ਐੱਮ.ਬੀ.ਬੀ.ਐੱਸ. ਵਿਦਿਆਰਥਣ ਨੇ ਕੰਧ ਨੂੰ ਬਣਾਇਆ ਆਪਣੀ ਕਿਤਾਬ

Thursday, Mar 29, 2018 - 04:32 PM (IST)

ਐੱਮ.ਬੀ.ਬੀ.ਐੱਸ. ਵਿਦਿਆਰਥਣ ਨੇ ਕੰਧ ਨੂੰ ਬਣਾਇਆ ਆਪਣੀ ਕਿਤਾਬ

ਬੈਂਗਲੁਰੂ— ਕੰਧ 'ਤੇ ਕੁਝ ਲਿਖੇ ਜਾਣ ਨਾਲ ਕੰਧ ਗੰਦੀ ਹੁੰਦੀ ਹੈ ਅੇਤ ਮਾਂ-ਪਾਪਾ ਗੁੱਸਾ ਵੀ ਕਰਦੇ ਹਨ ਪਰ ਇਕ ਮੈਡੀਕਲ ਸਟੂਡੈਂਟ ਪ੍ਰਿਯਰੰਜਨੀ ਰਾਵ ਲਈ ਕੰਧ 'ਤੇ ਲਿਖਣਾ ਹੀ ਕਾਮਯਾਬੀ ਦੀ ਪੌੜੀ ਬਣ ਗਿਆ ਹੈ। ਉਸ ਦੇ ਮਾਂ-ਪਾਪਾ ਨੂੰ ਇਸ ਤੋਂ ਕੋਈ ਪਰੇਸ਼ਾਨੀ ਵੀ ਨਹੀਂ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਪ੍ਰਿਯਰੰਜਨੀ ਬਚਪਨ ਤੋਂ ਲੈ ਕੇ ਅੱਜ ਤੱਕ ਆਪਣੀ ਜਮਾਤ ਦੀ ਟਾਪਰ ਰਹੀ ਹੈ। ਬੈਂਗਲੁਰੂ ਦੀ ਪ੍ਰਿਯਰੰਜਨੀ ਏ.ਜੇ. ਇੰਸਟੀਚਿਊਟ ਆਫ ਮੈਡੀਕਲ ਕਾਲਜ ਸਾਇੰਸੇਜ਼ ਐਂਡ ਰਿਸਰਚ ਸੈਂਟਰ 'ਚ ਐੱਮ.ਬੀ.ਬੀ.ਐੱਸ. ਪਹਿਲੇ ਸਾਲ ਦੀ ਵਿਦਿਆਰਥਣ ਹੈ। ਉਨ੍ਹਾਂ ਨੇ ਆਪਣੇ ਕਮਰੇ ਦੀ ਕੰਧ 'ਤੇ ਵੱਖ-ਵੱਖ ਰੰਗਾਂ ਦੇ ਸਕੈਚ ਪੈਨ ਨਾਲ ਲਗਭਗ ਹਜ਼ਾਰ ਫਾਰਮੂਲੇ ਲਿਖੇ ਹੋਏ ਹਨ। ਲਾਲ, ਹਰੇ ਅਤੇ ਬੈਂਗਨੀ ਰੰਗ ਨਾਲ ਲਿਖੇ ਗਏ ਇਹ ਫਾਰਮੂਲੇ ਕੈਮਿਸਟਰੀ ਅਤੇ ਹੋਰ ਵਿਸ਼ਿਆਂ ਨਾਲ ਸੰਬੰਧਤ ਹਨ। ਫਾਰਮੂਲੇ ਤੋਂ ਇਲਾਵਾ ਇੱਥੇ ਕੁਝ ਬੇਹੱਦ ਜ਼ਰੂਰੀ ਪੁਆਇੰਟ ਲਿਖੇ ਗਏ ਹਨ। ਕੈਨਰਾ ਪੀ.