ਜਨਮ ਦਿਨ ''ਤੇ ਮਾਇਆਵਤੀ ਦਾ ਹਮਲਾ- ''ਮੋਦੀ ਰਾਜ ''ਚ ਅਰਥ ਵਿਵਸਥਾ ਬੀਮਾਰ, ਗਰੀਬ ਲਾਚਾਰ

01/15/2020 10:37:48 AM

ਨਵੀਂ ਦਿੱਲੀ— ਬਹੁਜਨ ਸਮਾਜ ਪਾਰਟੀ (ਬਸਪਾ) ਚੀਫ ਮਾਇਆਵਤੀ ਬੁੱਧਵਾਰ ਨੂੰ ਆਪਣਾ 64ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਲਖਨਊ 'ਚ ਮੀਡੀਆ ਨੂੰ ਸੰਬੋਧਨ ਕੀਤਾ। ਮਾਇਆਵਤੀ ਨੇ ਕਿਹਾ ਕਿ ਨਰਿੰਦਰ ਮੋਦੀ ਰਾਜ 'ਚ ਅਰਥ ਵਿਵਸਥਾ ਬੀਮਾਰ ਹੈ ਅਤੇ 130 ਕਰੋੜ ਲੋਕਾਂ ਦੇ ਰੋਜ਼ਾਨਾ ਰੋਜ਼ੀ-ਰੋਟੀ ਦਾ ਸੰਕਟ ਹੈ। ਪ੍ਰੈੱਸ ਕਾਨਫਰੰਸ 'ਚ ਮਾਇਆਵਤੀ ਨੇ ਕਿਹਾ ਕਿ ਭਾਜਪਾ ਨਿੱਜੀ ਸਵਾਰਥ ਕਾਰਨ ਸੱਤਾ ਦੀ ਗਲਤ ਵਰਤੋਂ ਕਰ ਰਹੀ ਹੈ। ਕੇਂਦਰ ਦੀਆਂ ਨੀਤੀਆਂ ਪੂਰੀ ਤਰ੍ਹਾਂ ਨਾਲ ਗਲਤ ਹਨ ਅਤੇ ਇਸ ਕਾਰਨ ਦੇਸ਼ 'ਚ ਇਸ ਸਮੇਂ ਗਰੀਬੀ, ਅਨਪੜ੍ਹਤਾ ਅਤੇ ਤਣਾਅ ਦਾ ਮਾਹੌਲ ਹੈ। ਮਾਇਆਵਤੀ ਨੇ ਕਿਹਾ ਕਿ ਗਰੀਬ, ਆਦਿਵਾਸੀ, ਮੁਸਲਿਮ ਅਤੇ ਦੂਜੇ ਧਾਰਮਿਕ ਘੱਟ ਗਿਣਤੀ ਇਸ ਸਰਕਾਰ 'ਚ ਜ਼ਿਆਦਾ ਪਰੇਸ਼ਾਨ ਹਨ।

ਭਾਜਪਾ ਦੀਆਂ ਕਮੀਆਂ ਦਾ ਫਾਇਦਾ ਚੁੱਕ ਰਹੀ ਹੈ ਕਾਂਗਰਸ ਐਂਡ ਕੰਪਨੀ
ਬਸਪਾ ਚੀਫ ਮਾਇਆਵਤੀ ਨੇ ਕਿਹਾ ਕਿ ਭਾਜਪਾ ਨੇ ਵੀ ਕਾਂਗਰਸ ਦੀ ਤਰ੍ਹਾਂ ਜਨਹਿੱਤ ਦੇ ਮੁੱਦਿਆਂ ਨੂੰ ਤਾਕ 'ਤੇ ਰੱਖ ਦਿੱਤਾ ਹੈ। ਪੂਰੇ ਦੇਸ਼ 'ਚ ਅਰਾਜਕਤਾ ਅਤੇ ਤਣਾਅ ਦਾ ਮਾਹੌਲ ਹਨ। ਮੌਜੂਦਾ ਸਰਕਾਰ ਦੀ ਗਲਤ ਨੀਤੀਆਂ ਕਾਰਨ ਦੇਸ਼ ਤਣਾਅ ਦੇ ਮਾਹੌਲ 'ਚ ਹੈ। ਮਾਇਆਵਤੀ ਨੇ ਕਿਹਾ,''ਭਾਜਪਾ ਦੀਆਂ ਇਨ੍ਹਾਂ ਕਮੀਆਂ ਕਾਰਨ ਕਾਂਗਰਸ ਐਂਡ ਕੰਪਨੀ ਇਸ ਦਾ ਫਾਇਦਾ ਚੁੱਕ ਰਹੀ ਹੈ। ਬਸਪਾ ਇਨ੍ਹਾਂ ਹਾਲਾਤਾਂ ਨੂੰ ਲੈ ਕੇ ਕਾਫ਼ੀ ਚਿੰਤਤ ਹੈ।

