ਸੁਖਬੀਰ ਬਾਦਲ ਦੇ ਅਸਤੀਫੇ ’ਤੇ ਅਕਾਲੀ ਦਲ ਦਾ ਵੱਡਾ ਐਲਾਨ, ਡੱਲੇਵਾਲ ਦੇ ਮੁੱਦੇ ''ਤੇ SC ਦਾ ਵੱਡਾ ਬਿਆਨ, ਜਾਣੋ ਅੱਜ ਦੀਆਂ ਟੌਪ-10 ਖਬਰਾਂ

Thursday, Jan 02, 2025 - 06:55 PM (IST)

ਸੁਖਬੀਰ ਬਾਦਲ ਦੇ ਅਸਤੀਫੇ ’ਤੇ ਅਕਾਲੀ ਦਲ ਦਾ ਵੱਡਾ ਐਲਾਨ, ਡੱਲੇਵਾਲ ਦੇ ਮੁੱਦੇ ''ਤੇ SC ਦਾ ਵੱਡਾ ਬਿਆਨ, ਜਾਣੋ ਅੱਜ ਦੀਆਂ ਟੌਪ-10 ਖਬਰਾਂ

 ਜਲੰਧਰ - ਪੰਜਾਬ ’ਚ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਅਸਤੀਫ਼ੇ 'ਤੇ ਫ਼ੈਸਲਾ ਲੈਣ ਦੇ ਵਿਚਾਰ-ਵਟਾਂਦਰੇ ਵਿਚਾਲੇ ਅਕਾਲੀ ਦਲ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਅਕਾਲੀ ਦਲ ਨੇ 14 ਜਨਵਰੀ ਨੂੰ ਮਾਘੀ ਮੌਕੇ ਵਿਸ਼ਾਲ ਅਕਾਲੀ ਕਾਨਫਰੰਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਜੇਕਰ ਵਿਦੇਸ਼ ਜਗਤ ਦੀ ਗੱਲ ਕਰੀਏ ਤਾਂ ਦੇਸ਼ ਦੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਡ ਦਾ ਪ੍ਰਕੋਪ ਜਾਰੀ ਹੈ। ਸਰਦੀਆਂ ਦੇ ਮੌਸਮ ਦਰਮਿਆਨ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਪਸਰੀ ਹੋਈ ਹੈ। ਇਸ ਕਾਰਨ ਰੇਲ ਆਵਾਜਾਈ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ

1. ਮਾਨ ਸਰਕਾਰ ਦੀ ਚੇਤਾਵਨੀ, ਬੱਚਿਆਂ ਨੂੰ ਲੈ ਕੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਚੰਡੀਗੜ੍ਹ : ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ ਯਤਨ ਲਗਾਤਾਰ ਜਾਰੀ ਹਨ ਅਤੇ ਬਾਲ ਭੀਖ ਵਿਚ ਸ਼ਾਮਲ ਬੱਚਿਆਂ ਦੇ ਬਚਪਨ ਨੂੰ ਸੁਰੱਖਿਅਤ ਕਰਨ ਲਈ ਸੁਹਿਰਦ ਕੋਸ਼ਿਸ਼ਾਂ ਜਾਰੀ ਹਨ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੀ ਭਲਾਈ ਅਤੇ ਸੁਰੱਖਿਆ ਲਈ ਵਚਨਬੱਧ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਨੂੰ ਭਿਖਿਆ ਤੋਂ ਬਚਾਉਣ ਲਈ ਸਾਲ 2024 ਦੌਰਾਨ 713 ਰੇਡਾਂ ਕੀਤੀਆਂ ਗਈਆਂ ਅਤੇ ਇਨ੍ਹਾਂ ਰੇਡਾਂ ਦੌਰਾਨ ਕੁੱਲ 261 ਬੱਚੇ ਰੈਸਕਿਊ ਕੀਤੇ ਗਏ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਮਾਨ ਸਰਕਾਰ ਦੀ ਚੇਤਾਵਨੀ, ਬੱਚਿਆਂ ਨੂੰ ਲੈ ਕੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

