ਇਕੋ ਪਰਿਵਾਰ ਦੇ 10 ਜੀਆਂ ਦੀ ਮੌਤ ਨਾਲ ਪਸਰਿਆ ਮਾਤਮ, ਲਾਸ਼ਾਂ ਵੇਖ ਹਰ ਅੱਖ ''ਚੋਂ ਨਿਕਲੇ ਹੰਝੂ

Monday, Sep 16, 2024 - 02:30 PM (IST)

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਇਕ ਤਿੰਨ ਮੰਜ਼ਿਲਾ ਮਕਾਨ ਦੇ ਢਹਿਣ ਕਾਰਨ ਇਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਤੋਂ ਬਾਅਦ ਸੰਘਣੀ ਆਬਾਦੀ ਵਾਲੇ ਇਲਾਕੇ ਜ਼ਾਕਿਰ ਕਾਲੋਨੀ 'ਚ ਮਾਤਮ ਪਸਰਿਆ ਹੋਇਆ ਹੈ। ਪ੍ਰਸ਼ਾਸਨ ਮੁਤਾਬਕ ਮੇਰਠ ਦੀ ਜ਼ਾਕਿਰ ਕਾਲੋਨੀ 'ਚ ਐਤਵਾਰ ਨੂੰ ਇਕ ਤਿੰਨ ਮੰਜ਼ਿਲਾ ਮਕਾਨ ਡਿੱਗਣ ਨਾਲ ਇਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਐਤਵਾਰ ਨੂੰ ਜਦੋਂ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਜ਼ਾਕਿਰ ਕਾਲੋਨੀ ਪਹੁੰਚੀਆਂ ਤਾਂ ਇਕੱਠੇ ਇੰਨੀਆਂ ਲਾਸ਼ਾਂ ਵੇਖ ਕੇ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਆ ਗਏ।

ਇਹ ਵੀ ਪੜ੍ਹੋ- ਤਿੰਨ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, 9 ਲੋਕਾਂ ਦੀ ਮੌਤ

ਹਾਦਸੇ ਦੇ ਸਮੇਂ ਘਰ 'ਚ ਮੌਜੂਦ ਸਨ 15 ਲੋਕ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਬਰਸਤਾਨ 'ਚ ਪਹਿਲੀ ਵਾਰ ਇਕੱਠੀਆਂ ਇੰਨੀਆਂ ਲਾਸ਼ਾਂ ਪਹੁੰਚੀਆਂ ਸਨ, ਜਿਨ੍ਹਾਂ ਨੂੰ ਦੇਰ ਸ਼ਾਮ ਸਪੁਰਦ-ਏ-ਖਾਕ ਕੀਤਾ ਗਿਆ। ਇਸ ਤੋਂ ਪਹਿਲਾਂ ਜਨਾਜ਼ੇ ਵਿਚ ਮੌਕੇ ਲੋਕਾਂ ਦਾ ਹਜੂਮ ਆ ਗਿਆ। ਹਾਦਸੇ ਕਾਰਨ ਜ਼ਾਕਿਰ ਕਾਲੋਨੀ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ। ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਘਰ 'ਚ 15 ਲੋਕ ਮੌਜੂਦ ਸਨ।

ਇਹ ਵੀ ਪੜ੍ਹੋ- 10 ਰੁਪਏ ਲਈ ਗੁਆ ਦਿੱਤੀ ਜਾਨ! ਤਿੰਨ ਦੋਸਤਾਂ ਵਿਚਾਲੇ ਲੱਗੀ ਸੀ ਇਹ ਸ਼ਰਤ

7 ਸਾਲਾ ਰੀਆ ਘਟਨਾ ਮਗਰੋਂ ਹੈ ਗੁੰਮਸੁਮ

ਐਤਵਾਰ ਦੇਰ ਸ਼ਾਮ ਊਰਜਾ ਰਾਜ ਮੰਤਰੀ ਅਤੇ ਖੇਤਰ ਦੇ ਵਿਧਾਇਕ ਸੋਮੇਂਦਰ ਤੋਮਰ ਵੀ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚੇ। ਰਾਜ ਮੰਤਰੀ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਰਕਾਰੀ ਮਦਦ ਦਾ ਭਰੋਸਾ ਦਿੱਤਾ ਹੈ। ਹਾਦਸੇ 'ਚ ਆਪਣੇ ਪਿਤਾ ਸਾਜਿਦ (40) ਅਤੇ ਭੈਣ ਸਾਨੀਆ (15) ਨੂੰ ਗੁਆਉਣ ਵਾਲੀ ਸੱਤ ਸਾਲਾ ਰੀਆ ਘਟਨਾ ਤੋਂ ਬਾਅਦ ਤੋਂ ਗੁੰਮਸੁਮ ਹੈ। 