ਦੇਸ਼ 'ਚ ਕਿਸਾਨਾਂ ਦੀ ਹਾਲਤ ਕਾਫ਼ੀ ਖਰਾਬ
ਮਾਇਆਵਤੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ,''ਪੂਰੇ ਦੇਸ਼ 'ਚ ਕਿਸਾਨਾਂ ਦੀ ਹਾਲਾਤ ਕਾਫ਼ੀ ਖਰਾਬ ਹੈ। ਅਜਿਹੇ 'ਚ ਸਾਡੀ ਪਾਰਟੀ ਦੇ ਲੋਕਾਂ ਨੂੰ ਨਿਰਦੇਸ਼ ਹੈ ਕਿ ਅਸਹਾਏ ਅਤੇ ਗਰੀਬਾਂ ਦੀ ਜ਼ਿਆਦਾ ਮਦਦ ਕਰਨੀ ਚਾਹੀਦੀ ਹੈ। ਭਾਜਪਾ ਦੀ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਗਰੀਬਾਂ ਵਿਰੁੱਧ ਹੀ ਕੰਮ ਕਰ ਰਹੀਆਂ ਹਨ। ਇਨ੍ਹਾਂ ਦੇ ਕੰਮ ਨਾਲ ਜ਼ਿਆਦਾਤਰ ਤਣਾਅ ਅਤੇ ਬੇਰੋਜ਼ਗਾਰੀ ਹੀ ਫੈਲੀ ਹੈ।

ਬਸਪਾ ਦੇਸ਼ ਦੀ ਗਰੀਬ ਜਨਤਾ ਨਾਲ ਹੈ
ਮਾਇਆਵਤੀ ਨੇ ਕਿਹਾ,''ਬਸਪਾ ਦੇਸ਼ ਦੀ ਗਰੀਬ ਜਨਤਾ ਨਾਲ ਹੈ। ਭਾਜਪਾ ਨੂੰ ਐੱਨ.ਆਰ.ਸੀ., ਐੱਨ.ਪੀ.ਆਰ. ਦੀ ਜਿੱਦ ਛੱਡ ਦੇਣੀ ਚਾਹੀਦੀ ਹੈ। ਪਿੰਡ ਦੇਹਾਤ ਬੇਰੋਜ਼ਗਾਰੀ ਨਾਲ ਪੀੜਤ ਹੈ। ਦਲਿਤ ਆਦਿਵਾਸੀ ਵੀ ਬੇਹਾਲ ਹਨ। ਮਾਇਆਵਤੀ ਨੇ ਕਿਹਾ ਕਿ ਮੋਦੀ ਸਰਕਾਰ ਪੂੰਜੀਪਤੀਆਂ ਦੀ ਸਰਕਾਰ ਹੈ। ਮਹਿੰਗਾਈ ਨੇ ਆਮ ਲੋਕਾਂ ਦੀ ਕਮਰ ਤੋੜ ਦਿੱਤੀ ਹੈ।''

ਕਾਂਗਰਸ ਤੇ ਦੂਜੀਆਂ ਪਾਰਟੀਆਂ ਝੂਠ ਬੋਲਣਾ ਬੰਦ ਕਰਨ
ਮਾਇਆਵਤੀ ਨੇ ਕਿਹਾ,''ਬਸਪਾ ਨੇ ਸਭ ਤੋਂ ਵਧ ਨੋਟਬੰਦੀ, ਈ.ਵੀ.ਐੱਮ. ਅਤੇ ਬਾਕੀ ਮੁੱਦਿਆਂ 'ਤੇ ਆਵਾਜ਼ ਚੁੱਕੀ। ਇਸ ਲਈ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਨੂੰ ਝੂਠ ਬੋਲਣਾ ਬੰਦ ਕਰਨਾ ਚਾਹੀਦਾ। ਬਸਪਾ ਕਦੇ ਵੀ ਬਿਨਾਂ ਮਨਜ਼ੂਰੀ ਦੇ ਧਰਨਾ ਪ੍ਰਦਰਸ਼ਨ ਅਤੇ ਹਿੰਸਾ 'ਚ ਸ਼ਾਮਲ ਨਹੀਂ ਹੁੰਦੀ।


DIsha

Content Editor

Related News