2. NRI ਪੰਜਾਬੀਆਂ ਲਈ ਭਲਕੇ ਬੇਹੱਦ ਖ਼ਾਸ ਦਿਨ, ਵੱਡਾ ਲਾਹਾ ਲੈਣ ਦਾ ਮਿਲਿਆ ਮੌਕਾ
ਚੰਡੀਗੜ੍ਹ (ਅੰਕੁਰ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਦੇਸ਼ ‘ਚ ਪਹਿਲੀ ਅਤੇ ਵਿਲੱਖਣ ਸੇਵਾ ਦੀ ਲੜੀ ਤਹਿਤ ’ਦੂਜੀ ਆਨਲਾਈਨ ਐੱਨ. ਆਰ. ਆਈ. ਮਿਲਣੀ’ 3 ਜਨਵਰੀ, 2025, ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ। ਇਸ 'ਚ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।
ਹੋਰ ਜਾਣਕਾਰੀ ਲਈ ਕਲਿਕ ਕਰੋ।-NRI ਪੰਜਾਬੀਆਂ ਲਈ ਭਲਕੇ ਬੇਹੱਦ ਖ਼ਾਸ ਦਿਨ, ਵੱਡਾ ਲਾਹਾ ਲੈਣ ਦਾ ਮਿਲਿਆ ਮੌਕਾ

3. ਸੂਬੇ ਦੇ ਵਿਦਿਆਰਥੀਆਂ ਲਈ Good News, ਸਿੱਖਿਆ ਮੰਤਰੀ ਨੇ ਕੀਤਾ ਵੱਡਾ ਐਲਾਨ!
ਚੰਡੀਗੜ੍ਹ (ਅੰਕੁਰ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਤੇ ਸੁਹਿਰਦ ਅਗਵਾਈ ਵਿਚ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਨੇ ਸੂਬੇ ਵਿਚ ਉਚੇਰੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਦੇ ਮੱਦੇਨਜ਼ਰ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਕਿੱਤਾ- ਮੁਖੀ ਕੋਰਸ, ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਪਹਿਲਕਦਮੀਆਂ ਨੂੰ ਬਾਰੇ ਦੱਸਦਿਆਂ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਜਟ ਵਿਚ ਕਿੱਤਾ-ਮੁਖੀ ਅਤੇ ਹੁਨਰ ਅਧਾਰਤ ਪ੍ਰੋਗਰਾਮ ਲਈ 3.25 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾ ਕੇ ਰੁਜ਼ਗਾਰ ਪ੍ਰਾਪਤ ਕਰਨ ਦਾ ਰਾਹ ਪੱਧਰਾ ਕਰਨਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਸੂਬੇ ਦੇ ਵਿਦਿਆਰਥੀਆਂ ਲਈ Good News, ਸਿੱਖਿਆ ਮੰਤਰੀ ਨੇ ਕੀਤਾ ਵੱਡਾ ਐਲਾਨ!

4. ਸੁਖਬੀਰ ਬਾਦਲ ਦੇ ਅਸਤੀਫ਼ੇ 'ਤੇ ਫ਼ੈਸਲੇ ਵਿਚਾਲੇ ਅਕਾਲੀ ਦਲ ਦਾ ਵੱਡਾ ਐਲਾਨ
ਚੰਡੀਗੜ੍ਹ : ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਅਸਤੀਫ਼ੇ 'ਤੇ ਫ਼ੈਸਲਾ ਲੈਣ ਦੇ ਵਿਚਾਰ-ਵਟਾਂਦਰੇ ਵਿਚਾਲੇ ਅਕਾਲੀ ਦਲ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਅਕਾਲੀ ਦਲ ਨੇ 14 ਜਨਵਰੀ ਨੂੰ ਮਾਘੀ ਮੌਕੇ ਵਿਸ਼ਾਲ ਅਕਾਲੀ ਕਾਨਫਰੰਸ ਕਰਨ ਦਾ ਫ਼ੈਸਲਾ ਕੀਤਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਸੁਖਬੀਰ ਬਾਦਲ ਦੇ ਅਸਤੀਫ਼ੇ 'ਤੇ ਫ਼ੈਸਲੇ ਵਿਚਾਲੇ ਅਕਾਲੀ ਦਲ ਦਾ ਵੱਡਾ ਐਲਾਨ

5. ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ, ਸੂਬੇ 'ਚ ਕਈ ਦਹਾਕਿਆਂ ਬਾਅਦ ਚੁੱਕਿਆ ਗਿਆ ਇਹ ਕਦਮ
ਚੰਡੀਗੜ੍ਹ : ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਜੇਲ੍ਹ ਵਿਭਾਗ ਵਿਚ ਜੇ.ਬੀ.ਟੀ. ਅਧਿਆਪਕਾਂ ਦੀਆਂ ਆਸਾਮੀਆਂ ਲਈ ਪਹਿਲੀ ਵਾਰ ਇਤਿਹਾਸਕ ਰੈਗੂਲਰ ਭਰਤੀ ਕਰਦਿਆਂ 15 ਜੇ.ਬੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇੱਥੇ ਪੰਜਾਬ ਭਵਨ ਵਿਖੇ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਅਧਿਆਪਕ ਕੈਦੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲਾਂ ਅਧਿਆਪਕਾਂ ਦੀਆਂ ਇਹ ਆਸਾਮੀਆਂ ਕੱਚੇ ਤੌਰ 'ਤੇ ਭਰੀਆਂ ਜਾਂਦੀਆਂ ਸਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ, ਸੂਬੇ 'ਚ ਕਈ ਦਹਾਕਿਆਂ ਬਾਅਦ ਚੁੱਕਿਆ ਗਿਆ ਇਹ ਕਦਮ

6. ਡੱਲੇਵਾਲ ਦੇ ਮੁੱਦੇ 'ਤੇ SC ਨੇ ਕਿਹਾ- ਅਸੀਂ ਭੁੱਖ ਹੜਤਾਲ ਖ਼ਤਮ ਕਰਨ ਲਈ ਨਹੀਂ ਕਿਹਾ
ਨਵੀਂ ਦਿੱਲੀ- 38 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ 'ਚ ਅੱਜ ਅਹਿਮ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਣਵਾਈ ਦੌਰਾਨ ਪੰਜਾਬ ਦੇ ਡੀ. ਜੀ. ਪੀ ਅਤੇ ਮੁੱਖ ਸਕੱਤਰ ਡਿਜੀਟਲ ਮਾਧਿਅਮ ਰਾਹੀਂ ਇਸ ਕੇਸ ਵਿਚ ਪੇਸ਼ ਹੋ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਸ ਦੇ ਅਧਿਕਾਰੀ ਅਤੇ ਕੁਝ ਕਿਸਾਨ ਆਗੂ ਮੀਡੀਆ 'ਚ ਇਹ ਗਲਤ ਪ੍ਰਭਾਵ ਪੈਦਾ ਕਰ ਰਹੇ ਹਨ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਡੱਲੇਵਾਲ ਦੇ ਮੁੱਦੇ 'ਤੇ SC ਨੇ ਕਿਹਾ- ਅਸੀਂ ਭੁੱਖ ਹੜਤਾਲ ਖ਼ਤਮ ਕਰਨ ਲਈ ਨਹੀਂ ਕਿਹਾ

