MBBS ਦੀ ਟਾਪਰ ਰਹੀ ਆਕ੍ਰਿਤੀ ਹੁਣ ਬਣੀ SP, ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲ ਹਾਸਲ ਕੀਤਾ ਮੁਕਾਮ
Wednesday, Aug 18, 2021 - 02:36 PM (IST)
ਹਮੀਰਪੁਰ- ਹਿਮਾਚਲ ਪ੍ਰਦੇਸ਼ ’ਚ ਮੰਗਲਵਾਰ ਨੂੰ ਪੁਲਸ ਅਫ਼ਸਰਾਂ ਦੇ ਤਬਾਦਲੇ ਹੋਏ ਹਨ ਅਤੇ ਡਾਕਟਰ ਆਕ੍ਰਿਤੀ ਸ਼ਰਮਾ ਨੂੰ ਹਮੀਰਪੁਰ ਜ਼ਿਲ੍ਹੇ ਦੀ ਨਵੀਂ ਐੱਸ.ਪੀ. ਤਾਇਨਾਤ ਕੀਤਾ ਗਿਆ ਹੈ। ਹਿਮਾਚਲ ’ਚ ਸ਼ਾਇਦ ਹੀ ਅਜਿਹਾ ਪਹਿਲੇ ਕਦੇ ਹੋਇਆ ਹੋਵੇ ਕਿ ਪਿਤਾ ਤੋਂ ਬਾਅਦ ਧੀ ਨੂੰ ਵੀ ਇਕ ਹੀ ਜ਼ਿਲ੍ਹੇ ’ਚ ਐੱਸ.ਪੀ. ਬਣਨ ਦਾ ਮਾਣ ਹਾਸਲ ਹੋਇਆ ਹੋਵੇ। ਆਕ੍ਰਿਤੀ ਸ਼ਰਮਾ ਦੇ ਪਿਤਾ ਹਿਮਾਚਲ ’ਚ ਡੀ.ਆਈ.ਜੀ. ਦੀ ਪੋਸਟ ਤੋਂ ਸੇਵਾਮੁਕਤ ਹੋਏ ਹਨ। ਜਾਣਕਾਰੀ ਅਨੁਸਾਰ, ਆਕ੍ਰਿਤੀ ਸ਼ਰਮਾ ਸੂਬੇ ਦੇ ਊਨਾ ਜ਼ਿਲ੍ਹੇ ਤੋਂ ਹੈ। ਆਕ੍ਰਿਤੀ ਦੇ ਪਿਤਾ ਊਨਾ ਦੀ ਹਿਲ ਵਿਊ ਕਾਲੋਨੀ, ਜਲੇੜਾ ’ਚ ਰਹਿੰਦੇ ਹਨ। ਆਕ੍ਰਿਤੀ ਨੇ 2014 ’ਚ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ’ਚ ਦੇਸ਼ ਭਰ ’ਚ 137ਵਾਂ ਰੈਂਕ ਹਾਸਲ ਕੀਤਾ ਸੀ ਅਤੇ 2016 ’ਚ ਆਈ.ਪੀ.ਐੱਸ. ਬਣਨ ਦਾ ਸੁਫ਼ਨਾ ਪੂਰਾ ਹੋਇਆ। 19 ਜੁਲਾਈ 1986 ਨੂੰ ਜਨਮੀ ਆਕ੍ਰਿਤੀ ਨੇ 2011 ’ਚ ਯੂ.ਪੀ.ਐੱਸ.ਸੀ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਹਿਮਾਚਲ ਦੇ ਦੋ ਨੌਜਵਾਨ ਫਸੇ, ਪਰਿਵਾਰਾਂ ਨੇ ਸੀ. ਐੱਮ. ਨੂੰ ਲਾਈ ਗੁਹਾਰ
ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਪੂਰੀ ਕੀਤੀ ਅਤੇ ਟਾਪਰ ਬਣੀ
ਆਕ੍ਰਿਤੀ ਨੇ ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ਤੋਂ ਸਾਲ 2010 ’ਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਪੂਰੀ ਕੀਤੀ ਅਤੇ ਟਾਪਰ ਬਣੀ। ਕੁਝ ਸਮੇਂ ਲਈ ਸ਼ਿਮਲਾ ਦੇ ਆਈ.ਜੀ.ਐੱਮ.ਸੀ. ਹਸਪਤਾਲ ’ਚ ਨੌਕਰੀ ਵੀ ਕੀਤੀ ਪਰ ਬਾਅਦ ’ਚ ਸੁਫ਼ਨਾ ਪੂਰਾ ਕਰਨ ’ਚ ਜੁਟ ਗਈ। ਆਕ੍ਰਿਤੀ ਸ਼ਰਮਾ ਪੜ੍ਹਾਈ ’ਚ ਹਮੇਸ਼ਾ ਅੱਗੇ ਰਹੀ ਹੈ। 