ਬਸਪਾ ਸੁਪ੍ਰੀਮੋ ਮਾਇਆਵਤੀ ਨੇ ਟਵੀਟ ਰਾਹੀਂ ਹਰਿਆਣਾ ਦੀ IAS ਦੇ ਪੱਖ ''ਚ ਦਿੱਤਾ ਸਮਰਥਨ

Sunday, Apr 26, 2020 - 12:56 PM (IST)

ਲਖਨਊ-ਹਰਿਆਣਾ ਕੈਡਰ ਦੀ ਆਈ.ਏ.ਐੱਸ. ਅਧਿਕਾਰੀ ਰਾਨੀ ਨਾਗਰ ਦੇ ਪੱਖ 'ਚ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਸੁਪ੍ਰੀਮੋ ਮਾਇਆਵਤੀ ਖੜ੍ਹੀ ਹੋ ਗਈ ਹੈ। ਮਾਇਆਵਤੀ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਮਾਇਆਵਤੀ ਨੇ 2 ਟਵੀਟ ਵੀ ਕੀਤੇ ਹਨ। ਦੱਸ ਦੇਈਏ ਕਿ ਆਈ.ਏ.ਐੱਸ. ਰਾਨੀ ਨਾਗਰ ਨੇ ਕੁਝ ਉੱਚ ਅਧਿਕਾਰੀਆਂ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਾਇਆ। 

PunjabKesari

ਮਾਇਆਵਤੀ ਨੇ ਟਵੀਟ ਕਰਨ ਤੋਂ ਬਾਅਦ ਇਹ ਮਾਮਲਾ ਰਾਸ਼ਟਰੀ ਪੱਧਰ 'ਤੇ ਪਹੁੰਚ ਗਿਆ। ਰਾਨੀ ਨਾਗਰ ਗੌਤਮਬੁੱਧ ਨਗਰ ਦੇ ਬਾਦਲਪੁਰ ਪਿੰਡ ਦੀ ਰਹਿਣ ਵਾਲੀ ਹੈ ਅਤੇ ਮਾਇਆਵਤੀ ਵੀ ਇਸ ਪਿੰਡ ਦੀ ਰਹਿਣ ਵਾਲੀ ਹੈ। ਬਾਦਲਪੁਰ ਪਿੰਡ ਦੇ ਲੋਕਾਂ ਨੇ ਇਹ ਪੂਰੀ ਜਾਣਕਾਰੀ ਬਸਪਾ ਸੁਪ੍ਰੀਮੋ ਮਾਇਆਵਤੀ ਤੱਕ ਪਹੁੰਚਾਈ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਮਾਇਆਵਤੀ ਨੇ ਰਾਨੀ ਨਾਗਰ ਦੇ ਪੱਖ 'ਚ ਟਵੀਟ ਕੀਤੇ ਹਨ।

PunjabKesari

ਇਹ ਹੈ ਪੂਰਾ ਮਾਮਲਾ-
ਰਾਨੀ ਨਾਗਰ ਹਰਿਆਣਾ ਕੈਡਰ ਦੀ ਸਾਲ 2014 ਦੀ ਆਈ.ਏ.ਐੱਸ ਅਧਿਕਾਰੀ ਹੈ। ਰਾਨੀ ਨੇ ਬੀਤੇ ਵੀਰਵਾਰ ਨੂੰ ਸਵੇਰਸਾਰ ਲਗਭਗ 4 ਵਜੇ ਆਪਣੇ ਫੇਸਬੁੱਕ ਵਾਲ 'ਤੇ ਲਿਖਿਆ, "ਮੈਂ ਹਰਿਆਣਾ 'ਚ ਨੌਕਰੀ ਨਹੀਂ ਕਰ ਸਕਦੀ ਹਾਂ। ਮੈਂ ਅਤੇ ਮੇਰੀ ਭੈਣ ਦੀ ਜਾਨ ਨੂੰ ਖਤਰਾ ਹੈ। ਉਹ ਲਾਕਡਾਊਨ ਕਾਰਨ ਆਪਣੀ ਨੌਕਰੀ ਨਹੀਂ ਛੱਡ ਸਕਦੀ ਹੈ। ਲਾਕਡਾਊਨ ਦੇ ਤਰੁੰਤ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇਗੀ। ਫੇਸਬੁੱਕ ਪੋਸਟ ਤੋਂ ਬਾਅਦ ਇਹ ਪੂਰਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ। 

PunjabKesari


Iqbalkaur

Content Editor

Related News