ਇਹ ਵੀ ਪੜ੍ਹੋ- ਕੇਜਰੀਵਾਲ ਦਾ ਵੱਡਾ ਐਲਾਨ, ਦੋ ਦਿਨ ਬਾਅਦ CM ਅਹੁਦੇ ਤੋਂ ਦੇ ਦੇਵਾਂਗਾ ਅਸਤੀਫ਼ਾ

ਰੀਆ ਨੇ ਮਕਾਨ ਡਿੱਗਦੇ ਆਪਣੇ ਅੱਖੀਂ ਵੇਖਿਆ 

ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਰੀਆ ਨੇ ਰੋਂਦੇ ਹੋਏ ਕਿਹਾ ਕਿ ਘਟਨਾ ਦੇ ਸਮੇਂ ਉਹ ਘਰ ਦੇ ਬਾਹਰ ਖੇਡ ਰਹੀ ਸੀ ਅਤੇ ਉਸ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਘਰ ਦੇ ਅੰਦਰ ਸਨ। ਹਾਦਸੇ 'ਚ ਜ਼ਖਮੀ ਰੀਆ ਦੀ ਮਾਂ ਸ਼ਿਆਮਾ ਅਜੇ ਵੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਰੀਆ ਨੇ ਆਪਣੇ ਸਾਹਮਣੇ ਆਪਣਾ ਤਿੰਨ ਮੰਜ਼ਿਲਾ ਮਕਾਨ ਡਿੱਗਦੇ ਦੇਖਿਆ ਸੀ।

ਇਹ ਵੀ ਪੜ੍ਹੋ-  ਔਰਤਾਂ ਦੀ ਸੁਰੱਖਿਆ ਲਈ ਪੁਲਸ ਦੀ ਨਵੀਂ ਪਹਿਲ

ਪਲਾਂ 'ਚ ਹੀ ਮਲਬੇ 'ਚ ਤਬਦੀਲ ਹੋਈ ਇਮਾਰਤ

ਸਾਜਿਦ ਦੇ ਰਿਸ਼ਤੇਦਾਰ ਹਾਫਿਜ਼ ਸ਼ਾਹਰੁਖ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਹ ਅਤੇ ਹੋਰ ਰਿਸ਼ਤੇਦਾਰ ਇਹ ਸਮਝ ਨਹੀਂ ਪਾ ਰਹੇ ਸਨ ਕਿ ਉਹ ਆਪਣੇ ਜ਼ਖਮੀ ਰਿਸ਼ਤੇਦਾਰਾਂ ਨੂੰ ਸੰਭਾਲਣ ਜਾਂ ਮਾਰੇ ਗਏ ਰਿਸ਼ਤੇਦਾਰਾਂ ਦੀਆਂ ਅੰਤਿਮ ਰਸਮਾਂ ਦਾ ਪ੍ਰਬੰਧ ਕਰਨ। ਗੁਆਂਢੀ ਨਸੀਮ ਨੇ ਦੱਸਿਆ ਕਿ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਧੂੜ ਦੇ ਬੱਦਲ ਉੱਡ ਗਏ ਅਤੇ ਕੁਝ ਹੀ ਦੇਰ 'ਚ ਤਿੰਨ ਮੰਜ਼ਿਲਾ ਇਮਾਰਤ ਮਲਬੇ ਵਿਚ ਆ ਤਬਦੀਲ ਹੋ ਗਈ। ਇਲਾਕੇ ਵਿਚ ਹਨੇਰਾ ਛਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਮਾਰੇ ਗਏ ਨਦੀਮ ਦੀ ਪਤਨੀ ਫਰਹਾਨਾ (27) ਸੱਤ ਮਹੀਨੇ ਦੀ ਗਰਭਵਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News