ਸਨਮਾਨਯੋਗ ਸੀਟਾਂ ਮਿਲਣ 'ਤੇ ਹੀ ਹੋਵੇਗਾ ਗਠਜੋੜ: ਮਾਇਆਵਤੀ

05/27/2018 11:35:56 AM

ਨਵੀਂ ਦਿੱਲੀ— 2019 'ਚ ਹੋਣ ਵਾਲੀਆਂ ਆਮ ਚੋਣਾਂ 'ਚ ਹੁਣ ਤਕਰੀਬਨ ਇਕ ਸਾਲ ਦਾ ਸਮਾਂ ਹੈ ਪਰ ਹੁਣ ਤੋਂ ਚੋਣਾਂ ਦੀ ਚਰਚਾ ਹੋ ਰਹੀ ਹੈ। ਸੱਤਾ ਧਾਰੀ ਬੀ. ਜੇ. ਪੀ. ਦੇ ਵਿਰੁੱਧ ਗੈਰ ਬੀ. ਜੇ. ਪੀ. ਪਾਰਟੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਦੀ ਇਕ ਝਲਕ ਕਰਨਾਟਕ 'ਚ ਕੁਮਾਰਸੁਆਮੀ ਦੀ ਸਹੁੰ ਚੁੱਕਣ ਸਮਾਰੋਹ 'ਚ ਵੀ ਨਜ਼ਰ ਆਈ, ਜਿੱਥੇ ਇਕ ਹੀ ਮੰਚ 'ਤੇ ਸੋਨੀਆ, ਮਾਇਆਵਤੀ, ਅਖਿਲੇਸ਼ ਯਾਦਵ, ਮਮਤਾ ਬੈਨਰਜ਼ੀ, ਤੇਜਸਵੀ ਯਾਦਵ ਸਮੇਤ ਕਈ ਪਾਰਟੀਆਂ ਦੇ ਨੇਤਾ ਇਕ ਮੰਚ 'ਤੇ ਨਜ਼ਰ ਆਏ।       
ਇਨ੍ਹਾਂ ਸਭ ਵਿਚਕਾਰ ਮਾਇਆਵਤੀ ਨੇ ਲੋਕ ਸਭਾ ਚੋਣਾਂ ਦੌਰਾਨ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਬੀ. ਐੱਸ. ਪੀ. ਦੇ ਰਾਸ਼ਟਰੀ ਸੈਸ਼ਨ 'ਚ ਮਾਇਆਵਤੀ ਨੇ ਗਠਜੋੜ ਦੀ ਸੰਭਾਵਨਾ 'ਤੇ ਬੋਲਦੇ ਹੋਏ ਕਿਹਾ ਕਿ ਬੀ. ਐੱਸ. ਪੀ. ਕਿਸੇ ਵੀ ਸੂਬੇ 'ਚ ਕਿਸੇ ਵੀ ਚੋਣਾਂ 'ਚ ਕਿਸੇ ਵੀ ਪਾਰਟੀ ਨਾਲ ਸਿਰਫ ਸਨਮਾਨਯੋਗ ਸੀਟਾਂ ਮਿਲਣ 'ਤੇ ਗਠਜੋੜ ਸਮਝੌਤਾ ਕਰੇਗੀ, ਨਹੀਂ ਤਾਂ ਇਕੱਲੀਆਂ ਚੋਣਾਂ ਲੜਨਾ ਜ਼ਿਆਦਾ ਬਿਹਤਰ ਸਮਝੇਗੀ। ਸੈਸ਼ਨ 'ਚ ਸਾਫ ਕੀਤਾ ਕਿ ਬਸਪਾ ਯੂ. ਪੀ. ਸਮੇਤ ਕਈ ਹੋਰ ਸੂਬਿਆਂ 'ਚ ਗਠਜੋੜ ਕਰਕੇ ਚੋਣਾਂ ਲੜਨ 'ਤੇ ਗੱਲ-ਬਾਤ ਕਰ ਰਹੀ ਹੈ। ਇਸ ਤੋਂ ਬਾਅਦ ਸਾਰੀਆਂ ਪ੍ਰਸਥਿਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਹੈ।
ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਗਠਜੋੜ ਦੇ ਮਾਮਲੇ 'ਚ ਬਸਪਾ ਦੀ ਯੂ. ਪੀ. ਸਮੇਕ ਕਈ ਹੋਰ ਸੂਬਿਆਂ 'ਚ ਵੀ ਗਠਜੋੜ ਕਰਕੇ ਚੋਣਾਂ ਲੜਨ ਦੀ ਗੱਲਬਾਤ ਚੱਲ ਰਹੀ ਹੈ ਪਰ ਫਿਰ ਵੀ ਸਾਰੇ ਪ੍ਰਸਥਿਤੀਆਂ ਲਈ ਤਿਆਰ ਹਨ। ਆਪਣੇ-ਆਪਣੇ ਪ੍ਰਦੇਸ਼ 'ਚ ਪਾਰਟੀਆਂ ਦੇ ਸੰਗਠਨ ਨੂੰ ਹਰ ਪੱਧਰ 'ਤੇ ਤਿਆਰ ਕਰੋ। ਲੋਕ ਸਭਾ ਅਤੇ ਵਿਧਾਨ ਸਭਾ ਉਮੀਦਵਾਰਾਂ ਦੇ ਅਧਿਐਨ ਦੇ ਬਾਰੇ 'ਚ ਜੋ ਨਿਰਦੇਸ਼ ਦਿੱਤੇ ਗਏ ਹਨ। ਉਸ 'ਤੇ ਹੀ ਕੰਮ ਕਰਦੇ ਰਹਿਣਾ ਹੈ। ਇਸ ਲਈ ਕੈਡਰ ਨੂੰ ਸਾਵਧਾਨ ਰੱਖਣਾ ਹੈ। ਉਨ੍ਹਾਂ ਨੂੰ ਗੁੰਮਹਾਰ ਹੋਣ ਤੋਂ ਰੋਕਣਾ ਹੈ।    


Related News