ਧੀ ਦੀ ਮੰਗ 'ਤੇ ਮਹਿਬੂਬਾ ਮੁਫਤੀ ਨੂੰ ਸ਼੍ਰੀਨਗਰ ਤੋਂ ਦੂਜੀ ਥਾਂ ਕੀਤਾ ਗਿਆ ਸ਼ਿਫਟ

11/15/2019 7:40:43 PM

ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਸਰਕਾਰੀ ਰਿਹਾਇਸ 'ਚ ਸ਼ਿਫਟ ਕੀਤਾ ਗਿਆ ਹੈ। ਮਹਿਬੂਬਾ ਮੁਫਤੀ ਦੀ ਧੀ ਇਲਤਿਜਾ ਨੇ ਆਪਣੀ ਮਾਂ ਨੂੰ ਠੰਡ ਨੂੰ ਲੈ ਕੇ ਦੂਜੀ ਥਾਂ ਸ਼ਿਫਟ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਮਹਿਬੂਬਾ ਮੁਫਤੀ ਚਸ਼ਮੇ ਸ਼ਾਹੀ ਗੈਸਟ ਹਾਊਸ 'ਚ ਰਹਿ ਰਹੀ ਸੀ।
ਦੱਸ ਦਈਏ ਕਿ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਨੇ ਬੀਤੇ ਦਿਨ ਵਧਦੀ ਠੰਡ ਨੂੰ ਦੇਖਦੇ ਹੋਏ ਆਪਣੀ ਮਾਂ ਮਹਿਬੂਬਾ ਮੁਫਤੀ ਨੂੰ ਦੂਜੀ ਥਾਂ ਸ਼ਿਫਟ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਮੰਗ ਨੂੰ ਮੰਨ ਲਿਆ ਗਿਆ ਹੈ। ਮਹਿਬੂਬਾ ਮੁਫਤੀ ਨੂੰ ਚਸ਼ਮੇ ਸ਼ਾਹੀ ਗੈਸਟ ਹਾਊਸ ਤੋਂ ਲਾਲਚੌਕ ਇਲਾਕੇ 'ਚ ਸ਼ਿਫਟ ਕੀਤਾ ਗਿਆ ਹੈ।
ੂਸੂਬਾ ਪ੍ਰਸ਼ਾਸਨ ਨੇ ਘਾਟੀ 'ਚ ਠੰਡ ਦੇ ਪ੍ਰਕੋਪ ਨੂੰ ਦੇਖਦੇ ਹੋਏ ਜੰਮੂ 'ਚ ਕਿਸੇ ਵਧੀਆ ਜਗ੍ਹਾ 'ਤੇ ਹਿਰਾਸਤ 'ਚ ਰੱਖਣ ਦੇ ਪ੍ਰਸਤਾਵ 'ਤੇ ਗੰਭੀਰਤਾ ਨਾਲ ਲਿਆ ਸੀ। ਪੀ.ਡੀ.ਪੀ. ਨੇਤਾ ਮਹਿਬੂਬਾ ਮੁਫਤੀ ਨੂੰ ਸ਼ਿਫਟ ਕੀਤੇ ਜਾਣ ਤੋਂ ਬਾਅਦ ਹੁਣ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਗਨੀ ਲੋਨ ਨੂੰ ਵੀ ਜੰਮੂ ਲਿਆਂਦਾ ਜਾ ਸਕਦਾ ਹੈ, ਜਦਕਿ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ ਪਰਿਸਰ 'ਚ ਸਥਿਤ ਹੋਟਲ 'ਚ ਰੱਖੇ ਗਏ 34 ਹੋਰ ਨੇਤਾਵਾਂ 'ਚੋਂ ਜ਼ਿਆਦਾਤਰ ਨੂੰ ਰਿਹਾਅ ਕਰਨ ਤੇ ਇਕ ਦਰਜਨ ਦੇ ਕਰੀਬ ਨੂੰ ਐੱਨ.ਐੱਲ.ਏ. ਹਾਸਟਲ ਸ਼੍ਰੀਨਗਰ ਜਾਂ ਫਿਰ ਸੋਨਵਾਰ ਦੇ ਨੇੜੇ ਇਕ ਨਿੱਜੀ ਹੋਟਲ 'ਚ ਰੱਖੇ ਜਾਣ ਦੀ ਯੋਜਨਾ ਹੈ।


Inder Prajapati

Content Editor

Related News