MCD ਚੋਣਾਂ: CM ਕੇਜਰੀਵਾਲ ਦੀ ਅਪੀਲ- ਜੋ ਦਿੱਲੀ ਨੂੰ ਚਮਕਾਉਣਗੇ, ਉਨ੍ਹਾਂ ਨੂੰ ਵੋਟ ਪਾਓ
Sunday, Dec 04, 2022 - 10:32 AM (IST)
ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਦੇ 250 ਵਾਰਡਾਂ ’ਚ ਚੋਣਾਂ ਲਈ ਸਖ਼ਤ ਸੁਰੱਖਿਆ ਦਰਮਿਆਨ ਵੋਟਾਂ ਪੈ ਰਹੀਆਂ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋਈਆਂ, ਜੋ ਕਿ ਸ਼ਾਮ 5 ਵਜੇ ਖ਼ਤਮ ਹੋਣਗੀਆਂ। ਰਾਜ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦਿੱਲੀ ’ਚ ਕੁੱਲ ਵੋਟਰਾਂ ਦੀ ਗਿਣਤੀ 1,45,05,358 ਹੈ, ਜਿਸ ਵਿਚ 78,93,418 ਪੁਰਸ਼, 66,10,879 ਔਰਤਾਂ ਅਤੇ 1,061 ਟਰਾਂਸਜੈਂਡਰ ਹਨ।ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ- ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ, ਕੁੱਲ 1349 ਉਮੀਦਵਾਰ ਚੋਣ ਮੈਦਾਨ 'ਚ
ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕਰਦੇ ਹੋਏ ਲਿਖਿਆ, ‘‘ਈਮਾਨਦਾਰੀ ਪਾਰਟੀ ਨੂੰ ਵੋਟ ਦਿਓ, ਸ਼ਰੀਫ਼ ਅਤੇ ਚੰਗੇ ਲੋਕਾਂ ਪਾਓ। ਭ੍ਰਿਸ਼ਟਾਚਾਰ, ਗੁੰਡਾਗਰਦੀ, ਲਫੰਗਈ, ਗਾਲੀ-ਗਲੌਚ ਕਰਨ ਵਾਲਿਆਂ ਨੂੰ ਵੋਟ ਨਾ ਪਾਓ। ਦਿੱਲੀ ਨੂੰ ਕੂੜਾ ਕਰਨ ਵਾਲਿਆਂ ਨੂੰ ਵੋਟ ਨਾ ਪਾਓ। ਉਨ੍ਹਾਂ ਨੂੰ ਵੋਟ ਪਾਓ ਜੋ ਦਿੱਲੀ ਨੂੰ ਚਮਕਾਉਣਗੇ, ਸਾਫ਼-ਸੁਥਰਾ ਕਰਨਗੇ। ਕੰਮ ਕਰਨ ਵਾਲਿਆਂ ਨੂੰ ਵੋਟ ਪਾਓ, ਕੰਮ ਰੋਕਣ ਵਾਲਿਆਂ ਨੂੰ ਵੋਟ ਨਾ ਪਾਓ।’’
ਇਹ ਵੀ ਪੜ੍ਹੋ- 28 ਸਾਲਾਂ ਤੋਂ ਮੰਜੇ ’ਤੇ ਪਿਆ ਗ਼ਜ਼ਲਾਂ ਲਿਖ ਰਿਹਾ ਇਹ ਸ਼ਖ਼ਸ, ਕੌਮਾਂਤਰੀ ਪੱਧਰ ’ਤੇ ਮਿਲੀ ਪ੍ਰਸਿੱਧੀ
ਦੱਸ ਦੇਈਏ ਕਿ ਭਾਜਪਾ 2007 ਤੋਂ ਦਿੱਲੀ ਨਗਰ ਨਿਗਮ ਦੀ ਸੱਤਾ ’ਤੇ ਕਾਬਜ਼ ਹੈ। ਉਹ ਸੱਤਾ ’ਚ ਬਣੇ ਰਹਿਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਮਗਰੋਂ ਹੁਣ ਨਿਗਮ ਚੋਣਾਂ ’ਚ ਆਪਣੀ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਓਧਰ ਰਾਜ ਚੋਣ ਕਮਿਸ਼ਨ ਮੁਤਾਬਕ ਚੋਣਾਂ ਲਈ ਕੁੱਲ 13,638 ਵੋਟਿੰਗ ਕੇਂਦਰ ਬਣਾਏ ਹਨ। ਲੋਕਾਂ ਦੀ ਸਹੂਲਤ ਲਈ 68 ਆਦਰਸ਼ ਵੋਟਿੰਗ ਕੇਂਦਰ ਅਤੇ 68 ਪਿੰਕ ਵੋਟਿੰਗ ਕੇਂਦਰ ਬਣਾਏ ਗਏ ਹਨ। ਸ਼ਾਂਤੀਪੂਰਨ ਵੋਟਾਂ ਲਈ ਉੱਚਿਤ ਸੁਰੱਖਿਆ ਫੋਰਸ ਦੀ ਵੀ ਤਾਇਨਾਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਨਵੀਂ ਤਕਨੀਕ ਦਾ ਕਮਾਲ; 4 ਫੁੱਟ ਉੱਪਰ ਚੁੱਕਿਆ ਗਿਆ 300 ਸਾਲ ਪੁਰਾਣਾ ਸ਼ਿਵ ਮੰਦਰ