ਅਮੀਰਾਂ-ਗਰੀਬਾਂ ਵਿਚਕਾਰ ਪਾੜਾ ਹੋਰ ਵਧੇਗਾ : ਮਾਇਆਵਤੀ

Friday, Feb 02, 2018 - 05:40 PM (IST)

ਅਮੀਰਾਂ-ਗਰੀਬਾਂ ਵਿਚਕਾਰ ਪਾੜਾ ਹੋਰ ਵਧੇਗਾ : ਮਾਇਆਵਤੀ

ਲਖਨਊ— ਬਸਪਾ ਪ੍ਰਧਾਨ ਮਾਇਆਵਤੀ ਨੇ ਮੋਦੀ ਸਰਕਾਰ ਦੇ ਬਜਟ ਨੂੰ ਗਰੀਬਾਂ ਦਾ ਵਿਰੋਧੀ ਦੱਸਦੇ ਹੋਏ ਕਿਹਾ ਕਿ ਇਸ ਨਾਲ ਅਮੀਰਾਂ ਅਤੇ ਗਰੀਬਾਂ ਵਿਚਕਾਰ ਪਾੜਾ ਹੋਰ ਵਧੇਗਾ। ਮੋਦੀ ਸਰਕਾਰ ਦਾ ਆਖਰੀ ਆਮ ਬਜਟ ਬੀਤੇ ਸਾਲਾਂ ਦੇ ਵਾਂਗ ਹੀ ਕੇਵਲ ਲੱਛੇਦਾਰ ਗੱਲਾਂ ਵਾਲਾ ਧੋਖਾ ਹੈ। 
ਬਜਟ 'ਚ ਗਰੀਬਾਂ ਲਈ ਕੁਝ ਨਹੀਂ। ਬਜਟ ਕੇਵਲ ਗਰੀਬ ਵਿਰੋਧੀ ਅਤੇ ਅਮੀਰਾਂ ਦਾ ਸਮਰਥਕ ਹੈ। ਪ੍ਰਧਾਨ ਮੰਤਰੀ ਨੂੰ ਆਪਣੀ ਜੁਮਲੇਬਾਜ਼ੀ ਬੰਦ ਕਰਕੇ ਤੱਥਾਂ ਅਤੇ ਤਰਕਾਂ ਦੇ ਆਧਾਰ 'ਤੇ ਇਹ ਦੱਸਣਾ ਚਾਹੀਦਾ ਹੈ ਕਿ ਅੱਛੇ ਦਿਨਾਂ ਦਾ ਵਾਧਾ ਕਰਕੇ ਜਨਤਾ ਨੂੰ ਧੋਖਾ ਕਿਉਂ ਦਿੱਤਾ।


Related News