ਦਿੱਲੀ ''ਚ ਇਸ ਵਾਰ ਮਈ ਮਹੀਨਾ ਸਭ ਤੋਂ ਠੰਡਾ, 36 ਸਾਲਾਂ ਦਾ ਟੁੱਟਿਆ ਰਿਕਾਰਡ

06/01/2023 11:46:27 AM

ਨਵੀਂ ਦਿੱਲੀ- ਦਿੱਲੀ 'ਚ ਬੀਤੇ 36 ਸਾਲ 'ਚ ਇਸ ਵਾਰ ਮਈ ਦਾ ਮਹੀਨਾ ਸਭ ਤੋਂ ਠੰਡਾ ਰਿਹਾ। ਭਾਰਤ ਮੌਸਮ ਵਿਭਾਗ (IMD) ਨੇ ਅਗਲੇ ਤਿੰਨ ਦਿਨਾਂ ਦੌਰਾਨ ਬਿਹਾਰ ਅਤੇ ਪੱਛਮੀ ਬੰਗਾਲ 'ਚ ਲੂ ਦੀ ਸਥਿਤੀ ਦਾ ਵੀ ਅਨੁਮਾਨ ਲਾਇਆ ਹੈ। ਦਿੱਲੀ ਅਤੇ ਬੈਂਗਲੁਰੂ ਲਈ ਆਉਣ ਵਾਲੇ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। IMD ਮੁਤਾਬਕ ਕਰਨਾਟਕ 'ਚ 4 ਜੂਨ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਬੈਂਗਲੁਰੂ ਸਮੇਤ 8 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

IMD ਨੇ ਦੱਸਿਆ ਕਿ ਮਈ ਵਿਚ ਸਭ ਤੋਂ ਵਧੇਰੇ ਮੀਂਹ ਪੈਣ ਕਾਰਨ ਔਸਤ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IMD ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ ਦਿੱਲੀ 'ਚ ਮਈ 1987 'ਚ ਔਸਤ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦਿੱਲੀ ਵਿਚ ਮਈ 'ਚ ਸਿਰਫ 9 ਦਿਨ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ ਅਤੇ ਸਿਰਫ ਦੋ ਦਿਨ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਲੂ ਚਲੀ। 

ਇਸ ਤੋਂ ਇਲਾਵਾ IMD ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਨੂੰ ਪਏ ਮੀਂਹ ਤੋਂ ਇਸ ਮਾਨਸੂਨ ਵਿਚ ਕੁੱਲ 184.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਆਮ ਸਾਲਾਂ ਤੋਂ 186 ਫ਼ੀਸਦੀ ਵੱਧ ਹੈ। ਮੀਂਹ ਦੀ ਵਜ੍ਹਾ ਤੋਂ 2020 ਨੂੰ ਛੱਡ ਕੇ 2016 ਤੋਂ ਬਾਅਦ ਜਨਵਰੀ ਤੋਂ ਮਈ ਤੱਕ ਚੰਗੀ ਹਵਾ ਦੀ ਗੁਣਵੱਤਾ ਦਰਜ ਕੀਤੀ ਗਈ ਹੈ। 

ਆਮ ਤੌਰ 'ਤੇ 39.5 ਡਿਗਰੀ ਸੈਲਸੀਅਸ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਨਾਲ ਮਈ ਮਹੀਨਾ ਗਰਮ ਹੁੰਦਾ ਹੈ। ਇਸ ਸਾਲ ਮਈ 'ਚ 111 ਮਿਲੀਮੀਟਰ ਮੀਂਹ ਦਰਜ ਕੀਤੀ ਗਿਆ ਹੈ, ਜੋ ਲੰਬੇ ਸਮੇਂ ਦੀ ਔਸਤ 30.7 ਮਿਲੀਮੀਟਰ ਤੋਂ 262 ਫੀਸਦੀ ਜ਼ਿਆਦਾ ਹੈ। IMD ਦੇ ਅੰਕੜਿਆਂ 2008 ਵਿਚ 165 ਮਿਲੀਮੀਟਰ, 2021 ਵਿਚ 144.8 ਮਿਲੀਮੀਟਰ ਅਤੇ 2002 ਵਿਚ 129.3 ਮਿਲੀਮੀਟਰ ਮੀਂਹ ਪਿਆ ਸੀ, ਜਿਸ ਤੋਂ ਬਾਅਦ ਇਹ ਚੌਥਾ ਸਾਲ ਹੈ, ਜਦੋਂ ਮਈ ਵਿਚ ਸਭ ਤੋਂ ਵੱਧ ਮੀਂਹ ਪਿਆ ਹੈ।


Tanu

Content Editor

Related News