ਹਰਿਆਣਾ 'ਚ ਟੁੱਟਿਆ ਬਸਪਾ-ਜੇਜੇਪੀ ਦਾ ਗਠਜੋੜ, ਮਾਇਆਵਤੀ ਨੇ ਦੱਸਿਆ ਕਾਰਨ
Friday, Sep 06, 2019 - 11:39 PM (IST)

ਨਵੀਂ ਦਿੱਲੀ— ਆਉਣ ਵਾਲੇ ਵਿਧਾਨ ਸਭਾ ਨੂੰ ਲੈ ਕੇ ਹਰਿਆਣਾ 'ਚ ਜਨਨਾਇਕ ਜਨਤਾ ਪਾਰਟੀ ਤੇ ਬਹੁਜਨ ਸਮਾਜਵਾਦੀ ਪਾਰਟੀ ਵਿਚਾਲੇ ਗਠਜੋੜ ਬਸਪਾ ਵੱਲੋਂ ਤੋੜ ਦਿੱਤਾ ਗਿਆ ਹੈ। ਬਸਪਾ ਨੇਤਰੀ ਮਾਇਆਵਤੀ ਨੇ ਇਸ ਬਾਰੇ ਕਿਹਾ ਹੈ ਕਿ ਹੁਣ ਬਸਪਾ ਹਰਿਆਣਾ 'ਚ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ। ਮਾਇਆਵਤੀ ਵੱਲੋਂ ਗਠਜੋੜ ਤੋੜੇ ਜਾਣ ਪਿਛੇ ਸਭ ਤੋਂ ਵਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇਜੇਪੀ ਤੇ ਇਨੈਲੋ ਦੇ ਇਕ ਹੋਣ ਦੀ ਸੰਭਾਵਨਾ ਵਧ ਗਈ ਹੈ। ਅਜਿਹੇ 'ਚ ਬਸਪਾ ਨਹੀਂ ਚਾਹੇਗੀ ਕਿ ਉਹ ਇਨੈਲੋ ਦਾ ਸਹਾਰਾ ਲਵੇ।