10ਵੀਂ ਦੀ ਪ੍ਰੀਖਿਆ ’ਚ ਉਹ ਪੂਰੇ ਹਿਮਾਚਲ ’ਚ ਦੂਜੇ ਨੰਬਰ ’ਤੇ ਰਹੀ, ਉੱਥੇ ਹੀ 12ਵੀਂ ’ਚ ਉਸ ਨੂੰ ਪ੍ਰਦੇਸ਼ ਭਰ ’ਚ ਤੀਜਾ ਸਥਾਨ ਮਿਲਿਆ। ਆਕ੍ਰਿਤੀ ਹਮੇਸ਼ਾ ਸਕੂਲ ਦੇ ਫੈਂਸੀ ਡਰੈੱਸ ਮੁਕਾਬਲੇ ’ਚ ਖਾਕੀ ਵਰਦੀ ਪਹਿਨ ਕਰੇ ਜਾਂਦੀ ਸੀ। ਡਾਕਟਰੀ ਕਰਨ ਨੂੰ ਲੈ ਕੇ ਇਕ ਇੰਟਰਵਿਊ ’ਚ ਉਨ੍ਹਾਂ ਕਿਹਾ ਸੀ ਕਿ ਉਹ ਹਮੇਸ਼ਾ ਪੁਲਸ ਅਧਿਕਾਰੀ ਹੀ ਬਣਨਾ ਚਾਹੁੰਦੀ ਸੀ ਪਰ ਬੈਕਅੱਪ ਯੋਜਨਾ ਦੇ ਤੌਰ ’ਤੇ ਉਸ ਨੇ ਡਾਕਟਰੀ ਦੀ ਪੜ੍ਹਾਈ ਕੀਤੀ। 2014 ’ਚ ਪ੍ਰੀਖਿਆ ਕਲੀਅਰ ਕਰਨ ਤੋਂ ਬਾਅਦ ਉਸ ਨੂੰ ਰੇਲਵੇ ਤੋਂ ਇਲਾਵਾ, ਖੇਡ ਅਥਾਰਟੀ ’ਚ ਵੀ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਹਾਦਸਾ : ਤਿੰਨ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ 28 ਹੋਈ
ਪਿਤਾ ਡੀ.ਆਈ.ਜੇ. ਦੇ ਅਹੁਦੇ ਤੋਂ ਹਨ ਸੇਵਾਮੁਕਤ
ਆਕ੍ਰਿਤੀ ਦੇ ਪਿਤਾ 2013 ’ਚ ਡੀ.ਆਈ.ਜੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਮਾਂ ਵੀ ਪ੍ਰੋਫੈਸਰ ਰਹਿ ਚੁਕੀ ਹੈ। ਊਨਾ ਦੀ ਰਹਿਣ ਵਾਈ ਆਕ੍ਰਿਤੀ ਦੇ ਪਤੀ ਸੁਮਿਤ ਨੇਵੀ (ਜਲ ਸੈਨਾ) ’ਚ ਕਮਾਂਡਰ ਹਨ। ਉੱਥੇ ਹੀ ਹਮੀਰਪੁਰ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਰਿਹਾ ਹੈ। 2000 ਤੋਂ ਲੈ ਕੇ 2003 ਤੱਕ ਉਨ੍ਹਾਂ ਦੇ ਪਿਤਾ ਇੱਥੇ ਐੱਸ.ਪੀ. ਰਹੇ ਅਤੇ ਉਹ ਨਿੱਜੀ ਸਕੂਲ ’ਚ ਇੱਥੇ ਪੜ੍ਹਦੀ ਸੀ। 2004 ’ਚ ਉਸ ਨੇ 12ਵੀਂ ਪਾਸ ਕੀਤੀ ਸੀ। ਪ੍ਰੋਬੇਸ਼ਨ ਪੀਰੀਅਡ ਦੌਰਾਨ ਉਹ ਹਮੀਰਪੁਰ ’ਚ ਐੱਸ.ਐੱਚ.ਓ. ਦੇ ਅਹੁਦੇ ’ਤੇ ਵੀ ਤਾਇਨਾਤ ਰਹੀ ਹੈ। ਇਸ ਤੋਂ ਬਾਅਦ ਕਾਂਗੜਾ ’ਚ ਏ.ਐੱਸ.ਪੀ. ਰਹੀ। ਮੌਜੂਦਾ ਸਮੇਂ ਉਹ ਊਨਾ ਦੇ ਭਾਨਗੜ੍ਹ ’ਚ ਕਮਾਂਡੈਂਟ ਸੀ। ਹੁਣ ਹਮੀਰਪੁਰ ’ਚ ਸੇਵਾਵਾਂ ਦੇਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