ਪ੍ਰਵਾਸੀਆਂ ਨੂੰ ਲੈ ਕੇ ਪੁਲਸ ਨੇ ਛੇੜੀ ਵੱਡੀ ਮੁਹਿੰਮ ! ਸੜਕਾਂ ''ਤੇ ਉਤਰੀਆਂ ਟੀਮਾਂ ; ਹੋਟਲਾਂ-ਢਾਬਿਆਂ ''ਤੇ ਹੋ ਰਹੀ ਚੈਕਿੰਗ
Wednesday, Oct 22, 2025 - 10:47 AM (IST)

ਨੈਸ਼ਨਲ ਡੈਸਕ- ਇਕ ਪਾਸੇ ਪੰਜਾਬ 'ਚ ਪ੍ਰਵਾਸੀਆਂ ਨੂੰ ਲੈ ਕੇ ਕਈ ਪਿੰਡਾਂ 'ਚ ਮਤੇ ਪਾਸ ਕੀਤੇ ਜਾ ਚੁੱਕੇ ਹਨ, ਉੱਥੇ ਹੀ ਬੁੱਧਵਾਰ ਨੂੰ ਉੱਤਰਾਖੰਡ ਦੇ ਟੀਹਰੀ ਗੜ੍ਹਵਾਲ ਦੇ ਸੀਨੀਅਰ ਪੁਲਸ ਸੁਪਰਡੈਂਟ ਆਯੁਸ਼ ਅਗਰਵਾਲ ਦੇ ਨਿਰਦੇਸ਼ਾਂ ਹੇਠ, ਚੰਬਾ ਪੁਲਸ ਨੇ ਬਾਹਰੀ ਲੋਕਾਂ ਦੀ ਇੱਕ ਮੈਗਾ ਵੈਰੀਫਿਕੇਸ਼ਨ ਮੁਹਿੰਮ ਸ਼ੁਰੂ ਕੀਤੀ।
ਇਸ ਮੁਹਿੰਮ ਦਾ ਉਦੇਸ਼ ਇਲਾਕੇ 'ਚ ਸੁਰੱਖਿਆ ਨੂੰ ਮਜ਼ਬੂਤ ਕਰਨਾ, ਸਮਾਜ ਵਿਰੋਧੀ ਤੱਤਾਂ ਨੂੰ ਰੋਕਣਾ ਅਤੇ ਹੋਟਲਾਂ ਅਤੇ ਢਾਬਿਆਂ ਵਿੱਚ ਰਹਿਣ ਵਾਲੇ ਕਿਰਾਏਦਾਰਾਂ, ਮਜ਼ਦੂਰਾਂ ਅਤੇ ਬਾਹਰੀ ਲੋਕਾਂ ਦੇ ਰਿਕਾਰਡ ਨੂੰ ਅਪਡੇਟ ਕਰਨਾ ਸੀ। ਚੰਬਾ ਪੁਲਸ ਸਟੇਸ਼ਨ ਦੀਆਂ ਪੁਲਸ ਟੀਮਾਂ ਨੇ ਕਿਰਾਏਦਾਰਾਂ, ਹੋਟਲ ਸਟਾਫ ਅਤੇ ਮਜ਼ਦੂਰਾਂ ਦੀ ਤਸਦੀਕ ਕਰਨ ਲਈ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ। ਇਸ ਦੌਰਾਨ ਕਈ ਥਾਵਾਂ 'ਤੇ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਜੋ ਅਧੂਰੇ ਪਾਏ ਗਏ, ਉਨ੍ਹਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਹ ਵੀ ਪੜ੍ਹੋ- ਫ਼ਿਰ ਹਿੱਲ ਗਈ ਧਰਤੀ ! 6.1 ਤੀਬਰਤਾ ਦੇ ਭੂਚਾਲ ਕਾਰਨ ਬੁਰੀ ਤਰ੍ਹਾਂ ਕੰਬਿਆ ਇਲਾਕਾ
ਪੁਲਸ ਨੇ ਕਿਹਾ ਕਿ ਇਸ ਵੈਰੀਫਿਕੇਸ਼ਨ ਮੁਹਿੰਮ ਦਾ ਉਦੇਸ਼ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨਾ ਅਤੇ ਨਾਗਰਿਕਾਂ ਵਿੱਚ ਸੁਰੱਖਿਆ ਜਾਗਰੂਕਤਾ ਵਧਾਉਣਾ ਹੈ। ਐੱਸ.ਐੱਸ.ਪੀ. ਆਯੁਸ਼ ਅਗਰਵਾਲ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਕਾਨੂੰਨ ਲਾਗੂ ਕਰਨ ਦਾ ਹਿੱਸਾ ਨਹੀਂ ਹੈ, ਸਗੋਂ ਇੱਕ ਸੁਰੱਖਿਅਤ ਸਮਾਜ ਨੂੰ ਯਕੀਨੀ ਬਣਾਉਣ ਲਈ ਇੱਕ ਸਮੂਹਿਕ ਪਹਿਲਕਦਮੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਿਰਾਏਦਾਰਾਂ, ਕਰਮਚਾਰੀਆਂ ਅਤੇ ਹੋਰ ਬਾਹਰੀ ਲੋਕਾਂ ਬਾਰੇ ਪੁਲਸ ਸਟੇਸ਼ਨ ਨੂੰ ਜਾਣਕਾਰੀ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਸ ਨੂੰ ਰਿਪੋਰਟ ਕਰਨ।
ਇਹ ਵੀ ਪੜ੍ਹੋ- Op Sindoor ਮਗਰੋਂ ਆਪਣੀ ਤਾਕਤ 'ਚ ਹੋਰ ਇਜ਼ਾਫ਼ਾ ਕਰਨ ਜਾ ਰਿਹਾ ਭਾਰਤ ! ਰੂਸ ਨਾਲ ਕੀਤੀ ਅਰਬਾਂ ਦੀ ਡੀਲ