ਯੂ. ਕਾਲਜ 'ਚ ਪੜ੍ਹਾਉਣ ਵਾਲੀ ਜਯੋਤਸਨਾ ਨਾਰਤੀ (ਪ੍ਰਿਯਰੰਜਨੀ ਦੀ ਮਾਂ) ਕਹਿੰਦੀ ਹੈ,''ਮੈਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਕੋਸ਼ਿਸ਼ ਕਰਦੀ ਹਾਂ ਕਿ ਉਹ ਬੋਰਡ 'ਤੇ ਆਉਣ ਅਤੇ ਪੜ੍ਹਾਈਆਂ ਗਈਆਂ ਚੀਜ਼ਾਂ ਨੂੰ ਲਿਖਣ। ਲਗਭਗ ਹਰ ਬੱਚਾ ਆਉਣਾ ਵੀ ਚਾਹੁੰਦਾ ਹੈ ਅਤੇ ਮੈਂ ਦੇਖਿਆ ਹੈ ਕਿ ਇਸ ਤਰ੍ਹਾਂ ਲਿਖ ਕੇ ਪ੍ਰੈਕਟਿਸ ਕਰਨ ਵਾਲੇ ਪੂਰੇ ਮਾਕਰਸ ਸਕੋਰ ਕਰ ਜਾਂਦੇ ਹਨ। ਇਸ ਤੋਂ ਇਲਾਵਾ ਅਜਿਹੇ ਵਿਦਿਆਰਥੀ ਬਾਕੀ ਵਿਦਿਆਰਥੀਆਂ ਦੀ ਤੁਲਨਾ 'ਚ ਜ਼ਿਆਦਾਤਰ ਬਿਹਤਰ ਸਮਝ ਵੀ ਪਾਉਂਦੇ ਹਨ।''
ਆਪਣੀ ਬੇਟੀ ਬਾਰੇ ਜਯੋਤਸਨਾ ਕਹਿੰਦੀ ਹੈ,''ਪ੍ਰਿਯਰੰਜਨੀ ਸ਼ੁਰੂ ਤੋਂ ਹੀ ਹੁਸ਼ਿਆਰ ਰਹੀ ਹੈ। ਸਾਡੇ ਘਰ 'ਚ 2 ਬਲੈਕ ਬੋਰਡ ਹਨ ਅਤੇ ਪ੍ਰਿਯਰੰਜਨੀ ਉਸ 'ਤੇ ਸ਼ੁਰੂ ਤੋਂ ਲਿਖਦੀ ਰਹੀ ਹੈ। 'ਨੀਟ' ਪ੍ਰੀਖਿਆ ਦੀ ਤਿਆਰੀ ਦੌਰਾਨ ਉਹ ਕਾਫੀ ਦਬਾਅ 'ਚ ਸੀ ਤਾਂ ਮੈਂ ਹੀ ਉਸ ਨੂੰ ਕੁਝ ਅਜਿਹਾ ਕਰਨ ਸਲਾਹ ਦਿੱਤੀ, ਜਿਸ ਨਾਲ ਉਹ ਦਬਾਅ ਨੂੰ ਆਪਣੇ ਉੱਪਰੋਂ ਹਟਾ ਸਕੇ। ਉਸ ਨੇ ਮੈਨੂੰ ਕਿਹਾ ਕਿ ਉਹ ਕੰਧ 'ਤੇ ਲਿਖਣਾ ਚਾਹੁੰਦੀ ਹੈ,''ਮੈਨੂੰ ਇਹ ਆਈਡੀਆ ਕੁਝ ਖਾਸ ਪਸੰਦ ਨਹੀਂ ਆਇਆ ਪਰ ਅਸੀਂ ਫੈਸਲਾ ਲਿਆ ਕਿ ਅਸੀਂ ਆਪਣੀ ਬੇਟੀ ਨੂੰ ਅਜਿਹਾ ਕਰਨ ਦੀ ਛੂਟ ਦੇਵਾਂਗੇ।'' ਪ੍ਰਿਯਰੰਜਨੀ ਨੂੰ ਮਿਲੀ ਇਸ ਛੂਟ ਦਾ ਨਤੀਜਾ ਇਹ ਰਿਹਾ ਕਿ ਉਸ ਨੂੰ ਐੱਮ.ਬੀ.ਬੀ.ਐੱਸ. 'ਚ ਦਾਖਲਾ ਮਿਲ ਗਿਆ। ਉਸ ਦੇ ਪਰਿਵਾਰ ਵਾਲੇ ਉਸ ਦੇ ਲਿਖਣ ਲਈ ਨਵੀਂ ਕੰਧ ਤਿਆਰ ਕਰ ਦੇਣਗੇ। ਜਲਦ ਹੀ ਉਸ ਦੇ ਘਰ ਦੀਆਂ ਕੰਧਾਂ 'ਤੇ ਮੈਡੀਕਲ ਕੋਰਸਾਂ ਦੇ ਚੈਪਟਰਜ਼ ਵੀ ਲਿਖੇ ਹੋਣਗੇ।


Related News