ਭਾਰਤ-ਪਾਕਿ ਦੇ ਵਿਚਾਲੇ ਪੈਦਾ ਹੋਏ ਤਣਾਅ ''ਤੇ ਵਿਰੋਧੀ ਪਾਰਟੀਆਂ ਦੀ ਸ਼ੁਰੂ ਹੋਈ ਬੈਠਕ
Wednesday, Feb 27, 2019 - 03:11 PM (IST)

ਨਵੀਂ ਦਿੱਲੀ-ਭਾਰਤ ਅਤੇ ਪਾਕਿਸਤਾਨ ਸਰਹੱਦ 'ਚੇ ਤਣਾਅਪੂਰਨ ਹਾਲਾਤਾਂ ਦੇ ਵਿਚਾਲੇ ਕਾਂਗਰਸ ਅਤੇ ਕਈ ਹੋਰ ਵਿਰੋਧੀਆਂ ਪਾਰਟੀਆਂ ਦੇ ਨੇਤਾਂ ਦੀ ਬੈਠਕ ਸ਼ੁਰੂ ਹੋਈ ਹੈ। ਇਸ ਬੈਠਕ 'ਚ ਸਰਹੱਦ 'ਤੇ ਮੌਜੂਦ ਹਾਲਾਤਾਂ ਅਤੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਦੀ ਹਵਾਈ ਫੌਜ ਦੁਆਰਾ ਪਾਕਿਸਤਾਨ ਦੇ ਬਾਲਾਕੋਟਾ 'ਚ ਅੱਤਵਾਦੀ ਕੈਂਪਾਂ 'ਤੇ ਕੀਤੀ ਬੰਬਾਰੀ ਦੀ ਚਰਚਾ ਹੋਵੇਗੀ।
ਸੰਸਦ ਦੀ ਲਾਇਬ੍ਰੇਰੀ ਬਿਲਡਿੰਗ 'ਚ ਹੋ ਰਹੀ ਇਸ ਬੈਠਕ 'ਚ ਯੂ. ਪੀ. ਏ ਮੁਖੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੇ ਸੀਨੀਅਰ ਨੇਤਾ ਅਹਿਮਦ ਪਟੇਲ, ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਐੱਨ. ਚੰਦਰਬਾਬੂ ਨਾਇਡੂ, ਤ੍ਰਿਣਾਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਾਰਦ ਪਵਾਰ, ਮਾਕਪਾ ਮਹਾਂਸਕੱਤਰ ਸੀਤਾਰਮਨ ਯੇਚੁਰੀ , ਆਮ ਆਦਮੀ ਪਾਰਟੀ ਦੇ ਸੰਜੈ ਸਿੰਘ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਿਲ ਹੋਏ ਹਨ।
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਬੈਠਕ ਵਿਰੋਧੀ ਪਾਰਟੀਆਂ ਦੇ ਵਿਚਾਲੇ ਲੋਕ ਸਭਾ ਲਈ ਘੱਟੋ ਘੱਟ ਸ਼ੇਅਰਿੰਗ ਪ੍ਰੋਗਰਾਮ ਤੈਅ ਕਰਨ ਲਈ ਹੋਣ ਸੀ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਅੱਜ ਦੀ ਇਹ ਬੈਠਕ 'ਚ ਇਸ ਤਰਾਂ ਦੀ ਕੋਈ ਵੀ ਚਰਚਾ ਨਹੀਂ ਹੋਵੇਗੀ।