ਅਸਮਾਨੀ ਚੜ੍ਹੀਆਂ ਦਵਾਈਆਂ ਦੀਆਂ ਕੀਮਤਾਂ! ਖੈਬਰ-ਪਖਤੂਨਖਵਾ ''ਚ ਇਲਾਜ ਕਰਵਾਉਣਾ ਹੋਇਆ ਔਖਾ

Sunday, Apr 12, 2026 - 03:32 PM (IST)

ਅਸਮਾਨੀ ਚੜ੍ਹੀਆਂ ਦਵਾਈਆਂ ਦੀਆਂ ਕੀਮਤਾਂ! ਖੈਬਰ-ਪਖਤੂਨਖਵਾ ''ਚ ਇਲਾਜ ਕਰਵਾਉਣਾ ਹੋਇਆ ਔਖਾ

ਪੇਸ਼ਾਵਰ (ਏ.ਐੱਨ.ਆਈ.): ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਵਿੱਚ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਨੇ ਮਰੀਜ਼ਾਂ ਅਤੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਪਹਿਲਾਂ ਹੀ ਵਧਦੀ ਮਹਿੰਗਾਈ ਨਾਲ ਜੂਝ ਰਹੀ ਗਰੀਬ ਜਨਤਾ ਲਈ ਹੁਣ ਬੁਨਿਆਦੀ ਸਿਹਤ ਸਹੂਲਤਾਂ ਹਾਸਲ ਕਰਨਾ ਵੀ ਮੁਸ਼ਕਲ ਹੋ ਗਿਆ ਹੈ।

ਇੰਸੁਲਿਨ ਅਤੇ ਥਾਇਰਾਇਡ ਦੀਆਂ ਦਵਾਈਆਂ 'ਚ ਰਿਕਾਰਡ ਵਾਧਾ 

ਸਭ ਤੋਂ ਵੱਧ ਚਿੰਤਾਜਨਕ ਵਾਧਾ ਸ਼ੂਗਰ ਦੇ ਮਰੀਜ਼ਾਂ ਲਈ ਜੀਵਨ-ਰੱਖਿਅਕ ਮੰਨੀ ਜਾਣ ਵਾਲੀ ਇੰਸੁਲਿਨ ਵਿੱਚ ਹੋਇਆ ਹੈ। ਇੰਸੁਲਿਨ ਇੰਜੈਕਸ਼ਨ ਡਿਵਾਈਸ ਦੀ ਕੀਮਤ 2,200 ਪਾਕਿਸਤਾਨੀ ਰੁਪਏ ਤੋਂ ਵਧ ਕੇ ਸਿੱਧੀ 4,720 ਪਕਿਸਤਾਨੀ ਰੁਪਏ ਹੋ ਗਈ ਹੈ, ਜੋ ਕਿ ਪਹਿਲਾਂ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ। ਇਸੇ ਤਰ੍ਹਾਂ ਥਾਇਰਾਇਡ ਦੀ ਦਵਾਈ ਦੀ ਕੀਮਤ 85 ਰੁਪਏ ਤੋਂ ਵਧ ਕੇ 290 ਰੁਪਏ ਹੋ ਗਈ ਹੈ, ਜੋ ਕਿ 240 ਫੀਸਦੀ ਦਾ ਵੱਡਾ ਉਛਾਲ ਹੈ।

ਹੋਰ ਜ਼ਰੂਰੀ ਦਵਾਈਆਂ ਦੀਆਂ ਨਵੀਆਂ ਕੀਮਤਾਂ:

ਬਦਹਜ਼ਮੀ ਅਤੇ ਐਸਿਡਿਟੀ: 530 PKR ਰ ਤੋਂ ਵਧ ਕੇ 620 PKR ਰੁਪਏ
ਵਿਟਾਮਿਨ ਸਪਲੀਮੈਂਟਸ: 480  PKR  ਤੋਂ ਵਧ ਕੇ 510 PKR
ਵਿਟਾਮਿਨ-ਬੀ ਦੀ ਕਮੀ ਵਾਲੀ ਦਵਾਈ: 500 PKR ਤੋਂ ਵਧ ਕੇ 600 ਰPKR
ਟਾਈਫਾਈਡ ਦਾ ਇਲਾਜ: 805 PKR ਤੋਂ ਵਧ ਕੇ 930 PKR

ਪੜ੍ਹੋ ਇਹ ਅਹਿਮ ਖ਼ਬਰ- ਨਤੀਜਾ 'ਜ਼ੀਰੋ', ਫਿਰ ਵੀ ਪਾਕਿਸਤਾਨ ਦੀਆਂ ਫ਼ੋਕੀਆਂ ਫ਼ੜ੍ਹਾਂ ! US-ਈਰਾਨ ਦਾ ਧੰਨਵਾਦ ਕਰ ਕੀਤਾ ਸਭ ਨੂੰ ਹੈਰਾਨ

ਸਿਹਤ 'ਤੇ ਪਵੇਗਾ ਮਾੜਾ ਅਸਰ 

ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਦਵਾਈਆਂ ਮਹਿੰਗੀਆਂ ਹੋਣ ਕਾਰਨ ਮਰੀਜ਼ ਆਪਣੀ ਖੁਰਾਕ  ਛੱਡ ਸਕਦੇ ਹਨ ਜਾਂ ਸਸਤੇ ਅਤੇ ਅਸੁਰੱਖਿਅਤ ਬਦਲ ਅਪਣਾ ਸਕਦੇ ਹਨ, ਜੋ ਕਿ ਉਨ੍ਹਾਂ ਦੀ ਜਾਨ ਲਈ ਖ਼ਤਰਾ ਬਣ ਸਕਦਾ ਹੈ। ਰਿਪੋਰਟਾਂ ਅਨੁਸਾਰ ਇਹ ਨਵੀਆਂ ਦਰਾਂ ਰੈਗੂਲੇਟਰੀ ਅਥਾਰਟੀਆਂ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਹਨ ਅਤੇ ਪੇਸ਼ਾਵਰ ਦੀਆਂ ਫਾਰਮੇਸੀਆਂ ਵਿੱਚ ਲਾਗੂ ਹੋ ਚੁੱਕੀਆਂ ਹਨ। ਫਾਰਮਾਸਿਸਟਾਂ ਤੇ ਮਾਹਿਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੀਮਤਾਂ 'ਤੇ ਮੁੜ ਵਿਚਾਰ ਕਰੇ ਅਤੇ ਗਰੀਬਾਂ ਲਈ ਸਬਸਿਡੀ ਜਾਂ ਵਿੱਤੀ ਰਾਹਤ ਦਾ ਪ੍ਰਬੰਧ ਕਰੇ। ਇਸ ਦੇ ਨਾਲ ਹੀ, ਉਨ੍ਹਾਂ ਨੇ ਬਾਜ਼ਾਰ ਵਿੱਚ ਘਟੀਆ ਦਰਜੇ ਦੀਆਂ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਸਖ਼ਤ ਗੁਣਵੱਤਾ ਕੰਟਰੋਲ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News