ਕੋਰੋਨਾ ਆਫ਼ਤ: ਰੂਸ ''ਚ ਪੜ੍ਹਨ ਗਏ 480 ਭਾਰਤੀ ਵਿਦਿਆਰਥੀ ਪਰਤੇ ਦੇਸ਼

07/13/2020 3:39:20 PM

ਮੁੰਬਈ (ਭਾਸ਼ਾ)— ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਜਾਰੀ ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਰੂਸ ਵਿਚ ਫਸੇ 480 ਦੇ ਕਰੀਬ ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ਲੈ ਕੇ ਇਕ ਚਾਰਟਰਡ ਜਹਾਜ਼ ਸੋਮਵਾਰ ਯਾਨੀ ਕਿ ਅੱਜ ਮੁੰਬਈ ਪੁੱਜਾ। ਇਹ ਵਿਦਿਆਰਥੀ ਰੂਸ 'ਚ ਗਰੈਜੂਏਟ ਮੈਡੀਕਲ ਕੋਰਸ ਲਈ ਗਏ ਸਨ। ਵਾਪਸ ਪਰਤੇ ਕੁਝ ਵਿਦਿਆਰਥੀਆਂ ਨੇ ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਨੂੰ ਮਦਦ ਲਈ ਧੰਨਵਾਦ ਕੀਤਾ। ਦੱਸ ਦੇਈਏ ਕਿ ਸੋਮਵਾਰ ਨੂੰ ਰੂਸ ਤੋਂ ਰਾਇਲ ਫਲਾਈਟ ਬੋਇੰਗ 777 ਰਾਹੀਂ ਪਰਤੇ ਵਿਦਿਆਰਥੀਆਂ ਵਿਚ 470 ਮਹਾਰਾਸ਼ਟਰ ਦੇ, 4 ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰ ਅਤੇ ਨਾਗਰ ਹਵੇਲੀ ਦੇ, 4 ਮੱਧ ਪ੍ਰਦੇਸ਼ ਦੇ ਅਤੇ 2 ਗੋਆ ਦੇ ਹਨ। ਇਸ ਬਾਬਤ ਸ਼ਿਵ ਸੈਨਾ ਦੇ ਦੱਖਣੀ ਮੁੰਬਈ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਦੱਸਿਆ ਕਿ ਉਨ੍ਹਾਂ ਨਾਲ ਸੰਪਰਕ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਨੇ ਸਲਾਹ ਦਿੱਤੀ ਸੀ ਕਿ ਉਹ ਮਦਦ ਲਈ ਠਾਕਰੇ ਨੂੰ ਟਵੀਟ ਕਰਨ। ਕਿਉਂਕਿ ਠਾਕਰੇ ਕੈਬਨਿਟ ਮੰਤਰੀ ਹੋਣ ਦੇ ਨਾਲ-ਨਾਲ ਪ੍ਰੋਟੋਕਾਲ ਮਹਿਕਮੇ ਦੇ ਮੰਤਰੀ ਵੀ ਹਨ। 

ਓਧਰ ਉਡਾਣ ਦੀ ਵਿਵਸਥਾ ਕਰਨ ਵਾਲੀ ਦਿੱਲੀ ਦੀ ਆਨਲਾਈਨ ਟਿਕਟ ਕੰਪਨੀ 'ਨਿਕਸਟੂਰ ਇੰਡੀਆ' ਦੇ ਡਾਇਰੈਕਟਰ ਨਿਕੇਸ਼ ਰੰਜਨ ਨੇ ਦੱਸਿਆ ਕਿ ਹਰੇਕ ਵਿਦਿਆਰਥੀ ਨੇ ਯਾਤਰਾ ਲਈ 400 ਡਾਲਰ (ਲੱਗਭਗ 3,000 ਰੁਪਏ) ਦਾ ਭੁਗਤਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਠਾਕਰੇ ਨੇ ਇਨ੍ਹਾਂ ਵਿਦਿਆਰਥੀਆਂ ਦੀ ਵਾਪਸੀ ਲਈ ਵਿਦੇਸ਼ ਮੰਤਰਾਲਾ, ਸੂਬਾ ਸਰਕਾਰ ਅਤੇ ਭਾਰਤੀ ਦੂਤਘਰ ਨਾਲ ਤਾਲਮੇਲ ਕਰਨ ਵਿਚ ਮਦਦ ਕੀਤੀ। ਰੂਸ ਵਿਚ ਸੂਬੇ ਦੇ ਲੱਗਭਗ 800 ਵਿਦਿਆਰਥੀ ਸਨ ਅਤੇ ਹਰ ਕੋਈ 'ਵੰਦੇ ਭਾਰਤ ਮਿਸ਼ਨ' ਤਹਿਤ ਸਰਕਾਰ ਵਲੋਂ ਆਯੋਜਿਤ ਉਡਾਣਾਂ ਤੋਂ ਵਾਪਸ ਨਹੀਂ ਪਰਤ ਸਕਦਾ ਸੀ। 

ਰੰਜਨ ਕਿਹਾ ਕਿ ਰੂਸ ਦੇ ਕੁਝ ਵਿਦਿਆਰਥੀਆਂ ਨੇ ਯੂਕ੍ਰੇਨ ਤੋਂ ਸਾਡੇ ਵਿਦਿਆਰਥੀਆਂ ਦੀ ਵਾਪਸੀ ਬਾਰੇ ਸੁਣਿਆ ਅਤੇ ਮੇਰੇ ਨਾਲ ਸੰਪਰਕ ਕੀਤਾ। ਮੈਂ ਆਦਿਤਿਆ ਠਾਕਰੇ ਨੂੰ ਈ-ਮੇਲ ਵੀ ਕੀਤਾ ਅਤੇ ਚਾਰਟਰਡ ਫਲਾਈਟ ਬਾਰੇ ਟਵੀਟ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸਹਿਯੋਗ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ 7 ਜੁਲਾਈ ਨੂੰ ਉਨ੍ਹਾਂ ਨੂੰ ਪ੍ਰਸਤਾਵ ਭੇਜਿਆ ਸੀ ਅਤੇ ਵਿਦਿਆਰਥੀ ਹੁਣ ਘਰ ਵਾਪਸ ਆ ਗਏ ਹਨ।


Tanu

Content Editor

Related News