MCD ਚੋਣ ਨਤੀਜੇ : ਵੋਟਾਂ ਦੀ ਗਿਣਤੀ ਜਾਰੀ, ਸ਼ੁਰੂਆਤੀ ਰੁਝਾਨਾਂ 'ਚ 'ਆਪ' ਅਤੇ ਭਾਜਪਾ 'ਚ ਤਿੱਖਾ ਮੁਕਾਬਲਾ

Wednesday, Dec 07, 2022 - 10:11 AM (IST)

ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਨਗਰ ਨਿਗਮ ਚੋਣਾਂ ਲਈ ਅੱਜ ਯਾਨੀ ਬੁੱਧਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾ ਰਹੀ ਹੈ। ਚੋਣ ਕਮਿਸ਼ਨ ਨੇ ਵੋਟਾਂ ਗਿਣਤੀ ਲਈ 42 ਵੋਟ ਗਿਣਤੀ ਕੇਂਦਰ ਬਣਾਏ ਹਨ। ਕਮਿਸ਼ਨਰ ਅਨੁਸਾਰ ਵੋਟਾਂ ਦੀ ਗਿਣਤੀ ਲਈ 68 ਚੋਣ ਸੁਪਰਵਾਈਜ਼ਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵੋਟ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਵੋਟਾਂ ਦੀ ਗਿਣਤੀ ਰਿਟਰਨਿੰਗ ਅਫ਼ਸਰ ਵਲੋਂ ਉਮੀਦਵਾਰਾਂ ਦੀ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ 'ਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ, ਆਮ ਆਦਮੀ ਪਾਰਟੀ (ਆਪ) 109 ਸੀਟਾਂ 'ਤੇ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 105 ਸੀਟਾਂ 'ਤੇ ਅੱਗੇ ਹੈ। 

ਐੱਮ.ਸੀ.ਡੀ. ਦੇ 250 ਵਾਰਡ ਲਈ 4 ਦਸੰਬਰ ਨੂੰ ਚੋਣਾਂ ਹੋਈਆਂ ਸਨ, ਜਿਸ 'ਚ 1,349 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨ 'ਚ ਕੈਦ ਹੋ ਗਈ ਸੀ। ਚੋਣਾਂ 'ਚ 50.48 ਫੀਸਦੀ ਵੋਟਿੰਗ ਹੋਈ ਸੀ। ਅਧਿਕਾਰੀਆਂ ਨੇ ਇੱਥੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਵੋਟਾਂ ਦੀ ਗਿਣਤੀ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ ਅਤੇ ਇਸ ਲਈ 42 ਕੇਂਦਰ ਬਣਾਏ ਗਏ ਹਨ। ਇਸ ਚੋਣ ਨਤੀਜੇ ਦਾ ਰਾਸ਼ਟਰੀ ਰਾਜਧਾਨੀ ਤੋਂ ਪਰੇ ਪ੍ਰਭਾਵ ਹੋ ਸਕਦਾ ਹੈ, ਜਿਸ 'ਚ ਆਮ ਤੌਰ 'ਤੇ 'ਆਪ', ਭਾਜਪਾ ਅਤੇ ਕਾਂਗਰਸ ਦਰਮਿਆਨ ਤ੍ਰਿਕੋਣੀ ਮੁਕਾਬਲਾ ਮੰਨਿਆ ਜਾ ਰਿਹਾ ਹੈ। 'ਆਪ' ਅਤੇ ਭਾਜਪਾ ਦੋਹਾਂ ਨੇ ਭਰੋਸਾ ਜਤਾਇਆ ਹੈ ਕਿ ਉਹ ਚੋਣਾਂ 'ਚ ਜਿੱਤਣਗੇ, ਜਦੋਂ ਕਿ ਕਾਂਗਰਸ ਗੁਆਚੀ ਹੋਈ ਜ਼ਮੀਨ ਹਾਸਲ ਕਰਨਾ ਚਾਹੁੰਦੀ ਹੈ। ਹਾਲਾਂਕਿ ਜ਼ਿਆਦਾਤਰ ਚੋਣ ਸਰਵੇਖਣਾਂ ਨੇ ਭਾਜਪਾ 'ਤੇ ਆਪ' ਦੀ ਭਾਰੀ ਜਿੱਤ ਅਤੇ ਕਾਂਗਰਸ ਦੇ ਤੀਜੇ ਸਥਾਨ 'ਤੇ ਰਿਹਣ ਦੀ ਭਵਿੱਖਬਾਣੀ ਕੀਤੀ ਹੈ।


DIsha

Content Editor

Related News