ਮਾਇਆਵਤੀ ਨੇ ਬਿਹਾਰ ਚੋਣਾਂ ਦੀ ਜ਼ਿੰਮੇਵਾਰੀ ਆਕਾਸ਼ ਆਨੰਦ ਤੇ ਰਾਮਜੀ ਗੌਤਮ ਨੂੰ ਸੌਂਪੀ
Monday, Sep 01, 2025 - 12:45 AM (IST)

ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਤੇ ਅਾਪਣੇ ਭਤੀਜੇ ਆਕਾਸ਼ ਆਨੰਦ, ਕੇਂਦਰੀ ਕੋਆਰਡੀਨੇਟਰ ਤੇ ਰਾਜ ਸਭਾ ਦੇ ਮੈਂਬਰ ਰਾਮਜੀ ਗੌਤਮ ਅਤੇ ਪਾਰਟੀ ਦੀ ਬਿਹਾਰ ਇਕਾਈ ਨੂੰ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੀ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਮਾਇਆਵਤੀ ਨੇ ਆਪਣੇ ਅਧਿਕਾਰਤ ‘ਐਕਸ’ ਹੈਂਡਲ ’ਤੇ ਜਾਣਕਾਰੀ ਦਿੱਤੀ ਕਿ ਬਸਪਾ ਬਿਹਾਰ ਦੀਆਂ ਚੋਣਾਂ ਇਕੱਲਿਆਂ ਲੜੇਗੀ। ਉਮੀਦਵਾਰਾਂ ਦੀ ਚੋਣ ਤੇ ਤਿਆਰੀਆਂ ਸਬੰਧੀ ਸੀਨੀਅਰ ਅਹੁਦੇਦਾਰਾਂ ਨਾਲ 2 ਦਿਨਾਂ ਦੀ ਮੀਟਿੰਗ ’ਚ ਸਮੀਖਿਆ ਕੀਤੀ ਗਈ।
ਬਸਪਾ ਮੁਖੀ ਨੇ ਕਿਹਾ ਕਿ ਬਿਹਾਰ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਨੂੰ 3 ਜ਼ੋਨਾਂ ’ਚ ਵੰਡਿਆ ਜਾਵੇਗਾ ਤੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ। ਅਗਲੇ ਮਹੀਨੇ ਤੋਂ ਉਨ੍ਹਾਂ ਦੇ ਨਿਰਦੇਸ਼ਨ ਹੇਠ ਪਾਰਟੀ ਦੀ ਯਾਤਰਾ ਅਤੇ ਜਨਤਕ ਮੀਟਿੰਗਾਂ ਦੇ ਪ੍ਰੋਗਰਾਮ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਓਡਿਸ਼ਾ ਤੇ ਤੇਲੰਗਾਨਾ ਚ ਪਾਰਟੀ ਸੰਗਠਨ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ ਗਈ।