RSF ਦੇ ਹਮਲਿਆਂ ''ਚ ਮਾਰੇ ਗਏ ਅੱਠ ਲੋਕ

Sunday, Jan 05, 2025 - 01:08 PM (IST)

RSF ਦੇ ਹਮਲਿਆਂ ''ਚ ਮਾਰੇ ਗਏ ਅੱਠ ਲੋਕ

ਖਾਰਟੂਮ (ਯੂ. ਐੱਨ. ਆਈ.)- ਸੂਡਾਨ ਦੀ ਰਾਜਧਾਨੀ ਖਾਰਟੂਮ ਅਤੇ ਪੱਛਮੀ ਸੂਡਾਨ ਦੇ ਉੱਤਰੀ ਦਾਰਫੁਰ ਰਾਜ ਦੇ ਅਲ ਫਾਸ਼ਰ ਸ਼ਹਿਰ ਵਿਚ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ (ਆਰ.ਐੱਸ.ਐੱਫ.) ਦੇ ਹਮਲਿਆਂ ਵਿਚ ਘੱਟੋ-ਘੱਟ 8 ਨਾਗਰਿਕ ਮਾਰੇ ਗਏ ਹਨ ਅਤੇ 53 ਹੋਰ ਜ਼ਖਮੀ ਹੋ ਗਏ ਹਨ। ਖਾਰਟੂਮ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਆਰ.ਐਸ.ਐਫ ਮਿਲੀਸ਼ੀਆ ਨੇ ਸ਼ਨੀਵਾਰ ਨੂੰ ਖਾਰਟੂਮ ਦੇ ਉੱਤਰ ਵਿੱਚ ਓਮਦੁਰਮਨ ਸ਼ਹਿਰ ਦੇ ਕਰਾਰੀ ਖੇਤਰ ਅਤੇ ਖਾਰਟੂਮ ਦੇ ਪੂਰਬ ਵਿੱਚ, ਸ਼ਕਰ ਅਲਨੀਲ (ਪੂਰਬੀ ਨੀਲ) ਖੇਤਰ ਵਿੱਚ ਨਾਗਰਿਕਾਂ ਖ਼ਿਲਾਫ਼ ਗੋਲਾਬਾਰੀ ਜਾਰੀ ਰੱਖੀ, ਜਿਸ ਵਿੱਚ ਚਾਰ ਨਾਗਰਿਕ ਮਾਰੇ ਗਏ ਅਤੇ 43 ਹੋਰ ਜ਼ਖਮੀ ਹੋ ਗਏ।'' 

ਪੜ੍ਹੋ ਇਹ ਅਹਿਮ ਖ਼ਬਰ- ਸ਼ੇਰਾਂ ਨਾਲ ਭਰੇ ਜੰਗਲ 'ਚ ਫਸਿਆ 7 ਸਾਲਾ ਮਾਸੂਮ, ਹੁਸ਼ਿਆਰੀ ਨਾਲ ਬਚੀ ਜਾਨ

ਬਿਆਨ ਵਿਚ ਕਿਹਾ ਗਿਆ ਹੈ ਕਿ ਜ਼ਖਮੀਆਂ ਨੂੰ ਇਲਾਜ ਲਈ ਓਮਦੁਰਮਨ ਦੇ ਅਲ-ਨੂ ਅਤੇ ਅਬੂ ਸਈਦ ਹਸਪਤਾਲਾਂ ਅਤੇ ਸ਼ਕਰ ਅਲਨੀਲ ਖੇਤਰ ਦੇ ਅਲ ਬਾਨ ਜਾਦੀਦ ਹਸਪਤਾਲ ਵਿਚ ਭੇਜਿਆ ਗਿਆ ਹੈ। ਸੂਡਾਨੀ ਆਰਮਡ ਫੋਰਸਿਜ਼ (SAF) ਦੀ 6ਵੀਂ ਇਨਫੈਂਟਰੀ ਡਿਵੀਜ਼ਨ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਆਰ.ਐਸ.ਐਫ ਨੇ ਸ਼ੁੱਕਰਵਾਰ ਨੂੰ ਅਲ ਫਾਸ਼ਰ ਵਿੱਚ ਰਿਹਾਇਸ਼ੀ ਖੇਤਰਾਂ ਵਿੱਚ ਗੋਲੀਬਾਰੀ ਕੀਤੀ ਤਾਂ ਚਾਰ ਨਾਗਰਿਕ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਆਰ.ਐਸ.ਐਫ ਨੇ ਅਜੇ ਤੱਕ ਇਨ੍ਹਾਂ ਘਟਨਾਵਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। 10 ਮਈ 2024 ਤੋਂ ਅਲ ​​ਫਾਸ਼ਰ ਵਿੱਚ SAF ਅਤੇ RSF ਵਿਚਕਾਰ ਭਿਆਨਕ ਝੜਪਾਂ ਹੋ ਰਹੀਆਂ ਹਨ। ਅੰਤਰਰਾਸ਼ਟਰੀ ਸੰਗਠਨਾਂ ਦੇ ਤਾਜ਼ਾ ਅਨੁਮਾਨਾਂ ਅਨੁਸਾਰ ਸੂਡਾਨ ਮੱਧ ਅਪ੍ਰੈਲ 2023 ਤੋਂ SAF ਅਤੇ RSF ਵਿਚਕਾਰ ਇੱਕ ਵਿਨਾਸ਼ਕਾਰੀ ਸੰਘਰਸ਼ ਦੀ ਪਕੜ ਵਿੱਚ ਹੈ, ਜਿਸ ਨਾਲ ਸੂਡਾਨ ਦੇ ਅੰਦਰ ਜਾਂ ਬਾਹਰ ਘੱਟੋ-ਘੱਟ 29,683 ਲੋਕ ਮਾਰੇ ਗਏ ਅਤੇ ਇਕ ਕਰੋੜ 40 ਲੱਖ 14 ਤੋਂ ਵੱਧ ਬੇਘਰ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News