ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਮਾਰੇ ਗਏ ਦੋ ਬਦਮਾਸ਼, 1 ਇੰਸਪੈਕਟਰ ਜ਼ਖ਼ਮੀ
Tuesday, Jan 07, 2025 - 11:51 AM (IST)
ਪਟਨਾ : ਪਟਨਾ ਦੇ ਫੁਲਵਾੜੀ ਸ਼ਰੀਫ ਦੇ ਹਿੰਦੁਨੀ ਇਲਾਕੇ 'ਚ ਅੱਜ ਸਵੇਰੇ ਪੁਲਸ ਅਤੇ ਅਪਰਾਧੀਆਂ ਵਿਚਾਲੇ ਮੁਕਾਬਲਾ ਹੋਣ ਦੀ ਸੂਚਨਾ ਮਿਲੀ ਹੈ। ਇਸ ਮੁਕਾਬਲੇ ਵਿੱਚ ਪੁਲਸ ਦੀਆਂ ਗੋਲੀਆਂ ਨਾਲ ਦੋ ਬਦਮਾਸ਼ਾਂ ਦੇ ਮਾਰੇ ਜਾਣ ਦਾ ਪਤਾ ਲੱਗਾ ਹੈ, ਜਦਕਿ ਇਸ ਦੌਰਾਨ ਇੱਕ ਇੰਸਪੈਕਟਰ ਨੂੰ ਵੀ ਗੋਲੀ ਲੱਗੀ ਸੀ। ਜ਼ਖ਼ਮੀ ਇੰਸਪੈਕਟਰ ਐਸਆਈ ਵਿਵੇਕ ਕੁਮਾਰ ਦਾ ਪਟਨਾ ਦੇ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ - ਵੱਡੀ ਘਟਨਾ : 300 ਫੁੱਟ ਡੂੰਘੀ ਕੋਲੇ ਦੀ ਖਾਨ ਭਰਿਆ ਪਾਣੀ, ਫਸੇ 9 ਮਜ਼ਦੂਰ, ਬਚਾਅ ਮੁਹਿੰਮ ਜਾਰੀ
ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਕੁਝ ਲੋੜੀਂਦੇ ਅਪਰਾਧੀ ਲੁਕੇ ਹੋਏ ਹਨ। ਇਨ੍ਹਾਂ ਬਦਮਾਸ਼ਾਂ ਦੀ ਗਿਣਤੀ 8-10 ਸੀ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਇਲਾਕੇ 'ਚ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੁਲਸ ਨੇ ਇਲਾਕੇ 'ਚ ਛਾਪੇਮਾਰੀ ਕੀਤੀ ਤਾਂ ਬਦਮਾਸ਼ਾਂ ਨੇ ਪੁਲਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਗੋਲੀਬਾਰੀ ਵਿੱਚ ਦੋ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਣ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਇਸ ਮੁਕਾਬਲੇ ਵਿੱਚ ਐਸਆਈ ਵਿਵੇਕ ਕੁਮਾਰ ਨੂੰ ਵੀ ਗੋਲੀ ਲੱਗੀ ਹੈ। ਉਸ ਨੂੰ ਤੁਰੰਤ ਪਟਨਾ ਏਮਜ਼ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮਾਰੇ ਗਏ ਦੋਵੇਂ ਅਪਰਾਧੀ ਨਾਲੰਦਾ ਦੇ ਵਸਨੀਕ ਸਨ ਅਤੇ ਉਨ੍ਹਾਂ ਦਾ ਅਪਰਾਧਿਕ ਇਤਿਹਾਸ ਸੀ। ਪੁਲਸ ਉਸ ਦੇ ਬਾਕੀ ਸਾਥੀਆਂ ਦੀ ਭਾਲ ਕਰ ਰਹੀ ਹੈ। ਸਿਟੀ ਦੇ ਐੱਸ.ਪੀ.(ਪੱਛਮੀ) ਸ਼ਰਤ ਆਰ.ਐੱਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਫ਼ਰਾਰ ਦੋਸ਼ੀਆਂ ਨੂੰ ਫੜਨ ਲਈ ਇਲਾਕੇ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਬਾਕੀ ਅਪਰਾਧੀਆਂ ਨੂੰ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ - ਇਸ ਸਾਲ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ ਦੀਆਂ ਤਾਰੀਖ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8