''ਕੋਰੋਨਾ ਕਰਮਵੀਰ'' : 67 ਸਾਲ ਦੀ ਮੀਨਾ ਕੋਰੋਨਾ ਤੋਂ ਜੰਗ ''ਚ ਇੰਝ ਪਾ ਰਹੀ ਹੈ ਯੋਗਦਾਨ

Monday, May 11, 2020 - 02:33 PM (IST)

''ਕੋਰੋਨਾ ਕਰਮਵੀਰ'' : 67 ਸਾਲ ਦੀ ਮੀਨਾ ਕੋਰੋਨਾ ਤੋਂ ਜੰਗ ''ਚ ਇੰਝ ਪਾ ਰਹੀ ਹੈ ਯੋਗਦਾਨ

ਲਖਨਊ— ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਜੰਗ ਲੜ ਰਿਹਾ ਹੈ। ਸਾਡੇ ਕੋਰੋਨਾ ਯੋਧੇ- ਡਾਕਟਰ, ਨਰਸ ਅਤੇ ਪੁਲਸ ਕਰਮਚਾਰੀ ਲੋਕਾਂ ਦੀ ਮਦਦ ਅਤੇ ਸੇਵਾ 'ਚ ਲੱਗੇ ਹੋਏ ਹਨ, ਉੱਥੇ ਹੀ ਕੁਝ ਅਜਿਹੇ ਲੋਕ ਵੀ ਹਨ, ਜੋ ਇਸ ਮੁਸ਼ਕਲ ਸਮੇਂ 'ਚ ਦੇਸ਼ ਦੀ ਮਦਦ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ। ਕੋਰੋਨਾ ਕਰ ਕੇ ਲਾਗੂ ਲਾਕਡਾਊਨ ਦਰਮਿਆਨ ਮੁਸ਼ਕਲ ਦੀ ਘੜੀ ਵਿਚ ਕੋਈ ਗਰੀਬਾਂ ਨੂੰ ਰੋਟੀ ਖੁਆ ਰਿਹਾ ਹੈ ਤਾਂ ਕੋਈ ਗਲੀਆਂ ਨੂੰ ਸੈਨੇਟਾਈਜ਼ ਕਰਨ ਵਿਚ ਲੱਗਾ ਹੈ। ਅੱਜ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਅਜਿਹੀ ਕੋਰੋਨਾ ਕਰਮਵੀਰ ਨਾਲ ਜੋ 67 ਸਾਲ ਦੀ ਉਮਰ ਵਿਚ ਵੀ ਇਸ ਲੜਾਈ ਨੂੰ ਜਿੱਤਣ ਲਈ ਪੂਰੀ ਤਨਦੇਹੀ ਨਾਲ ਜੁੱਟੀ ਹੈ।

ਲਖਨਊ ਦੇ ਫੈਜੁੱਲਾਗੰਜ ਇਲਾਕੇ 'ਚ ਰਹਿਣ ਵਾਲੀ ਮੀਨਾ ਪਾਂਡੇ ਨੇ ਇਲਾਕੇ ਦੇ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਤੱਕ ਮਾਸਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਮੀਨਾ ਨੇ ਇਸ ਲਈ ਲੋਕਾਂ ਦੇ ਘਰਾਂ 'ਚ ਪਏ ਨਵੇਂ-ਪੁਰਾਣੇ ਸੂਤੀ ਕੱਪੜੇ ਇਕੱਠੇ ਕੀਤੇ ਅਤੇ ਫਿਰ ਉਸ ਦੇ ਮਾਸਕ ਬਣਵਾਏ। ਮੀਨਾ ਨੇ ਕਿਹਾ ਕਿ ਲਾਕਡਾਊਨ 'ਚ ਸਾਰੇ ਘਰਾਂ 'ਚ ਕੈਦ ਸਨ, ਸਾਡੇ ਕੋਲ ਕੋਈ ਕੰਮ ਨਹੀਂ ਸੀ। ਇਸ ਲਈ ਅਸੀਂ ਫੈਸਲਾ ਕੀਤਾ ਕਿ ਅਸੀਂ ਕੋਰੋਨਾ ਨਾਲ ਲੜਾਈ ਵਿਚ ਆਪਣਾ ਯੋਗਦਾਨ ਪਾਈਏ। ਦੁਕਾਨਾਂ ਬੰਦ ਸੀ ਤਾਂ ਅਸੀਂ ਸੋਸ਼ਲ ਮੀਡੀਆ ਅਤੇ ਨਿੱਜੀ ਸਬੰਧਤਾਂ ਦੇ ਜ਼ਰੀਏ ਲੋਕਾਂ ਦੇ ਘਰਾਂ 'ਚ ਪਏ ਨਵੇਂ-ਪੁਰਾਣੇ ਕੱਪੜੇ ਦਾਨ ਦੇ ਤੌਰ 'ਤੇ ਮੰਗੇ ਅਤੇ ਫਿਰ ਉਨ੍ਹਾਂ ਦੇ ਮਾਸਕ ਤਿਆਰ ਕਰਵਾਏ।

