗ ਦਾ ਹੋਣ ਕਾਰਨ ਉਨ੍ਹਾਂ ਦਾ ਸਿਰ ਤਲਵਾੜ ਨਾਲ ਧੜ ਤੋਂ ਵੱਖ ਕੀਤਾ ਜਾ ਰਿਹਾ ਸੀ। 

ਕਿੰਨੀਆਂ ਹੀ ਔਰਤਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਟਰੇਨ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਂ ਜਾਨ ਬਚਾਉਣ ਲਈ ਟਰੇਨ ਦੀ ਸੀਟ ਦੇ ਹੇਠਾਂ ਲੁੱਕ ਗਿਆ ਅਤੇ ਆਪਣੇ ਉੱਪਰ ਲਾਸ਼ਾਂ ਨੂੰ ਰੱਖ ਕੇ ਸਾਹ ਰੋਕੀ ਰੱਖਿਆ। ਅਜਿਹਾ ਇਸ ਲਈ ਕਿਉਂਕਿ ਪਾਕਿਸਤਾਨੀ ਸੁਰੱਖਿਆ ਬਲ ਜਾਂ ਸ਼ਰਾਰਤੀ ਅਨਸਰ ਇਹ ਵੇਖਣ ਲਈ ਆਪਣੀਆਂ ਬੰਦੂਕਾਂ ਨਾਲ ਲੱਗੇ ਚਾਕੂ ਤੋਂ ਉਨ੍ਹਾਂ ਲਾਸ਼ਾਂ ਨੂੰ ਗੋਦ ਰਹੇ ਸਨ ਕਿ ਕਿਤੇ ਉਹ ਜ਼ਿੰਦਾ ਤਾਂ ਨਹੀਂ।’’

ਵੰਡ ਮਗਰੋਂ ਬੇਘਰ ਹੋਏ ਲੱਖਾਂ ਲੋਕਾਂ ਦੀ ਅਜਿਹੀਆਂ ਹੀ ਕਹਾਣੀਆਂ ਹਨ। ਸਵਰਣਕਾਂਤਾ ਜੋਸ਼ੀ ਨੇ ਕਿਹਾ ਕਿ ਡੇਰਾ ਇਸਮਾਈਲ ਖਾਨ ਪਠਾਨਾਂ ਦਾ ਇਲਾਕਾ ਸੀ। ਸਿੰਧ ਦਰਿਆ ਦੇ ਉਸ ਪਾਰ ਮੁਲਤਾਨ, ਸੂਜਾਬਾਦ ਸੀ। ਸਾਨੂੰ ਅਗਸਤ ’ਚ ਕਿਹਾ ਗਿਆ ਕਿ ਜੇਕਰ ਤੁਸੀਂ ਇੱਥੋਂ ਨਹੀਂ ਗਏ ਤਾਂ ਦਰਿਆ ਪਾਰ ਨਹੀਂ ਕਰਨ ਦੇਵਾਂਗੇ। ਇਸ ਲਈ ਅਸੀਂ ਕੁਝ ਦਿਨ ਪਹਿਲਾਂ ਹੀ ਘਰ ਛੱਡ ਦਿੱਤਾ ਸੀ। ਸ਼ਰਮਾ ਨੇ ਕਿਹਾ ਕਿ ਮੈਨੂੰ ਪਾਕਿਸਤਾਨ ’ਚ ਮੱਖਣ ਮਲਾਈਆਂ ਦੇ ਦਿਨ ਯਾਦ ਆਉਂਦੇ ਹਨ। ਬਚਪਨ ਤਾਂ ਬਚਪਨ ਸੀ। ਮੈਂ 4 ਜਮਾਤਾਂ ਪੜ੍ਹਾਈ ਕੀਤੀ ਸੀ। 5ਵੀਂ ’ਚ ਗਏ ਕੁਝ ਹੀ ਮਹੀਨੇ ਹੋਏ ਸਨ ਕਿ ਦੇਸ਼ ਦੀ ਵੰਡ ਹੋ ਗਈ। 
 


Tanu

Content Editor

Related News