'Mid Day Meal' 'ਚ ਵਿਦਿਆਰਥੀ ਨੂੰ ਖੁਆਇਆ ਮੀਟ, ਸਕੂਲ ਤੋਂ ਲੈ ਕੇ ਥਾਣੇ ਤੱਕ ਹੋਇਆ ਹੰਗਾਮਾ

Tuesday, Aug 13, 2024 - 01:57 AM (IST)

'Mid Day Meal' 'ਚ ਵਿਦਿਆਰਥੀ ਨੂੰ ਖੁਆਇਆ ਮੀਟ, ਸਕੂਲ ਤੋਂ ਲੈ ਕੇ ਥਾਣੇ ਤੱਕ ਹੋਇਆ ਹੰਗਾਮਾ

ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਇਕ ਪ੍ਰਾਇਮਰੀ ਸਕੂਲ ਦੇ ਹੈੱਡਮਾਸਟਰ ਨੂੰ ਸੋਮਵਾਰ ਨੂੰ ‘ਮਿਡ ਡੇ ਮੀਲ ਸਕੀਮ’ ਤਹਿਤ ਦਿੱਤੇ ਜਾਣ ਵਾਲੇ ਖਾਣੇ ਵਿਚ ਇਕ ਵਿਦਿਆਰਥੀ ਨੂੰ ਕਥਿਤ ਤੌਰ ’ਤੇ ਮੀਟ ਖੁਆਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਦਰਜ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਨਗਰ ਕੋਤਵਾਲੀ ਖੇਤਰ ਸਥਿਤ ਵੈਦਵਾੜਾ ਪ੍ਰਾਇਮਰੀ ਸਕੂਲ ਵਿਚ ਮਿਡ-ਡੇ-ਮੀਲ 'ਚ ਇਕ ਵਿਦਿਆਰਥੀ ਨੂੰ ਮੀਟ ਖੁਆਏ ਜਾਣ ਦੀ ਘਟਨਾ ਨੂੰ ਲੈ ਕੇ ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਸਕੂਲ ਤੋਂ ਲੈ ਕੇ ਥਾਣੇ ਤੱਕ ਹੰਗਾਮਾ ਕੀਤਾ। 

ਇਹ ਵੀ ਪੜ੍ਹੋ : ਕੇਂਦਰ ਦਾ ਵੱਡਾ ਫ਼ੈਸਲਾ : ਬ੍ਰਾਡਕਾਸਟਿੰਗ ਬਿੱਲ 2024 ਲਿਆ ਵਾਪਸ, ਚਰਚਾ ਪਿੱਛੋਂ ਮੁੜ ਤਿਆਰ ਹੋਵੇਗਾ ਨਵਾਂ ਡਰਾਫਟ

ਜ਼ਿਲ੍ਹਾ ਮੁੱਢਲੀ ਸਿੱਖਿਆ ਅਫਸਰ ਆਸ਼ਾ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ 'ਤੇ ਦੱਸਿਆ ਸੀ ਕਿ ਪ੍ਰਾਇਮਰੀ ਸਕੂਲ ਵੈਦਵਾੜਾ ਦਾ ਪ੍ਰਿੰਸੀਪਲ ਇਕਬਾਲ ਖ਼ਾਨ ਸਕੂਲ ਦੇ ਵਿਦਿਆਰਥੀਆਂ ਨੂੰ ਮੀਟ ਖੁਆ ਰਿਹਾ ਹੈ। ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਕਰਵਾਈ ਗਈ। ਚੌਧਰੀ ਨੇ ਦੱਸਿਆ ਕਿ ਜਾਂਚ ਵਿਚ ਹੈੱਡਮਾਸਟਰ ਨੂੰ ਪਹਿਲੀ ਨਜ਼ਰੇ ਦੋਸ਼ੀ ਪਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ।

ਚੌਧਰੀ ਨੇ ਦੱਸਿਆ ਕਿ ਹੈੱਡਮਾਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਸਬੰਧੀ ਸਕੂਲ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਹੈੱਡਮਾਸਟਰ ਨੇ ਉਸ ਨੂੰ ਕਿਹਾ ਸੀ ਕਿ ਅੱਜ ਦੁਪਹਿਰ ਦੇ ਖਾਣੇ ਲਈ ਸਬਜ਼ੀਆਂ ਠੀਕ ਨਹੀਂ ਹਨ, ਇਸ ਲਈ ਉਹ 100 ਰੁਪਏ ਵਿਚ ਬਾਜ਼ਾਰ ਵਿੱਚੋਂ ਮੀਟ ਖਰੀਦ ਕੇ ਲੈ ਆਉਣ। ਇਸ 'ਤੇ ਉਸ ਨੇ ਮੀਟ ਖਰੀਦਿਆ।

ਵਿਦਿਆਰਥੀ ਦਾ ਦਾਅਵਾ ਹੈ ਕਿ ਹੈੱਡਮਾਸਟਰ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਮੀਟ ਖਾਵੇਗਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਫਿਰ ਹੈੱਡਮਾਸਟਰ ਨੇ ਇਹੀ ਸਵਾਲ ਉਸਦੇ ਭਰਾ ਤੋਂ ਵੀ ਪੁੱਛਿਆ। ਉਸ ਦੇ ਇਨਕਾਰ ਕਰਨ ਦੇ ਬਾਵਜੂਦ ਉਸ ਨੇ ਉਸਦੇ ਭਰਾ ਨੂੰ ਮੀਟ ਖੁਆਇਆ। ਘਰ ਪਹੁੰਚ ਕੇ ਉਸ ਨੇ ਘਰਦਿਆਂ ਨੂੰ ਸਾਰੀ ਗੱਲ ਦੱਸੀ। ਥਾਣਾ ਸਦਰ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਸਬੰਧ 'ਚ ਵਿਦਿਆਰਥੀ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਦੋਸ਼ੀ ਹੈੱਡਮਾਸਟਰ ਇਕਬਾਲ ਖਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News