ਮੇਰਠ : ਘਰੋਂ ਸ਼ੱਕੀ ਹਾਲਤ ''ਚ ਮਿਲੀਆਂ 2 ਭਰਾਵਾਂ ਦੀਆਂ ਲਾਸ਼ਾਂ

Sunday, Dec 25, 2022 - 01:43 PM (IST)

ਮੇਰਠ : ਘਰੋਂ ਸ਼ੱਕੀ ਹਾਲਤ ''ਚ ਮਿਲੀਆਂ 2 ਭਰਾਵਾਂ ਦੀਆਂ ਲਾਸ਼ਾਂ

ਮੇਰਠ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਗੰਗਾਨਗਰ ਥਾਣਾ ਖੇਤਰ ਦੇ ਇਕ ਪਿੰਡ 'ਚ ਐਤਵਾਰ ਸਵੇਰੇ 2 ਭਰਾਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰੋਂ ਬਰਾਮਦ ਕੀਤੀਆਂ ਗਈਆਂ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਰੋਹਿਤ ਸਿੰਘ ਸਜਵਾਨ ਨੇ ਦੱਸਿਆ ਕਿ ਗੰਗਾ ਨਗਰ ਥਾਣਾ ਖੇਤਰ ਦੇ ਅਮਹੇੜਾ ਪਿੰਡ ਵਾਸੀ ਮੀਰਪਾਲ (44) ਅਤੇ ਉਸ ਦਾ ਛੋਟਾ ਭਰਾ ਵਿਕਾਸ (26) ਆਪਣੇ ਘਰ ਮ੍ਰਿਤਕ ਮਿਲੇ ਹਨ। 

ਇਹ ਵੀ ਪੜ੍ਹੋ : ਸਨਸਨੀਖੇਜ਼ ਵਾਰਦਾਤ: ਪੰਜਾਬ ਦੇ 2 ਭਰਾਵਾਂ ਦਾ ਰੋਹਤਕ 'ਚ ਕਤਲ! ਰੇਲਵੇ ਟ੍ਰੈਕ ਤੋਂ ਟੁਕੜਿਆਂ ’ਚ ਮਿਲੀਆਂ ਲਾਸ਼ਾਂ

ਉਨ੍ਹਾਂ ਕਿਹਾ ਕਿ ਦੋਹਾਂ ਦੀਆਂ ਲਾਸ਼ਾਂ 'ਤੇ ਜ਼ਖ਼ਮ ਦਾ ਕੋਈ ਨਿਸ਼ਾਨ ਨਹੀਂ ਹੈ। ਐੱਸ.ਐੱਸ.ਪੀ. ਨੇ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਦੱਸਿਆ ਕਿ ਮੀਰਪਾਲ ਦੀ ਪਤਨੀ ਕਈ ਸਾਲ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ ਸੀ ਅਤੇ ਛੋਟੇ ਭਰਾ ਵਿਕਾਸ ਦਾ ਵਿਆਹ ਇਸੇ ਸਾਲ ਅਪ੍ਰੈਲ 'ਚ ਹੋਇਆ ਸੀ। ਸਜਵਾਨ ਅਨੁਸਾਰ, ਵਿਕਾਸ ਦੀ ਪਤਨੀ ਵੀ ਪਿਛਲੇ 4 ਮਹੀਨਿਆਂ ਤੋਂ ਉਸ ਨੂੰ ਛੱਡ ਕੇ ਵੱਖ ਰਹਿ ਰਹੀ ਹੈ ਅਤੇ ਦੋਵੇਂ ਹੀ ਭਰਾਵਾਂ ਦਾ ਆਪਣੀਆਂ ਪਤਨੀਆਂ ਨਾਲ ਵਿਵਾਦ ਚੱਲ ਰਿਹਾ ਹੈ। ਐੱਸ.ਐੱਸ.ਪੀ. ਅਨੁਸਾਰ, ਅਜੇ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਵਜ੍ਹਾ ਪਤਾ ਲੱਗ ਸਕੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News