7. 24 ਘੰਟਿਆਂ 'ਚ 3 ਹਮਲਿਆਂ ਨਾਲ ਦਹਿਲਿਆ ਅਮਰੀਕਾ, ਹੁਣ ਨਿਊਯਾਰਕ ਦੇ ਨਾਈਟ ਕਲੱਬ 'ਚ ਗੋਲੀਬਾਰੀ
ਨਿਊਯਾਰਕ (ਏਜੰਸੀ)- ਨਿਊਯਾਰਕ ਦੇ ਕੁਈਨਜ਼ ਵਿਚ ਵੀਰਵਾਰ ਨੂੰ ਅਮੇਜ਼ੁਰਾ ਨਾਈਟ ਕਲੱਬ ‘ਚ ਗੋਲੀਬਾਰੀ ਕਾਰਨ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ। ਦਿ ਸਪੈਕਟੇਟਰ ਇੰਡੈਕਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ ਹੋਏ ਹਮਲਿਆਂ ਦੀ ਇੱਕ ਪਰੇਸ਼ਾਨ ਕਰਨ ਵਾਲੀ ਲੜੀ ਦਾ ਹਿੱਸਾ ਹੈ। ਵੇਰਵਿਆਂ ਦਾ ਅਜੇ ਇੰਤਜ਼ਾਰ ਹੈ, ਕਿਉਂਕਿ ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ ਹੋਏ ਤੀਜੇ ਹਮਲੇ ਦੀ ਜਾਂਚ ਜਾਰੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- 24 ਘੰਟਿਆਂ 'ਚ 3 ਹਮਲਿਆਂ ਨਾਲ ਦਹਿਲਿਆ ਅਮਰੀਕਾ, ਹੁਣ ਨਿਊਯਾਰਕ ਦੇ ਨਾਈਟ ਕਲੱਬ 'ਚ ਗੋਲੀਬਾਰੀ

8. ਹਵਾਈ ਯਾਤਰਾ ਦੇ ਬਦਲੇ ਨਿਯਮ, 3 ਘੰਟੇ ਲੇਟ ਹੋਈ ਫਲਾਈਟ ਹੋਵੇਗੀ ਰੱਦ
ਨਵੀਂ ਦਿੱਲੀ - ਦੇਸ਼ ਦੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਡ ਦਾ ਪ੍ਰਕੋਪ ਜਾਰੀ ਹੈ। ਸਰਦੀਆਂ ਦੇ ਮੌਸਮ ਦਰਮਿਆਨ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਪਸਰੀ ਹੋਈ ਹੈ। ਇਸ ਕਾਰਨ ਰੇਲ ਆਵਾਜਾਈ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ 'ਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਬਾਜ਼ੀ ਕੰਪਨੀਆਂ ਨੂੰ ਸਮੇਂ 'ਤੇ ਫਲਾਈਟ ਰੱਦ ਕਰਨ ਬਾਰੇ ਗਾਹਕਾਂ ਨੂੰ ਸੂਚਿਤ ਕਰਨ ਅਤੇ ਤਿੰਨ ਘੰਟੇ ਤੋਂ ਵੱਧ ਦੇਰੀ ਹੋਣ ਦੀ ਸਥਿਤੀ 'ਚ ਉਡਾਣ ਨੂੰ ਰੱਦ ਕਰਨ ਲਈ ਕਿਹਾ ਗਿਆ ਹੈ। ਦੇਰੀ ਵਾਲੇ ਜਹਾਜ਼ ਲਈ ਯਾਤਰੀਆਂ ਲਈ 90 ਮਿੰਟ ਤੋਂ ਜ਼ਿਆਦਾ ਨਾ ਬਿਠਾਉਣ ਦਾ ਖ਼ਾਸ ਤੌਰ 'ਤੇ ਨਿਰਦੇਸ਼ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਹਵਾਈ ਯਾਤਰਾ ਦੇ ਬਦਲੇ ਨਿਯਮ, 3 ਘੰਟੇ ਲੇਟ ਹੋਈ ਫਲਾਈਟ ਹੋਵੇਗੀ ਰੱਦ

