ਨਾਹਨ ਮੈਡੀਕਲ ਕਾਲਜ ''ਚ ਭਿਆਨਕ ਅੱਗ ''ਚ ਲੱਖਾਂ ਦੀ ਮਸ਼ੀਨਰੀ ਸੜ੍ਹ ਕੇ ਸੁਆਹ
Wednesday, Jan 24, 2018 - 01:08 PM (IST)

ਨਾਹਨ (ਸਤੀਸ਼)— ਡਾ. ਵਾਈ ਐੈੱਸ ਪਰਮਾਰ ਮੈਡੀਕਲ ਕਾਲਜ ਨਾਹਨ 'ਚ ਬੁੱਧਵਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਦੱਸਣਾ ਚਾਹੁੰਦੇ ਹਾਂ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਹਾਲਾਂਕਿ ਇਥੇ ਲੱਖਾਂ ਰੁਪਏ ਦੀ ਮਸ਼ੀਨਰੀ ਸੜ੍ਹ ਕੇ ਸੁਆਹ ਹੋ ਗਈ। ਇਸ ਆਗਜਨੀ ਦੌਰਾਨ ਪ੍ਰੰਬਧਕ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰੇ ਲੱਗਭਗ 8.30 ਵਜੇ ਅਚਾਨਕ ਸ਼ਾਰਟ ਸਰਕਿਟ ਹੋਣ ਨਾਲ ਇਲੈਕਟ੍ਰਾਨਿਕ ਰੂਮ 'ਚ ਭਿਆਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਪੂਰੇ ਮੈਡੀਕਲ ਵਾਰਡ 'ਚ ਧੂੰਆਂ ਭਰ ਗਿਆ, ਇਥੇ ਭਾਰੀ ਗਿਣਤੀ 'ਚ ਮਰੀਜ਼ ਮੌਜ਼ੂਦ ਸਨ। ਜਿਸ ਨਾਲ ਪੂਰੇ ਹਸਪਤਾਲ 'ਚ ਅਫੜਾ-ਦਫੜੀ ਮਚ ਗਈ।
ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਮੌਕੇ 'ਤੇ ਪਹੁੰਚ ਗਏ ਸਨ ਪਰ ਅੱਗ 'ਤੇ ਕਾਬੂ ਪਾਉਣਾ ਮੁਸ਼ਕਿਲ ਸੀ ਕਿਉਂਕਿ ਇਲੈਕਟ੍ਰਾਨਿਕ ਰੂਮ ਗ੍ਰਾਉਂਡ ਫਿਲੋਰ 'ਚ ਬਣਾਇਆ ਗਿਆ ਸੀ। ਫਾਇਰ ਬਿਗ੍ਰੇਡ, ਪੁਲਸ ਅਤੇ ਕਈ ਸਮਾਜਸੇਵੀ ਵਰਕਰਾਂ ਨੇ ਮਰੀਜ਼ਾਂ ਨੂੰ ਰੈਕਿਊ ਕਰਕੇ ਸੁਰੱਖਿਅਤ ਬਾਹਰ ਕੱਢਿਆ। ਮੈਡੀਕਲ ਪ੍ਰਬੰਧਕ ਦੀ ਲਾਪਰਵਾਹੀ ਨਾਲ ਅਜਿਹਾ ਹਾਦਸਾ ਵਾਪਰਿਆ ਹੈ।