ਮੀਨਾ ਦਾ ਕਹਿਣਾ ਹੈ ਕਿ ਲੋਕਾਂ ਤੋਂ ਕੱਪੜੇ ਲੈ ਕੇ ਪਹਿਲਾਂ ਉਨ੍ਹਾਂ ਨੂੰ ਸੈਨੇਟਾਈਜ਼ ਕੀਤਾ ਅਤੇ ਫਿਰ ਅਜਿਹੀਆਂ ਗਰੀਬ ਔਰਤਾਂ ਲੱਭੀਆਂ, ਜੋ ਲਾਕਡਾਊਨ ਦੀ ਵਜ੍ਹਾ ਕਰ ਕੇ ਕੰਮ ਨਹੀਂ ਕਰ ਰਹੀਆਂ ਸਨ। ਮੀਨਾ ਨੇ ਉਨ੍ਹਾਂ ਔਰਤਾਂ ਤੱਕ ਕੱਪੜੇ ਪਹੁੰਚਾਏ ਅਤੇ ਉਨ੍ਹਾਂ ਨੂੰ ਮਾਸਕ ਬਣਾਉਣ ਨੂੰ ਕਿਹਾ। ਇਨ੍ਹਾਂ ਔਰਤਾਂ ਨੂੰ ਮੀਣਾ ਨੇ ਆਪਣੇ ਕੋਲੋਂ 3 ਰੁਪਏ ਪ੍ਰਤੀ ਮਾਸਕ ਦੇ ਹਿਸਾਬ ਨਾਲ ਭੁਗਤਾਨ ਕੀਤਾ। ਮੀਨਾ ਮੁਤਾਬਕ ਹੁਣ ਤਕ ਕਰੀਬ 1400 ਮਾਸਕ ਤਿਆਰ ਹੋ ਚੁੱਕੇ ਹਨ ਅਤੇ ਕੰਮ ਜਾਰੀ ਹੈ। ਵੱਡੀ ਗਿਣਤੀ ਵਿਚ ਮਾਸਕ ਵੰਡੇ ਵੀ ਜਾ ਚੁੱਕੇ ਹਨ। ਦੱਸ ਦੇਈਏ ਕਿ ਮੀਨਾ ਬਾਲ ਮਹਿਲਾ ਸੇਵਾ ਸੰਗਠਨ 'ਚ ਮਹਾਮੰਤਰੀ ਦੇ ਤੌਰ 'ਤੇ ਕੰਮ ਕਰਦੀ ਹੈ। ਇਹ ਸੰਗਠਨ ਇਲਾਕੇ ਵਿਚ ਸਾਫ-ਸਫਾਈ ਤੋਂ ਲੈ ਕੇ ਆਮ ਲੋਕਾਂ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੰਮ ਕਰਦਾ ਹੈ।


author

Tanu

Content Editor

Related News