ਗਰੀਬਾਂ ਦਾ ਢਿੱਡ ਭਰਨ ਲਈ Rice ATM ਚਲਾਉਂਦਾ ਹੈ ਇਹ ਹੈਦਰਾਬਾਦੀ

09/30/2020 7:56:03 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਤੋਂ ਬਾਅਦ ਬਹੁਤ ਸਾਰੇ ਲੋਕ ਦੋ ਵਕਤ ਦੀ ਰੋਟੀ ਲਈ ਜੂਝਣ ਲੱਗੇ। ਹਾਲਾਂਕਿ, ਇਸ ਦੌਰਾਨ ਕਈ ਗੈਰ-ਸਰਕਾਰੀ ਸੰਗਠਨ ਅਤੇ ਚੰਗੇ ਸੁਭਾਅ ਵਾਲੇ ਮਨੁੱਖ ਮਦਦ ਲਈ ਜ਼ਮੀਨ 'ਤੇ ਵੀ ਉਤਰੇ। ਜਿਨ੍ਹਾਂ 'ਚੋਂ ਇੱਕ ਹਨ ਹੈਦਰਾਬਾਦ ਦੇ ਰਾਮੂ ਦੋਸਾਪਤੀ, ਇਨ੍ਹਾਂ ਨੇ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ‘ਰਾਇਸ ਏਟੀਐੱਮ’ ਦੀ ਸ਼ੁਰੂਆਤ ਕੀਤੀ, ਜੋ ਉਨ੍ਹਾਂ ਨੂੰ ਖਾਣ ਪੀਣ ਦੀਆਂ ਜ਼ਰੂਰੀ ਚੀਜਾਂ ਉਪਲੱਬਧ ਕਰਵਾਉਂਦੇ ਹਨ। 

ਨਿਊਜ ਏਜੰਸੀ ‘ਆਈ.ਏ.ਐੱਨ.ਐੱਸ’ ਮੁਤਾਬਕ, ‘ਰਾਮੂ ਦੋਸਾਪਤੀ ਦਾ #RiceATM 24 ਘੰਟੇ ਖੁੱਲ੍ਹਾ ਰਹਿੰਦਾ ਹੈ। ਜੇਕਰ ਕਿਸੇ ਕੋਲ ਖਾਣ ਲਈ ਕੁੱਝ ਨਹੀਂ ਹੈ, ਤਾਂ ਉਹ ਐੱਲ.ਬੀ. ਨਗਰ ਸਥਿਤ ਉਨ੍ਹਾਂ ਦੇ ਘਰ ਜਾ ਕੇ ਰਾਸ਼ਨ ਕਿੱਟ ਅਤੇ ਗਰੋਸਰੀ ਦੀਆਂ ਹੋਰ ਚੀਜਾਂ ਲੈ ਸਕਦਾ ਹੈ।’

‘ਰਾਮੂ ਬੀਤੇ 170 ਦਿਨਾਂ ਤੋਂ ਹਰ ਦਿਨ ਜ਼ਰੂਰਤਮੰਦਾਂ 'ਚ ਰਾਸ਼ਨ ਕਿੱਟ ਵੰਡ ਰਹੇ ਹਨ। ਉਨ੍ਹਾਂ ਦੇ ਘਰ ਦੇ ਸਾਹਮਣੇ ਮੌਜੂਦ ਕਰਿਆਨਾ ਸਟੋਰ 'ਤੇ ਚਾਵਲ ਲੈਣ ਲਈ ਔਰਤਾਂ ਅਤੇ ਪੁਰਸ਼ਾਂ ਦੀ ਲਾਈਨ ਲੱਗਦੀ ਹੈ! ਅਤੇ ਹਾਂ, ਉਹ ਹੁਣ ਤੱਕ ਆਪਣੀ ਜੇਬ ਤੋਂ 5 ਲੱਖ ਰੁਪਏ ਖ਼ਰਚ ਕਰਕੇ ਕਰੀਬ 15 ਹਜ਼ਾਰ ਲੋਕਾਂ ਦੀ ਮਦਦ ਕਰ ਚੁੱਕੇ ਹਨ। ਖੂਬਸੂਰਤ ਗੱਲ ਇਹ ਹੈ ਕਿ ਉਨ੍ਹਾਂ ਦੇ ਇਸ ਚੰਗੇ ਕੰਮ 'ਚ ਬਹੁਤ ਸਾਰੇ ਲੋਕਾਂ ਨੇ ਸਾਥ ਦਿੱਤਾ।’

ਰਿਪੋਰਟ ਮੁਤਾਬਕ, ਰਾਮੂ ਨੇ ਇੱਕ ਸਕਿਊਰਿਟੀ ਗਾਰਡ ਨੂੰ ਭੁੱਖੇ ਮਜ਼ਦੂਰਾਂ ਦੀ ਮਦਦ ਲਈ 2 ਹਜ਼ਾਰ ਰੁਪਏ ਖ਼ਰਚ ਕਰਦੇ ਦੇਖਿਆ। ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਜਦੋਂ 6 ਹਜ਼ਾਰ ਰੁਪਏ ਨਾਲ ਘੱਟ ਕਮਾਉਣ ਵਾਲਾ ਇੱਕ ਚੌਂਕੀਦਾਰ ਮੁਸ਼ਕਿਲ ਸਮੇਂ 'ਚ ਲੋਕਾਂ ਦੀ ਮਦਦ ਕਰ ਸਕਦਾ ਹੈ ਤਾਂ ਕੀ ਹਰ ਮਹੀਨੇ ਲੱਖਾਂ ਰੁਪਏ ਕਮਾਉਣ ਵਾਲਾ ਐੱਚ.ਆਰ. ਮੈਨੇਜਰ ਨੂੰ ਸਿਰਫ ਘਰ 'ਚ ਬੈਠ ਕੇ ਆਪਣੇ ਪਰਿਵਾਰ ਬਾਰੇ ਸੋਚਣਾ ਚਾਹੀਦਾ ਹੈ? ਦੱਸ ਦਈਏ, ਰਾਮੂ MBA ਗ੍ਰੈਜੁਏਟ ਹਨ ਅਤੇ ਇੱਕ ਸਾਫਟਵੇਅਰ ਫਰਮ 'ਚ HR ਮੈਨੇਜਰ ਹਨ।


Inder Prajapati

Content Editor

Related News