MC ਸਟੈਨ ਬਣਿਆ ਬਿੱਗ ਬੌਸ 16 ਦਾ ਜੇਤੂ, ਸ਼ਿਵ ਠਾਕਰੇ ਦੂਜੇ ਨੰਬਰ ’ਤੇ ਰਿਹਾ

Monday, Feb 13, 2023 - 01:50 AM (IST)

ਮੁੰਬਈ : ਜਿਵੇਂ ਕਿ ਮੰਨਿਆ ਜਾ ਰਿਹਾ ਸੀ ਕਿ ਪ੍ਰਿਯੰਕਾ ਚਾਹਰ ਚੌਧਰੀ ਬਿੱਗ ਬੌਸ 16 ਦੀ ਜੇਤੂ ਹੋ ਸਕਦੀ ਹੈ ਪਰ ਬਿੱਗ ਬੌਸ ਫਿਨਾਲੇ ਦੇ ਨਤੀਜੇ ਬਿਲਕੁਲ ਉਲਟ ਆਏ ਹਨ। ਸ਼ੋਅ ’ਚ ਹਮੇਸ਼ਾ ਪਿੱਛੇ ਰਹਿਣ ਵਾਲੇ ਤੇ ਮੰਡਲੀ ਦਾ ਹਿੱਸਾ ਰਹਿਣ ਵਾਲੇ ਸ਼ਿਵ ਠਾਕਰੇ ਅਤੇ ਐੱਮ.ਸੀ. ਸਟੈਨ ਵਿਚਾਲੇ ਮੁਕਾਬਲਾ ਹੋਇਆ ਪਰ ਬਾਜ਼ੀ ਐੱਮ. ਸੀ. ਸਟੈਨ ਦੇ ਹੱਥ ਲੱਗੀ। ਉਹ ਬਿੱਗ ਬੌਸ 16 ਦਾ ਜੇਤੂ ਬਣਿਆ। ਐੱਮ. ਸੀ. ਸਟੈਨ ਮੰਡਲੀ ਦੇ ਸਹਾਰੇ ਖੇਡਦੇ ਹੋਏ ਬਹੁਤ ਹੀ ਸੁਰੱਖਿਅਤ ਅੱਗੇ ਵਧਿਆ ਤੇ ਹਮੇਸ਼ਾ ਹਰ ਕੰਮ ਨੂੰ ਬਹੁਤ ਹੀ ਅਣਇੱਛਾ ਨਾਲ ਕਰਦਾ ਸੀ ਪਰ ਹੁਣ ਉਹ ਸ਼ੋਅ ਦਾ ਜੇਤੂ ਬਣ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦੀ ਵੱਡੀ ਲਾਪਰਵਾਹੀ, ਜ਼ਿੰਦਾ ਮਰੀਜ਼ ਨੂੰ ਐਲਾਨ ਦਿੱਤਾ ਮ੍ਰਿਤਕ, ਭੜਕੇ ਰਿਸ਼ਤੇਦਾਰਾਂ ਨੇ ਲਾਇਆ ਧਰਨਾ (ਵੀਡੀਓ)

23 ਸਾਲਾ ਐੱਮ.ਸੀ. ਸਟੈਨ ਦਾ ਅਸਲੀ ਨਾਂ ਅਲਤਾਫ਼ ਸ਼ੇਖ ਹੈ। ਉਸ ਨੂੰ ਬਚਪਨ ਤੋਂ ਹੀ ਰੈਪਰ ਬਣਨ ਦਾ ਸ਼ੌਕ ਸੀ। ਇਹੀ ਕਾਰਨ ਹੈ, ਜੋ ਐੱਮ. ਸੀ. ਸਟੈਨ ਨੇ ਸਿਰਫ 12 ਸਾਲ ਦੀ ਉਮਰ ’ਚ ਹੀ ਕੱਵਾਲੀ ਗਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਲੰਬਾ ਸਮਾਂ ਕੱਵਾਲੀ ਅਤੇ ਗੀਤ ਗਾਏ। ਉਸ ਨੇ ਹੌਲੀ-ਹੌਲੀ ਰੈਪ ਵੱਲ ਰੁਚੀ ਪੈਦਾ ਕੀਤੀ। ਐੱਮ.ਸੀ. ਸਟੈਨ ਨਾ ਸਿਰਫ਼ ਸ਼ਾਨਦਾਰ ਰੈਪਰ ਹੈ ਸਗੋਂ ਇਕ ਮਿਊਜ਼ਿਕ ਕੰਪੋਜ਼ਰ ਅਤੇ ਗੀਤ ਵੀ ਲਿਖਦਾ ਹੈ। ਐੱਮ.ਸੀ. ਸਟੈਨ ਨੂੰ ਅਸਲ ਪਛਾਣ 'ਵਾਟਾ' ਗੀਤ ਤੋਂ ਮਿਲੀ ਸੀ। ਉਸ ਦਾ ਇਹ ਗੀਤ ਸਾਲ 2018 ’ਚ ਰਿਲੀਜ਼ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਅੱਤਲ ਮੁਲਾਜ਼ਮ ਦਾ ਕਾਰਾ, ਫ਼ਰਜ਼ੀ ਅਫ਼ਸਰ ਬਣ ਕੇ ਕੀਤਾ ਇਹ ਕਾਂਡ

 


Manoj

Content Editor

Related News