9. ਮਨੂ ਭਾਕਰ-ਗੁਕੇਸ਼ ਸਮੇਤ ਚਾਰ ਖਿਡਾਰੀਆਂ ਨੂੰ ਖੇਡ ਰਤਨ... 32 ਖਿਡਾਰੀਆਂ ਨੂੰ ਮਿਲੇਗਾ ਅਰਜੁਨ ਪੁਰਸਕਾਰ
ਸਪੋਰਟਸ ਡੈਸਕ- ਭਾਰਤ ਸਰਕਾਰ ਨੇ ਮਨੂ ਭਾਕਰ ਅਤੇ ਡੀ ਗੁਕੇਸ਼ ਸਮੇਤ 4 ਖਿਡਾਰੀਆਂ ਨੂੰ ਖੇਲ ਰਤਨ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਜਦਕਿ 32 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਮਿਲੇਗਾ। ਮਨੂ ਭਾਕਰ ਅਤੇ ਡੀ ਗੁਕੇਸ਼ ਤੋਂ ਇਲਾਵਾ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਅਤੇ ਪੈਰਾ ਐਥਲੀਟ ਖਿਡਾਰੀ ਪ੍ਰਵੀਨ ਕੁਮਾਰ ਨੂੰ ਵੀ ਖੇਡ ਰਤਨ ਪੁਰਸਕਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 32 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਮਿਲੇਗਾ। ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਜੇਤੂਆਂ ਨੂੰ ਸਨਮਾਨਿਤ ਕਰਨਗੇ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਮਨੂ ਭਾਕਰ-ਗੁਕੇਸ਼ ਸਮੇਤ ਚਾਰ ਖਿਡਾਰੀਆਂ ਨੂੰ ਖੇਡ ਰਤਨ... 32 ਖਿਡਾਰੀਆਂ ਨੂੰ ਮਿਲੇਗਾ ਅਰਜੁਨ ਪੁਰਸਕਾਰ

10. ਦਿਲਜੀਤ ਦੀ PM ਮੋਦੀ ਨਾਲ ਮੁਲਾਕਾਤ ਦੌਰਾਨ ਬਣਾਏ ਚਿੰਨ੍ਹ ਨੇ ਛੇੜ 'ਤੇ ਮੁੜ ਚਰਚੇ
ਐਂਟਰਟੇਨਮੈਂਟ ਡੈਸਕ : ਗਲੋਬਲ ਸਟਾਰ ਦਿਲਜੀਤ ਦੋਸਾਂਝ ਦੇ ਭਾਰਤ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਬਹੁਤ ਸਾਰੇ ਪ੍ਰਸ਼ੰਸਕ ਹਨ। ਪ੍ਰਸ਼ੰਸਕ ਉਸ ਦੇ ਗਾਏ ਗੀਤਾਂ 'ਤੇ ਨੱਚਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਜਦੋਂ ਗੱਲ ਕੰਸਰਟ ਦੀ ਆਉਂਦੀ ਹੈ ਤਾਂ ਉਹ ਟਿਕਟਾਂ ਦੇ ਪੈਸੇ ਦੇਣ ਦੀ ਵੀ ਪਰਵਾਹ ਨਹੀਂ ਕਰਦੇ। ਹੁਣ ਇਕ ਵਾਰ ਮੁੜ ਦਿਲਜੀਤ ਦੋਸਾਂਝ ਸੁਰਖੀਆਂ 'ਚ ਆ ਗਏ ਹਨ ਪਰ ਇਸ ਵਾਰ ਕਿਸੇ ਸ਼ੋਅ ਨੂੰ ਲੈ ਕੇ ਨਹੀਂ ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਕਾਰਨ। ਦਰਅਸਲ, ਬੀਤੀ ਰਾਤ ਦਿਲਜੀਤ ਦੋਸਾਂਝ ਨੇ ਪੀ. ਐੱਮ. ਮੋਦੀ ਨਾਲ ਮੁਲਾਕਾਤ ਕੀਤੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਦਿਲਜੀਤ ਦੀ PM ਮੋਦੀ ਨਾਲ ਮੁਲਾਕਾਤ ਦੌਰਾਨ ਬਣਾਏ ਚਿੰਨ੍ਹ ਨੇ ਛੇੜ 'ਤੇ ਮੁੜ ਚਰਚੇ


 


author

Sunaina

Content Editor

Related News