ਇਜ਼ਰਾਇਲੀ ਫੌਜ ਦੇ ਹਮਲਿਆਂ ''ਚ ਮਾਰੇ ਗਏ 3 ਫਲਸਤੀਨੀ
Tuesday, Jan 07, 2025 - 05:15 PM (IST)
ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਦੀ ਫੌਜ ਨੇ ਕਬਜ਼ੇ ਵਾਲੇ ਪੱਛਮੀ ਤੱਟ 'ਤੇ ਰਾਤ ਭਰ ਅਤੇ ਮੰਗਲਵਾਰ ਨੂੰ ਕਈ ਹਮਲੇ ਕੀਤੇ, ਜਿਸ ਵਿੱਚ 3 ਫਲਸਤੀਨੀ ਨਾਗਰਿਕ ਮਾਰੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉੱਤਰੀ ਪੱਛਮੀ ਤੱਟ ਦੇ ਤਾਮੁਨ ਪਿੰਡ 'ਚ ਕੁਝ ਫਲਸਤੀਨੀਆਂ ਨੇ ਫੌਜੀਆਂ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਹਵਾਈ ਹਮਲੇ 'ਚ ਫਲਸਤੀਨ ਦੇ 2 ਅੱਤਵਾਦੀ ਮਾਰੇ ਗਏ।
ਉਨ੍ਹਾਂ ਨੇ ਦੱਸਿਆ ਕਿ ਨੇੜਲੇ ਪਿੰਡ ਤਲੁਜਾ 'ਚ ਮੁਕਾਬਲੇ 'ਚ ਇਕ ਹੋਰ ਅੱਤਵਾਦੀ ਮਾਰਿਆ ਗਿਆ, ਹਾਲਾਂਕਿ ਇਜ਼ਰਾਇਲੀ ਫੌਜ ਦਾ ਇਕ ਜਵਾਨ ਵੀ ਜ਼ਖਮੀ ਹੋ ਗਿਆ। ਫੌਜ ਨੇ ਕਿਹਾ ਕਿ ਉਸ ਨੇ ਖੇਤਰ ਦੇ ਵੱਖ-ਵੱਖ ਹਿੱਸਿਆਂ ਤੋਂ 20 ਤੋਂ ਵੱਧ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੌਜ ਨੇ ਕਿਹਾ ਕਿ ਇੱਕ ਦਿਨ ਪਹਿਲਾਂ, ਬੰਦੂਕਧਾਰੀਆਂ ਨੇ ਪੱਛਮੀ ਤੱਟ 'ਤੇ ਇਜ਼ਰਾਈਲੀ ਨਾਗਰਿਕਾਂ ਨੂੰ ਲਿਜਾ ਰਹੀ ਇੱਕ ਬੱਸ 'ਤੇ ਗੋਲੀਬਾਰੀ ਕੀਤੀ ਸੀ, ਜਿਸ ਵਿੱਚ 2 ਔਰਤਾਂ ਅਤੇ 1 ਪੁਲਸ ਕਰਮਚਾਰੀ ਦੀ ਮੌਤ ਹੋ ਗਈ ਸੀ।